Fake Sim Cards: ਸਰਕਾਰ ਨੇ Jio, Airtel, Vodafone-Idea ਅਤੇ BSNL ਸਿਮ ਕਾਰਡ ਯੂਜ਼ਰਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਇਨ੍ਹਾਂ ਸਾਰੇ ਟੈਲੀਕਾਮ ਆਪਰੇਟਰਾਂ ਦੇ ਕਰੀਬ 1.7 ਕਰੋੜ ਸਿਮ ਕਾਰਡ ਬਲਾਕ ਕਰ ਦਿੱਤੇ ਹਨ। ਇਹ ਸਿਮ ਕਾਰਡ ਫਰਜ਼ੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਰਾਹੀਂ ਜਾਰੀ ਕੀਤੇ ਗਏ ਸਨ। ਸਰਕਾਰ ਉਨ੍ਹਾਂ ਸਿਮ ਕਾਰਡਾਂ ਨੂੰ ਬੰਦ ਕਰ ਰਹੀ ਹੈ ਜੋ ਜਾਅਲੀ ਦਸਤਾਵੇਜ਼ ਦੇ ਕੇ ਜਾਰੀ ਕੀਤੇ ਗਏ ਸਨ। ਅਜਿਹੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਿਮ ਕਾਰਡ ਕਿਸੇ ਹੋਰ ਦੇ ਦਸਤਾਵੇਜ਼ 'ਤੇ ਜਾਰੀ ਨਹੀਂ ਹੋਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਸਿਮ ਕਾਰਡ ਵੀ ਬਲਾਕ ਹੋ ਸਕਦਾ ਹੈ। ਸਰਕਾਰ ਅਜਿਹੇ ਫਰਜ਼ੀ ਸਿਮ ਕਾਰਡਾਂ 'ਤੇ ਲਗਾਤਾਰ ਪਾਬੰਦੀ ਲਗਾ ਰਹੀ ਹੈ ਤਾਂ ਜੋ ਸਪੈਮ ਕਾਲਾਂ ਨੂੰ ਰੋਕਿਆ ਜਾ ਸਕੇ।



AI ਦੀ ਮਦਦ ਨਾਲ ਬਲਾਕ ਕੀਤੇ ਸਿਮ


ਨਕਲੀ ਜਾਂ ਜਾਅਲੀ ਦਸਤਾਵੇਜ਼ਾਂ ਨਾਲ ਖਰੀਦੇ ਗਏ 1.77 ਕਰੋੜ ਮੋਬਾਈਲ ਕਨੈਕਸ਼ਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਲਾਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਦੂਰਸੰਚਾਰ ਵਿਭਾਗ (DOT) ਨਾਲ ਕੰਮ ਕਰਨ ਵਾਲੇ ਚਾਰ ਟੈਲੀਕਾਮ ਸਰਵਿਸ ਆਪਰੇਟਰਾਂ (TSP) ਨੇ 45 ਲੱਖ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਦੂਰਸੰਚਾਰ ਨੈਟਵਰਕ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ।


11 ਲੱਖ ਖਾਤੇ ਕੀਤੇ ਗਏ ਫ੍ਰੀਜ਼


ਇੱਥੇ, ਸੰਚਾਰ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 11 ਲੱਖ ਖਾਤਿਆਂ ਨੂੰ ਬੈਂਕਾਂ ਅਤੇ ਪੇਮੈਂਟ ਵਾਲੇਟ ਦੁਆਰਾ ਫ੍ਰੀਜ਼ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਿਮ ਕਾਰਡ ਬਲਾਕ ਕੀਤੇ ਜਾਣਗੇ।


ਇਹ ਵੀ ਪੜ੍ਹੋ: ਕਰਾਚੀ ਏਅਰਪੋਰਟ ਕੋਲ ਹੋਇਆ ਵੱਡਾ ਧਮਾਕਾ, 1 ਦੀ ਮੌਤ, 10 ਜ਼ਖ਼ਮੀ


ਜੇਕਰ ਤੁਸੀਂ ਵੀ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਤੁਹਾਡਾ ਸਿਮ ਕਾਰਡ ਕਿਸ ਦੇ ਆਧਾਰ ਕਾਰਡ 'ਤੇ ਜਾਰੀ ਕੀਤਾ ਗਿਆ ਹੈ, ਤਾਂ ਤੁਸੀਂ ਆਹ Steps ਫੋਲੋ ਕਰ ਸਕਦੇ ਹੋ


1. ਪਹਿਲਾਂ tafcop.sancharsaathi.gov.in 'ਤੇ ਜਾਓ


2. ਇੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।


3. ਇਸ ਤੋਂ ਬਾਅਦ ਤੁਹਾਨੂੰ ਇੱਕ OTP ਮਿਲੇਗਾ, ਇਸ ਨੂੰ ਐਂਟਰ ਕਰੋ।


4. ਫਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਕਿ ਤੁਹਾਡੀ ਆਈਡੀ ਤੋਂ ਕਿੰਨੇ ਸਿਮ ਲਏ ਗਏ ਹਨ।


ਇਹ ਵੀ ਪੜ੍ਹੋ: ਸਾਵਧਾਨ! ਹੋਟਲ 'ਚ ਵੀ ਤੁਸੀਂ ਵੀ ਦਿੰਦੇ ਹੋ ਆਪਣਾ ਆਰੀਜਨਲ ਆਧਾਰ ਕਾਰਡ, ਤਾਂ ਅੱਜ ਹੀ ਛੱਡ ਦਿਓ ਆਹ ਆਦਤ, ਫਸ ਜਾਓਗੇ ਮੁਸ਼ਕਿਲ 'ਚ