UPI: ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਔਨਲਾਈਨ ਭੁਗਤਾਨ ਕਰਨਾ ਆਮ ਹੋ ਗਿਆ ਹੈ, ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਲੋਕ ਯੂਪੀਆਈ ਰਾਹੀਂ ਭੁਗਤਾਨ ਕਰਨਾ ਪਸੰਦ ਕਰਦੇ ਹਨ, ਜੋ ਕਿ ਨਕਦੀ ਨਾਲ ਲਿਜਾਣ ਨਾਲੋਂ ਇੱਕ ਵਧੀਆ ਵਿਕਲਪ ਹੈ। ਇਸ ਦੇ ਨਾਲ ਹੀ ਖੁਲ੍ਹੇ ਪੈਸੇ ਰੱਖਣ ਦਾ ਝੰਝਟ ਖ਼ਤਮ ਹੁੰਦਾ ਹੈ ਅਤੇ ਤੁਹਾਨੂੰ ਆਪਣੇ ਕੋਲ ਵਾਲੇਟ ਜਾਂ ਪਰਸ ਰੱਖਣ ਦੀ ਲੋੜ ਨਹੀਂ ਪੈਂਦੀ ਹੈ। ਔਨਲਾਈਨ ਭੁਗਤਾਨ ਲਈ, ਤੁਹਾਡੇ ਕੋਲ ਸਿਰਫ਼ ਇੱਕ ਮੋਬਾਈਲ ਫ਼ੋਨ ਹੋਣਾ ਚਾਹੀਦਾ ਹੈ ਅਤੇ ਇਸ ਰਾਹੀਂ ਤੁਸੀਂ QR ਕੋਡ ਨੂੰ ਸਕੈਨ ਕਰ ਸਕਦੇ ਹੋ ਅਤੇ ਲੋੜੀਂਦੀ ਰਕਮ ਦਾ ਭੁਗਤਾਨ ਕਰ ਸਕਦੇ ਹੋ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਹਾਡਾ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਕੀ ਹੋਵੇਗਾ? ਤਾਂ ਤੁਸੀਂ ਆਪਣੇ Google Pay, Phone Pay, Paytm ਅਤੇ UPI ID ਨੂੰ ਕਿਵੇਂ ਬਲੌਕ ਕਰ ਸਕੋਗੇ। ਜੇਕਰ ਤੁਸੀਂ ਫ਼ੋਨ ਦੇ ਗੁੰਮ ਹੁੰਦਿਆਂ ਹੀ ਇਨ੍ਹਾਂ ਨੂੰ ਬਲਾਕ ਨਹੀਂ ਕਰਦੇ ਹੋ, ਤਾਂ ਫ਼ੋਨ ਗਲਤ ਹੱਥਾਂ ਵਿੱਚ ਜਾਣ ਕਰਕੇ ਤੁਹਾਡਾ ਖਾਤਾ ਪੂਰੀ ਤਰ੍ਹਾਂ ਖਾਲੀ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ UPI, Google Pay ਅਤੇ Paytm ਨੂੰ ਕਿਵੇਂ ਬਲਾਕ ਕਰ ਸਕਦੇ ਹਾਂ।
ਪੇਟੀਐਮ, ਯੂਪੀਆਈ ਆਈਡੀ ਕਿਵੇਂ ਕਰ ਸਕਦੇ ਬਲਾਕ
Paytm ਬੈਂਕ ਦੇ ਹੈਲਪਲਾਈਨ ਨੰਬਰ 01204456456 'ਤੇ ਕਾਲ ਕਰੋ।
ਇਸ ਤੋਂ ਬਾਅਦ Lost Phone ਦਾ ਵਿਕਲਪ ਚੁਣੋ।
ਇੱਥੇ ਤੁਹਾਨੂੰ ਗੁੰਮ ਹੋਏ ਫ਼ੋਨ ਦਾ ਨੰਬਰ ਦਰਜ ਕਰਨ ਦਾ ਵਿਕਲਪ ਮਿਲੇਗਾ।
ਫਿਰ ਤੁਹਾਨੂੰ ਲੌਗਆਉਟ ਫਰਾਮ ਆਲ ਡਿਵਾਈਸ ਦਾ ਆਪਸ਼ਨ ਚੁਣਨਾ ਹੋਵੇਗਾ।
