ਨਵੀਂ ਦਿੱਲੀ: ਬੇਹੱਦ ਖ਼ਤਰਨਾਕ Joker ਮਾਲਵੇਅਰ ਦੁਬਾਰਾ ਵਾਪਸ ਆ ਗਿਆ ਹੈ। ਘੱਟੋ-ਘੱਟ 15 ਐਂਡਰਾਇਡ ਐਪ ਇਸ ਨਾਲ ਪ੍ਰਭਾਵਿਤ ਹੋਏ ਹਨ। ਇਸ ਕਾਰਨ ਐਂਡ੍ਰਾਇਡ ਫੋਨ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇੱਕ ਸਾਈਬਰ ਸੁਰੱਖਿਆ ਫਰਮ ਨੇ ਇਸ ਬਾਰੇ ਅਲਰਟ ਕੀਤਾ ਹੈ। ਸਾਈਬਰ ਸੁਰੱਖਿਆ ਫਰਮ ਕੈਸਪਰਸਕ ਦੀ ਵਿਸ਼ਲੇਸ਼ਕ, ਤਾਤਿਆਨਾ ਸ਼ਿਸ਼ਕੋਵਾ ਦੇ ਅਨੁਸਾਰ, ਉਪਭੋਗਤਾਵਾਂ ਨੂੰ ਜੋਕਰ ਮਾਲਵੇਅਰ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਤੁਹਾਨੂੰ ਦੱਸ ਦੇਈਏ ਕਿ ਜੋਕਰ ਮਾਲਵੇਅਰ ਨੇ ਪਿਛਲੇ ਸਾਲ ਕਈ ਐਪਸ ਨੂੰ ਪ੍ਰਭਾਵਿਤ ਕੀਤਾ ਸੀ। ਜਦੋਂ ਸਥਿਤੀ ਵਿਗੜ ਗਈ ਤਾਂ ਗੂਗਲ ਨੇ ਮਾਮਲੇ ਵਿਚ ਦਖਲ ਦਿੱਤਾ ਤੇ ਗੂਗਲ ਪਲੇ ਸਟੋਰ ਤੋਂ ਇਨਫੈਕਟਿਡ ਐਪਸ ਨੂੰ ਹਟਾ ਦਿੱਤਾ। ਗੂਗਲ ਨੇ ਯੂਜ਼ਰਸ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਹੈ। ਇਹ ਮਾਲਵੇਅਰ 2017 ਤੋਂ ਮੌਜੂਦ ਹੈ। ਇਹ ਵੱਖ-ਵੱਖ ਰੂਪਾਂ ਵਿੱਚ ਉਪਲਬਧ ਹੈ। Tatyana Shishkova ਵੱਲੋਂ  ਸੂਚੀਬੱਧ ਐਪਸ ਵਿੱਚੋਂ ਕਈ ਐਪਸ ਨੂੰ 50,000 ਤੋਂ ਵੱਧ ਵਾਰ ਇੰਸਟਾਲ ਕੀਤਾ ਗਿਆ ਹੈ। ਕਈ ਐਪਸ ਨੂੰ ਸੈਂਕੜੇ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇੱਥੇ ਅਸੀਂ ਤੁਹਾਨੂੰ ਜੋਕਰ ਮਾਲਵੇਅਰ ਨਾਲ ਸੰਕਰਮਿਤ ਐਪਸ ਦੀ ਸੂਚੀ ਦੱਸ ਰਹੇ ਹਾਂ। Easy PDF ScannerNow QRCode ScanSuper-Click VPNVolume Booster Louder Sound EqualizerBattery Charging Animation Bubble EffectsSmart TV RemoteVolume Boosting Hearing AidFlashlight Flash Alert on CallHalloween ColoringClassic Emoji KeyboardSuper Hero-EffectDazzling KeyboardEmojiOne KeyboardBattery Charging Animation WallpaperBlender Photo Editor-Easy Photo Background Editor Joker ਮਾਲਵੇਅਰ ਡਿਵਾਈਸ ਤੋਂ ਉਪਭੋਗਤਾਵਾਂ ਦੀ ਜਾਣਕਾਰੀ ਚੋਰੀ ਕਰਦਾ ਹੈ। ਇਹ ਮਾਲਵੇਅਰ OTP ਵੀ ਪੜ੍ਹਦਾ ਹੈ। ਇਸ ਨਾਲ ਉਪਭੋਗਤਾਵਾਂ ਨੂੰ ਵਿੱਤੀ ਨੁਕਸਾਨ ਵੀ ਹੁੰਦਾ ਹੈ। ਯੂਜ਼ਰਸ ਨੂੰ ਬੈਂਕ ਸਟੇਟਮੈਂਟ ਚੈੱਕ ਕਰਨ ਤੋਂ ਬਾਅਦ ਇਸ ਬਾਰੇ ਪਤਾ ਲੱਗਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।