Instagram Down: ਸੋਸ਼ਲ ਨੈੱਟਵਰਕਿੰਗ ਸੇਵਾ 'ਇੰਸਟਾਗ੍ਰਾਮ' ਵੀਰਵਾਰ ਸ਼ਾਮ ਨੂੰ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਲਈ ਬੰਦ ਹੋ ਗਈ। ਦੁਨੀਆ ਭਰ ਦੇ ਇੰਸਟਾ ਯੂਜ਼ਰਸ ਨੂੰ ਇਸ ਸਰਵਿਸ 'ਤੇ ਲੌਗਇਨ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। DownDetector ਮੁਤਾਬਕ ਵੀਰਵਾਰ ਸ਼ਾਮ ਕਰੀਬ 9:32 ਵਜੇ ਇੰਸਟਾਗ੍ਰਾਮ ਡਾਊਨ ਹੋ ਗਿਆ ਅਤੇ ਇਸ ਦੀ ਸਰਵਿਸ ਕਾਫੀ ਦੇਰ ਤੱਕ ਠੱਪ ਰਹੀ, ਜਿਸ ਕਾਰਨ ਇੰਸਟਾਗ੍ਰਾਮ ਯੂਜ਼ਰਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। Downdetector ਦੀਆਂ ਰਿਪੋਰਟਾਂ ਮੁਤਾਬਕ 66 ਫੀਸਦੀ ਲੋਕਾਂ ਨੂੰ ਐਪ ਕਰੈਸ਼ ਹੋਣ ਦੀ ਸਮੱਸਿਆ ਸੀ, ਜਦੋਂ ਕਿ 24 ਫੀਸਦੀ ਲੋਕਾਂ ਨੂੰ ਸਰਵਰ ਕੁਨੈਕਸ਼ਨ ਅਤੇ 10 ਫੀਸਦੀ ਨੂੰ ਲੌਗਇਨ ਕਰਨ 'ਚ ਦਿੱਕਤ ਆ ਰਹੀ ਸੀ।


Downdetector ਦੇ ਅਨੁਸਾਰ, ਇਹ ਮੁੱਦੇ ਇੰਸਟਾਗ੍ਰਾਮ ਐਪ ਵਿੱਚ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ 'ਤੇ ਰਿਪੋਰਟ ਕੀਤੇ ਗਏ ਸਨ, ਜਦੋਂ ਕਿ ਕੁਝ ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਲੇਟਫਾਰਮ ਵਿੱਚ ਲੌਗਇਨ ਕਰਨ ਵਿੱਚ ਮੁਸ਼ਕਲਾਂ ਆਈਆਂ। ਇਸ ਤੋਂ ਇਲਾਵਾ, ਕੁਝ ਇੰਸਟਾਗ੍ਰਾਮ ਉਪਭੋਗਤਾਵਾਂ ਨੂੰ ਸਟੋਰੀ ਖੋਲ੍ਹਣ, ਸਿੱਧੇ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ, ਜਾਂ ਉਨ੍ਹਾਂ ਦੀਆਂ ਫੀਡਾਂ ਵਿੱਚ ਨਵੀਆਂ ਪੋਸਟਾਂ ਲੋਡ ਕਰਨ ਵਿੱਚ ਮੁਸ਼ਕਲ ਆ ਰਹੀ ਸੀ।


ਹਾਲਾਂਕਿ ਇਸ ਤੋਂ ਬਾਅਦ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਨੇ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ। ਪਰ ਜਦੋਂ ਤੱਕ ਸੇਵਾ ਸਹੀ ਹੋਈ, ਉਪਭੋਗਤਾਵਾਂ ਨੇ ਟਵਿੱਟਰ ਨੂੰ ਮੀਮਜ਼ ਨਾਲ ਭਰ ਦਿੱਤਾ। ਯੂਜ਼ਰਸ ਨੇ ਟਵਿਟਰ 'ਤੇ ਵੱਖ-ਵੱਖ ਤਰ੍ਹਾਂ ਦੇ ਮੀਮਜ਼ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਹੈਸ਼ਟੈਗ #InstagramDown ਟ੍ਰੈਂਡ ਕਰਨ ਲੱਗਾ। ਇਸ ਤੋਂ ਬਾਅਦ ਇੰਸਟਾਗ੍ਰਾਮ ਨੇ ਟਵਿੱਟਰ 'ਤੇ ਪੋਸਟ ਕੀਤਾ ਜਿਸ ਵਿੱਚ ਕਿਹਾ ਗਿਆ ਕੀ ਅਸੀਂ ਉਸ ਸਮੱਸਿਆ ਦਾਹੱਲ ਕਰ ਦਿੱਤਾ ਹੈ ਜਿਸ ਦੇ ਕਾਰਨ ਅੱਜ ਇਹ ਸਮੱਸਿਆ ਹੋਈ, ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।





https://twitter.com/memeisduniya/status/1572991251758346240


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।