Uttarakhand Cyber Attack: ਉੱਤਰਾਖੰਡ ਵਿੱਚ ਵੀਰਵਾਰ ਨੂੰ ਅਚਾਨਕ ਹੋਏ ਸਾਈਬਰ ਹਮਲੇ ਨੇ ਪੂਰੇ ਆਈਟੀ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਸਾਈਬਰ ਹਮਲੇ ਕਾਰਨ ਕੰਮ ਪੂਰੀ ਤਰ੍ਹਾਂ ਠੱਪ ਹੋ ਰਿਹਾ ਹੈ। ਸਕੱਤਰੇਤ ਸਮੇਤ ਕਿਸੇ ਵੀ ਦਫ਼ਤਰ ਵਿੱਚ ਕੋਈ ਕੰਮ ਨਹੀਂ ਹੋਇਆ। ਸੀਐਮ ਹੈਲਪਲਾਈਨ ਤੋਂ ਲੈ ਕੇ ਲੈਂਡ ਰਜਿਸਟਰੀ ਦਾ ਕੰਮ ਵੀਰਵਾਰ ਨੂੰ ਪੂਰੀ ਤਰ੍ਹਾਂ ਬੰਦ ਰਿਹਾ। ਸਾਈਬਰ ਹਮਲੇ ਦੀ ਖ਼ਬਰ ਸੁਣਦਿਆਂ ਹੀ ਆਈਟੀ ਸਕੱਤਰ ਨੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸਟੇਟ ਡਾਟਾ ਸੈਂਟਰ ਨਾਲ ਸਬੰਧਤ ਸਾਰੀਆਂ ਵੈੱਬਸਾਈਟਾਂ ਪੂਰੀ ਤਰ੍ਹਾਂ ਬੰਦ ਰਹੀਆਂ।
ਇਹ ਵੀ ਪੜ੍ਹੋ: ਪੰਜਾਬ ਦੇ 8 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਇਦਾਂ ਦਾ ਰਹੇਗਾ ਮੌਸਮ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