Apple iPhone: ਅੱਜਕੱਲ੍ਹ ਸਾਰੇ ਸਮਾਰਟਫੋਨ ਯੂਜ਼ਰਸ ਲਈ ਸਭ ਤੋਂ ਵੱਡੀ ਸਮੱਸਿਆ ਬੈਟਰੀ ਚਾਰਜਿੰਗ ਸਪੀਡ ਹੁੰਦੀ ਹੈ। ਇਹ ਸਮੱਸਿਆ ਆਈਫੋਨ ਯੂਜ਼ਰਸ ਲਈ ਵੀ ਆਮ ਹੈ, ਕਿਉਂਕਿ ਕਈ ਵਾਰ ਚਾਰਜਿੰਗ ਸਪੀਡ ਬਹੁਤ ਹੌਲੀ ਹੋ ਜਾਂਦੀ ਹੈ। ਜੇਕਰ ਤੁਹਾਡਾ ਆਈਫੋਨ ਵੀ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਤਾਂ ਕੁਝ ਆਸਾਨ ਟ੍ਰਿਕਸ ਅਪਣਾ ਕੇ ਤੁਸੀਂ ਇਸ ਨੂੰ ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਕਰ ਸਕਦੇ ਹੋ।


Original ਚਾਰਜਰ ਦੀ ਵਰਤੋਂ ਕਰੋ
iPhone ਨੂੰ ਚਾਰਜ ਕਰਨ ਲਈ ਹਮੇਸ਼ਾ Original ਚਾਰਜਰ ਅਤੇ ਕੇਬਲ ਦੀ ਵਰਤੋਂ ਕਰੋ। ਗੈਰ-Original ਚਾਰਜਰ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਚਾਰਜਿੰਗ ਸਪੀਡ 'ਤੇ ਅਸਰ ਪੈਂਦਾ ਹੈ, ਸਗੋਂ ਬੈਟਰੀ ਦੀ ਉਮਰ ਵੀ ਘੱਟ ਹੋ ਸਕਦੀ ਹੈ।


ਏਅਰਪਲੇਨ ਮੋਡ ਵਿੱਚ ਕਰੋ ਚਾਰਜ 
ਚਾਰਜ ਕਰਦੇ ਸਮੇਂ ਫੋਨ ਨੂੰ ਏਅਰਪਲੇਨ ਮੋਡ 'ਤੇ ਰੱਖਣ ਨਾਲ ਬੈਟਰੀ ਛੇਤੀ ਚਾਰਜ ਹੁੰਦੀ ਹੈ। ਏਅਰਪਲੇਨ ਮੋਡ 'ਤੇ ਸਾਰੇ ਨੈੱਟਵਰਕ ਕਨੈਕਸ਼ਨ ਬੰਦ ਹੋ ਜਾਂਦੇ ਹਨ, ਜਿਸ ਨਾਲ ਬੈਟਰੀ 'ਤੇ ਘੱਟ ਲੋਡ ਪੈਂਦਾ ਹੈ ਅਤੇ ਚਾਰਜਿੰਗ ਸਪੀਡ ਤੇਜ਼ ਹੋ ਜਾਂਦੀ ਹੈ।


iPhone ਨੂੰ ਠੰਡੀ ਜਗ੍ਹਾ 'ਤੇ ਚਾਰਜ ਕਰੋ
iPhone ਨੂੰ ਚਾਰਜ ਕਰਦੇ ਸਮੇਂ ਇਸਨੂੰ ਹਮੇਸ਼ਾ ਠੰਡੀ ਜਗ੍ਹਾ 'ਤੇ ਰੱਖਣ ਦੀ ਕੋਸ਼ਿਸ਼ ਕਰੋ। ਗਰਮੀ ਬੈਟਰੀ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਚਾਰਜਿੰਗ ਸਪੀਡ ਨੂੰ ਹੌਲੀ ਕਰ ਸਕਦੀ ਹੈ।


ਫਾਸਟ ਚਾਰਜਿੰਗ ਦਾ ਆਪਸ਼ਨ ਚੁਣੋ
ਜੇਕਰ ਤੁਹਾਡੇ ਕੋਲ iPhone 8 ਜਾਂ ਨਵਾਂ ਮਾਡਲ ਹੈ, ਤਾਂ ਤੁਸੀਂ ਇੱਕ ਫਾਸਟ ਚਾਰਜਿੰਗ ਸਪੋਰਟੇਡ ਚਾਰਜਰ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ, ਤੁਹਾਨੂੰ 18W ਜਾਂ ਇਸ ਤੋਂ ਵੱਧ ਸਮਰੱਥਾ ਵਾਲਾ ਚਾਰਜਰ ਖਰੀਦਣਾ ਹੋਵੇਗਾ, ਜੋ ਆਈਫੋਨ ਨੂੰ ਤੇਜ਼ੀ ਨਾਲ ਚਾਰਜ ਕਰ ਸਕਦਾ ਹੈ।


ਇਸ ਤੋਂ ਇਲਾਵਾ ਚਾਰਜ ਕਰਦੇ ਸਮੇਂ ਬੈਕਗ੍ਰਾਊਂਡ 'ਚ ਚੱਲ ਰਹੇ ਐਪਸ ਨੂੰ ਬੰਦ ਕਰ ਦਿਓ। ਬੈਕਗ੍ਰਾਊਂਡ ਐਪਸ ਬੈਟਰੀ ਦੀ ਖਪਤ ਕਰਦੀਆਂ ਹਨ ਅਤੇ ਚਾਰਜਿੰਗ ਦੀ ਗਤੀ ਨੂੰ ਹੌਲੀ ਕਰ ਸਕਦੀਆਂ ਹਨ। ਇਸੇ ਤਰ੍ਹਾਂ, ਤੁਸੀਂ ਆਪਣੇ ਆਈਫੋਨ ਨੂੰ ਤੇਜ਼ੀ ਨਾਲ ਚਾਰਜ ਵੀ ਕਰ ਸਕਦੇ ਹੋ। ਹਾਲਾਂਕਿ, ਜੇਕਰ ਇਸ ਤੋਂ ਬਾਅਦ ਵੀ ਤੁਹਾਡਾ ਫੋਨ ਹੌਲੀ-ਹੌਲੀ ਚਾਰਜ ਹੋ ਰਿਹਾ ਹੈ ਤਾਂ ਤੁਹਾਨੂੰ ਸਰਵਿਸ ਸੈਂਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।