ਦੇਸ਼ ’ਚ ਨਿੱਤ ਸਮਾਰਟਫ਼ੋਨ ਲਾਂਚ ਹੋ ਰਹੇ ਹਨ। ਆਓ ਵੇਖੀਏ ਇਸ ਵੇਲੇ ਬਾਜ਼ਾਰ ਵਿੱਚ 10,000 ਰੁਪਏ ਤੋਂ ਘੱਟ ਦੇ ਬਜਟ ਵਿੱਚ ਕਿਹੜੇ ਸਮਾਰਟਫ਼ੋਨ ਬਾਜ਼ਾਰ ਵਿੱਚ ਉਪਲਬਧ ਹਨ:


Oppo A15

ਇਸ ਫ਼ੋਨ ਦੇ 2GB ਰੈਮ + 32GB ਸਟੋਰੇਜ ਨਾਲ 6.52 ਇੰਚ ਦਾ ਐੱਚਡੀ ਪਲੱਸ ਡਿਸਪਲੇਅ ਹੈ। ਇਸ ਵਿੱਚ ਆੱਕਟਾ–ਕੋਰ Media Tek Helio P35 ਪ੍ਰੋਸੈੱਸਰ, ਬੈਕਪੈਨਲ ਵਿੱਚ ਫ਼ਿੰਗਰਪ੍ਰਿੰਟ ਸਕੈਨਰ ਨਾਲ ਫ਼ੇਸ ਅਨਲਾੱਕ ਫ਼ੀਚਰ ਦੀ ਸਪੋਰਟ ਵੀ ਹੈ। ਇਹ ColorOS 7.2 ਉੱਤੇ ਕੰਮ ਕਰਦਾ ਹੈ। ਇਸ ਦੇ ਤਿੰਨ ਮੁੱਖ ਕੈਮਰੇ ਹਨ; ਜਿਨ੍ਹਾਂ ਵਿੱਚ ਪ੍ਰਾਇਮਰੀ ਸੈਂਸਰ 13 ਮੈਗਾ–ਪਿਕਸਲ ਦਾ ਹੈ। ਇਸ ਦਾ ਫ਼੍ਰੰਟ ਕੈਮਰਾ 5MP ਦਾ ਹੈ। ਇਸ ਦੀ ਕੀਮਤ ਹੁਣ 9,990 ਰੁਪਏ ਹੈ।

Tecno Spark Power2

ਇਹ ਫ਼ੋਨ 9,999 ਰੁਪਏ ਦਾ ਹੈ ਤੇ ਇਹ 4ਜੀਬੀ + 64 ਜੀਬੀ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਸੀ। ਇਸ ਦਾ ਡਿਸਪਲੇਅ 7 ਇੰਚ ਹੈ ਅਤੇ ਇਹ ਮੀਡੀਆਟੈੱਕ ਪੀ22 ਪ੍ਰੋਸੈੱਸਰ ਨਾਲ ਲੈਸ ਹੈ। ਇਸ ਦੀ ਦਮਦਾਰ ਬਟਰੀ 6000mAh ਦੀ ਹੈ।

Infinix Smart 4 Plus

ਇਸ ਸਮਾਰਟਫ਼ੋਨ ਵਿੱਚ 6.82 ਇੰਚ ਦਾ ਐੱਚਡੀ + ਡਿਸਪਲੇਅ ਹੈ। ਇਹ ਫ਼ੋਨ ਮੀਡੀਆਟੈੱਕ ਹੀਲੀਓ ਏ25 ਪ੍ਰੋਸੈੱਸਰ ਨਾਲ ਲੈਸ ਹੈ। ਇਸ ਦਾ ਪਿਛਲਾ ਕੈਮਰਾ 13 ਮੈਗਾ–ਪਿਕਸਲ ਤੇ ਸੈਲਫ਼ੀ ਕੈਮਰਾ 8 ਮੈਗਾ–ਪਿਕਸਲ ਦਾ ਹੈ। 3 ਜੀਬੀ ਰੈਮ + 32 ਜੀਬੀ ਵੇਰੀਐਂਟ ਵਾਲੇ ਇਸ ਫ਼ੋਨ ਦੀ ਕੀਮਤ 7,999 ਰੁਪਏ ਹੈ।

Redmi 9

6.53 ਇੰਚ ਦਾ ਐੱਚਡੀ + ਡਿਸਪਲੇਅ ਵਾਟਰਡ੍ਰੌਪ ਨੌਚ ਨਾਲ ਆਉਂਦਾ ਹੈ। ਇਹ ਫ਼ੋਨ Media Tek Helio G35 ਪ੍ਰੋਸੈੱਸਰ ਨਾਲ ਲੈਸ ਹੈ, ਜੋ 4ਜੀਬੀ ਰੈਮ ਨਾਲ ਆਉਂਦਾ ਹੈ। ਇਸ ਦੀ ਬੈਟਰੀ 5,000mAh ਦੀ ਹੈ। ਇਸ ਦੀ ਕੀਮਤ 8,999 ਰੁਪਏ ਹੈ।

Moto E7 Plus

ਮੋਟੋਰਲਾ ਦਾ ਇਹ ਫ਼ੋਨ 9,499 ਰੁਪਏ ਦੀ ਕੀਮਤ ਵਿੱਚ 6.5 ਇੰਚ ਡਿਸਪਲੇਅ ਨਾਲ ਆਉਂਦਾ ਹੈ। ਇਹ ਫ਼ੋਨ ਕੁਐਲਕਾੱਮ ਸਨੈਪਡ੍ਰੈਗਨ 460 ਪ੍ਰੋਸੈੱਸਰ ਨਾਲ ਲੈਸ ਹੈ ਤੇ ਫ਼ੋਨ ਵਿੱਚ 4ਜੀਬੀ ਰੈਮ ਹਨ।