ਇਸ ਤੋਂ ਬਾਅਦ PayTM ਦੀ ਵੈੱਬਸਾਈਟ 'ਤੇ ਜਾਓ ਅਤੇ 24×7 ਹੈਲਪ ਵਿਕਲਪ ਚੁਣੋ।
ਇਸ ਤਰ੍ਹਾਂ ਤੁਸੀਂ Report a Fraud ਜਾਂ Message Us ਵਿਕਲਪ ਚੁਣ ਸਕਦੇ ਹੋ।
ਫਿਰ ਤੁਹਾਨੂੰ ਪੁਲਿਸ ਰਿਪੋਰਟ ਸਮੇਤ ਕੁਝ ਵੇਰਵੇ ਦੇਣੇ ਪੈਣਗੇ।
ਸਾਰੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ, ਤੁਹਾਡਾ Paytm ਖਾਤਾ ਅਸਥਾਈ ਤੌਰ 'ਤੇ ਬੰਦ ਹੋ ਜਾਵੇਗਾ।
ਗੂਗਲ ਪੇ ਯੂਪੀਆਈ ਆਈਡੀ ਨੂੰ ਕਿਵੇਂ ਬਲਾਕ ਕਰਨਾ
ਸਭ ਤੋਂ ਪਹਿਲਾਂ ਕਿਸੇ ਵੀ ਫੋਨ ਤੋਂ 18004190157 ਨੰਬਰ ਡਾਇਲ ਕਰੋ।
ਇਸ ਤੋਂ ਬਾਅਦ ਕਸਟਮਰ ਕੇਅਰ ਨੂੰ ਪੇਟੀਐਮ ਅਕਾਊਂਟ ਨੂੰ ਬਲਾਕ ਕਰਨ ਦੀ ਜਾਣਕਾਰੀ ਦੇਣੀ ਹੋਵੇਗੀ।
ਐਂਡ੍ਰਾਇਡ ਯੂਜ਼ਰਸ ਨੂੰ ਪੀਸੀ ਜਾਂ ਫੋਨ 'ਤੇ ਗੂਗਲ ਫਾਈਂਡ ਮਾਈ ਫੋਨ 'ਤੇ ਲੌਗਇਨ ਕਰਨਾ ਹੋਵੇਗਾ।
ਇਸ ਤੋਂ ਬਾਅਦ ਗੂਗਲ ਪੇ ਦਾ ਸਾਰਾ ਡਾਟਾ ਰਿਮੋਟ ਤੋਂ ਡਿਲੀਟ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਡੇ Google Pay ਖਾਤੇ ਨੂੰ ਅਸਥਾਈ ਤੌਰ 'ਤੇ ਬਲਾਕ ਕਰ ਦਿੱਤਾ ਜਾਵੇਗਾ।
ਜੇਕਰ ਤੁਸੀਂ ਇੱਕ iOS ਯੂਜ਼ਰਸ ਹੋ, ਤਾਂ ਤੁਸੀਂ Find my app ਅਤੇ ਹੋਰ ਐਪਲ ਅਧਿਕਾਰਤ ਟੂਲਸ ਰਾਹੀਂ ਸਾਰਾ ਡਾਟਾ ਮਿਟਾ ਕੇ Google Pay ਖਾਤੇ ਨੂੰ ਬਲਾਕ ਕਰ ਸਕਦੇ ਹੋ।
ਫੋਨ ਪੇ ਯੂਪੀਆਈ ਆਈਡੀ ਨੂੰ ਕਿਵੇਂ ਬਲਾਕ ਕਰਨਾ?
ਸਭ ਤੋਂ ਪਹਿਲਾਂ 02268727374 ਜਾਂ 08068727374 'ਤੇ ਕਾਲ ਕਰੋ।
ਉਸ ਮੋਬਾਈਲ ਨੰਬਰ ਦੇ ਖਿਲਾਫ ਸ਼ਿਕਾਇਤ ਦਰਜ ਕਰੋ ਜਿਸ ਨਾਲ UPI ID ਲਿੰਕ ਹੈ।
OTP ਲਈ ਪੁੱਛੇ ਜਾਣ 'ਤੇ, ਤੁਹਾਨੂੰ ਸਿਮ ਕਾਰਡ ਅਤੇ ਡਿਵਾਈਸ ਗੁਆਉਣ ਦਾ ਵਿਕਲਪ ਚੁਣਨਾ ਹੋਵੇਗਾ।
ਇਸ ਤੋਂ ਬਾਅਦ ਤੁਸੀਂ ਕਸਟਮਰ ਕੇਅਰ ਨਾਲ ਕਨੈਕਟ ਹੋ ਜਾਵੋਗੇ, ਜਿੱਥੋਂ ਤੁਸੀਂ ਕੁਝ ਜਾਣਕਾਰੀ ਦੇ ਕੇ ਯੂਪੀਆਈ ਆਈਡੀ ਨੂੰ ਬਲਾਕ ਕਰ ਸਕਦੇ ਹੋ।