ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਧ ਇਸਤੇਮਾਲ ਕੀਤੇ ਜਾਣ ਵਾਲਾ ਮੈਸੇਜਿੰਗ ਐਪ ਹੁਣ ਵਿੰਡੋਜ਼ ਫੋਨਸ ‘ਤੇ ਨਹੀਂ ਚੱਲੇਗਾ। ਜੀ ਹਾਂ, ਵ੍ਹੱਟਸਐਪ ਨੇ ਕੁਝ ਫੋਨਸ ‘ਤੇ ਐਪ ਦੀ ਸਪੋਰਟ ਬੰਦ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। 31 ਦਸੰਬਰ ਤੋਂ ਬਾਅਦ ਕਿਸੇ ਵੀ ਵਿੰਡੋ ਫੋਨ ‘ਤੇ ਵ੍ਹੱਟਸਐਪ ਨਹੀਂ ਚੱਲੇਗਾ। ਇਸ ਤੋਂ ਬਾਅਦ ਫਰਵਰੀ 2020 ਤੋਂ ਬਾਅਦ ਪੁਰਾਣੇ ਐਂਡ੍ਰਾਇਡ ਫੋਨਸ ‘ਤੇ ਵੀ ਵ੍ਹੱਟਸਐਪ ਦਾ ਇਸਤੇਮਾਲ ਬੰਦ ਹੋ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਵ੍ਹੱਟਸਐਪ ਨੇ ਪਹਿਲੀ ਹੀ ਕੁਝ ਵਿੰਡੋਜ਼ ਫੋਨ ‘ਚ ਸਪੋਰਟ ਬੰਦ ਕਰ ਦਿੱਤੀ ਸੀ। ਇਸ ਨੂੰ ਮਾਈਕਰੋਸੋਫਟ ਦੇ ਐਪਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਵ੍ਹੱਟਸਐਪ ਦੁਨੀਆ ਦਾ ਸਭ ਤੋਂ ਫੇਮਸ ਐਪ ਹੈ ਤੇ ਭਾਰਤ ‘ਚ ਵੀ ਕਰੋੜਾਂ ਲੋਕ ਇਸ ਐਪ ਦਾ ਇਸਤੇਮਾਲ ਕਰਦੇ ਹਨ। ਇਸ ਦੇ ਸਿੰਪਲ ਤੇ ਯੂਜ਼ਰ ਫਰੈਂਡਲੀ ਹੋਣ ਕਾਰਨ ਦੁਨੀਆ ‘ਚ ਵਾਈਸ-ਵੀਡੀਓ ਕਾਲਿੰਗ ਦੇ ਨਾਲ ਟੈਕਸਟ ਭੇਜਣ ਲਈ ਇਸ ਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਆਪਰੇਟਿੰਗ ਸਿਸਟਮ ‘ਤੇ ਨਵੇਂ ਫੀਚਰਸ ਸਪੋਰਟ ਨਹੀਂ ਕਰਦੇ ਇਸ ਲਈ ਵ੍ਹੱਟਸਐਪ ਜਿੰਨੇ ਨਵੇਂ ਫੀਚਰ ਲਾਂਚ ਕਰ ਰਿਹਾ ਹੈ ਅਤੇ ਕਰੀਬ ਰੋਜ਼ ਅਪਡੇਟ ਜਾਰੀ ਕਰ ਰਿਹਾ ਹੈ ਅਜਿਹੇ ‘ਚ ਪੁਰਾਣੇ ਆਪਰੇਟਿੰਗ ਸਿਸਟਮ ਉਨ੍ਹਾਂ ਨੂੰ ਸਪੋਰਟ ਨਹੀਂ ਕਰ ਪਾ ਰਹੇ ਹਨ।