How to apply for a duplicate PAN card online: ਪੈਨ ਕਾਰਡ (PAN card) ਨਾ ਸਿਰਫ਼ ਤੁਹਾਡੀ ਪਛਾਣ ਨਾਲ ਸਬੰਧਤ ਸਬੂਤ ਹੈ, ਸਗੋਂ ਤੁਹਾਡੇ ਬੈਂਕਿੰਗ ਕੰਮ ਲਈ ਜ਼ਰੂਰੀ ਦਸਤਾਵੇਜ਼ ਹੈ। ਇਸ ਦੇ ਨਾਲ ਹੀ ਪੈਨ ਕਾਰਡ ਵੀ ਟੈਕਸ ਜਮ੍ਹਾ ਕਰਨ ਲਈ ਭਾਰਤੀ ਟੈਕਸਦਾਤਾਵਾਂ ਲਈ ਇੱਕ ਜ਼ਰੂਰੀ ਦਸਤਾਵੇਜ਼ ਹੈ। ਅਜਿਹੇ 'ਚ ਪੈਨ ਕਾਰਡ ਗੁਆਚਣਾ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਬਹੁਤ ਸਾਰੇ ਕਾਰਡ ਧਾਰਕਾਂ ਨੂੰ ਪਤਾ ਹੈ ਕਿ ਪੈਨ ਕਾਰਡ ਗੁਆਚਣ ਦੀ ਸਥਿਤੀ 'ਚ ਡੁਪਲੀਕੇਟ ਪੈਨ ਕਾਰਡ (Duplicate PAN card) ਦਾ ਆਪਸ਼ਨ ਉਪਲੱਬਧ ਹੈ, ਪਰ ਉਹ ਡੁਪਲੀਕੇਟ ਪੈਨ ਕਾਰਡ ਦੀ ਵੈਧਤਾ (legitimacy of the duplicate card) 'ਤੇ ਸ਼ੱਕ ਕਰਦੇ ਹਨ।


ਇਹੀ ਕਾਰਨ ਹੈ ਕਿ ਪੈਨ ਕਾਰਡ ਯੂਜਰਸ ਅਸਲੀ ਪੈਨ ਕਾਰਡ ਗੁਆਉਣ ਤੋਂ ਬਾਅਦ ਨਵੀਂ ਐਪਲੀਕੇਸ਼ਨ ਸਬਮਿਟ ਕਰ ਦਿੰਦੇ ਹਨ। ਪਰ ਕਾਰਡ ਧਾਰਕਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਡੁਪਲੀਕੇਟ ਪੈਨ ਕਾਰਡ ਦੀ ਵੈਧਤਾ ਵੀ ਅਸਲੀ ਵਾਂਗ ਹੀ ਹੈ। ਡੁਪਲੀਕੇਟ ਪੈਨ ਕਾਰਡ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਵੀ ਵਰਤਿਆ ਜਾ ਸਕਦਾ ਹੈ ਜਿੱਥੇ ਅਸਲੀ ਦੀ ਲੋੜ ਪੈਂਦੀ ਹੈ। ਇਸ ਲੇਖ 'ਚ ਅਸੀਂ ਤੁਹਾਨੂੰ ਡੁਪਲੀਕੇਟ ਪੈਨ ਕਾਰਡ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।


ਡੁਪਲੀਕੇਟ ਪੈਨ ਕਾਰਡ ਲਈ ਕਿਵੇਂ ਕਰਨਾ ਹੈ ਅਪਲਾਈ?


ਸਭ ਤੋਂ ਪਹਿਲਾਂ ਕਾਰਡ ਧਾਰਕ ਨੂੰ ਐਨਐਸਡੀਐਲ ਦੀ ਅਧਿਕਾਰਤ ਵੈੱਬਸਾਈਟ (https://www.protean-tinpan.com/) 'ਤੇ ਵਿਜ਼ੀਟ ਕਰਨਾ ਹੋਵੇਗਾ।


ਹੋਮ ਪੇਜ਼ 'ਤੇ ਤੁਹਾਨੂੰ ਕਵਿੱਕ ਲਿੰਕਸ (Quick links) ਦੇ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ।


ਇੱਥੇ ਤੁਹਾਨੂੰ ਆਨਲਾਈਨ ਪੈਨ ਸਰਵਿਸ (Online PAN services) ਦੇ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ।


ਇੱਥੇ ਤੁਹਾਨੂੰ ਅਪਲਾਈ ਫਾਰ ਪੈਨ ਆਨਲਾਈਨ  (Apply for PAN online) 'ਤੇ ਟੈਪ ਕਰਨਾ ਹੋਵੇਗਾ।


ਸਕ੍ਰੋਲ ਕਰਨ ਤੋਂ ਬਾਅਦ ਰੀਪ੍ਰਿੰਟ ਆਫ਼ ਪੈਨ ਕਾਰਡ (Reprint of PAN Card) ਦੇ ਆਪਸ਼ਨ 'ਤੇ ਕਲਿੱਕ ਕਰੋ।


ਜਦੋਂ ਨਵਾਂ ਪੇਜ ਖੁੱਲ੍ਹੇਗਾ ਤਾਂ ਡਿਟੇਲਸ (PAN number, Aadhaar number, birth month and year) ਭਰਨੀ ਹੋਵੇਗੀ।


ਸਾਰੀ ਜਾਣਕਾਰੀ ਦੀ ਵੈਰੀਫਾਈ ਕਰਨ ਤੋਂ ਬਾਅਦ ਡਿਕਲੇਰੇਸ਼ਨ ਬਾਕਸ  (Declaration Boxes) ਨੂੰ ਚੈੱਕ ਕਰਨਾ ਹੋਵੇਗਾ।


ਕੈਪਚਾ ਕੋਡ ਨੂੰ ਦਰਜ ਕਰੋ।


ਹੁਣ ਐਪਲੀਕੇਸ਼ਨ ਫਾਰਮ ਨੂੰ ਸਬਮਿਟ ਕਰਨਾ ਹੋਵੇਗਾ।


OTP ਲਈ ਮੀਡੀਅਮ ਨੂੰ ਸਿਲੈਕਟ ਕਰੋ।


OTP ਪ੍ਰਾਪਤ ਕਰਨ ਤੋਂ ਬਾਅਦ OTP ਨੂੰ ਖਾਲੀ ਬਾਕਸ 'ਚ ਸ਼ੇਅਰ ਕਰਨਾ ਹੋਵੇਗਾ।


ਆਨਲਾਈਨ ਪੇਮੈਂਟ ਕਰਨੀ ਹੋਵੇਗੀ। ਇਸਦੇ ਲਈ ਸਾਰੇ ਆਪਸ਼ਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਵੇਗਾ।


ਭਾਰਤ 'ਚ ਡਿਲੀਵਰੀ ਲਈ 50 ਰੁਪਏ, ਜਦਕਿ ਭਾਰਤ ਤੋਂ ਬਾਹਰ ਡਿਲੀਵਰੀ ਚਾਰਜ 959 ਰੁਪਏ ਹੋਣਗੇ।


ਪੇਮੈਂਟ ਤੋਂ ਬਾਅਦ ਇੱਕ ਸਪੈਸੀਫਿਕ ਨੰਬਰ (acknowledgement number) ਦੇ ਦਿੱਤਾ ਜਾਵੇਗਾ।