Instagram 1 minute music feature: ਫੋਟੋ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਨੇ ਰੀਲਜ਼ ਲਈ ਨਵੇਂ ਪਲੇਟਫਾਰਮ '1 ਮਿੰਟ ਮਿਊਜ਼ਿਕ'(1 Minute Music) ਟ੍ਰੈਕ ਦੀ ਘੋਸ਼ਣਾ ਕੀਤੀ ਹੈ, ਜੋ ਫਿਲਹਾਲ ਸਿਰਫ ਇੰਡੀਅਨ ਯੂਜ਼ਰਸ ਲਈ ਉਪਲਬਧ ਹੈ। ਕੰਪਨੀ ਨੇ ਕਿਹਾ ਕਿ ਨਵਾਂ ਪਲੇਟਫਾਰਮ ਰੀਲਜ਼ ਅਤੇ ਸਟੋਰੀਜ਼ (Instagram Reels and Stories) 'ਤੇ ਵਰਤੋਂ ਲਈ ਮਿਊਜ਼ਿਕ ਟ੍ਰੈਕ ਅਤੇ ਵੀਡੀਓਜ਼ ਦਾ ਸੈੱਟ ਪੇਸ਼ ਕਰੇਗਾ ਤੇ ਇਸ 'ਚ ਦੇਸ਼ ਭਰ ਦੇ 200 ਕਲਾਕਾਰਾਂ ਦਾ ਸੰਗੀਤ ਸ਼ਾਮਲ ਹੋਵੇਗਾ। ਇੰਸਟਾਗ੍ਰਾਮ ਨੇ ਵੀਰਵਾਰ ਨੂੰ ਇਹ ਨਵਾਂ ਫੀਚਰ ਜਾਰੀ ਕੀਤਾ ਹੈ। ਜਾਣੋ ਕੀ ਹੈ ਇਹ ਨਵਾਂ ਫੀਚਰ ਤੇ ਕਿਵੇਂ ਹੋਵੇਗਾ ਇਸ ਦਾ ਇਸਤੇਮਾਲ-
ਕੀ ਹੈ 1 ਮਿੰਟ ਦੇ ਸੰਗੀਤ ਟ੍ਰੈਕ ਦਾ ਫਾਇਦਾ ?
ਇਕ ਰਿਪੋਰਟ ਦੇ ਮੁਤਾਬਕ ਇੰਸਟਾਗ੍ਰਾਮ ਦੇ ਨਿਰਦੇਸ਼ਕ ਨੇ ਕਿਹਾ ਕਿ "ਸੰਗੀਤ ਇੰਸਟਾਗ੍ਰਾਮ 'ਤੇ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੈ। ਰੀਲਜ਼ ਲੋਕਾਂ ਲਈ ਸੰਗੀਤ ਤੇ ਕਲਾਕਾਰਾਂ ਨੂੰ ਡਿਸਕਵਰ ਕਰਨ ਦਾ ਪਲੇਟਫਾਰਮ ਬਣ ਰਿਹਾ ਹੈ, '1 ਮਿੰਟ Music' ਨਾਲ ਅਸੀਂ ਹੁਣ ਲੋਕਾਂ ਨੂੰ ਖਾਸ ਸੈੱਟ ਤੱਕ ਰਿਚ ਦੇ ਰਹਿ ਹਨ ਜਿਸਦੀ ਵਰਤੋਂ ਉਹ ਆਪਣੀਆਂ ਰੀਲਜ਼ ਨੂੰ ਹੋਰ ਵੀ ਮਨੋਰੰਜਕ ਬਣਾਉਣ ਲਈ ਕਰ ਸਕਦੇ ਹਨ। ਅਸੀਂ ਇਹ ਵੀ ਉਮੀਦ ਕਰ ਰਹੇ ਹਾਂ ਕਿ ਇਹ ਪਲੇਟਫਾਰਮ ਉਭਰਦੇ ਕਲਾਕਾਰਾਂ ਲਈ ਆਪਣੇ ਖੁਦ ਦੇ ਮਿਊਜ਼ਿਕ ਨੂੰ ਸ਼ੇਅਰ ਕਰਨ ਤੇ ਆਪਣੇ ਖੁਦ ਦੇ ਵੀਡੀਓ ਬਣਾਉਣ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰੇਗਾ।
ਕੰਪਨੀ ਦਾ ਕਹਿਣਾ ਹੈ ਕਿ, ਰੀਲ ਇੱਕ ਵਧ ਰਹੀ ਗਲੋਬਲ ਸਟੇਜ ਹੈ, ਜਿੱਥੇ ਕਲਾਕਾਰਾਂ ਅਤੇ ਮਿਊਜ਼ਿਕ ਦੀ ਖੋਜ ਕੀਤੀ ਜਾ ਰਹੀ ਹੈ।
ਲਾਂਚ ਦੇ ਬਾਅਦ ਤੋਂ ਆਰਟਿਸਟ ਇਸ ਦੀ ਵਰਤੋਂ ਆਪਣੇ ਮਿਊਜ਼ਕ ਨੂੰ ਲਾਂਚ ਕਰਨ ਅਤੇ ਦੂਜਿਆਂ ਨਾਲ ਸ਼ੇਅਰ ਕਰਨ ਲਈ ਕਰ ਰਹੇ ਹਨ ਜੋ ਬਦਲੇ 'ਤ ਪਲੈਟਫਾਰਨ 'ਤੇ ਕਈ ਟ੍ਰੈਂਡਸ ਨੂੰ ਵਧਾ ਰਿਹਾ ਹੈ। ਇਸ ਨੂੰ ਹੋਰ ਅੱਗੇ ਵਧਾਉਣ ਲਈ ਤੇ ਦੂਜਿਆਂ ਨੂੰ ਆਪਣਾ ਟੈਲੇਂਟ ਦਿਖਾਉਣ ਅਤੇ ਪ੍ਰੇਰਿਤ ਕਰਨ ਲਈ, Instagram ਹੁਣ '1 ਮਿੰਟ Music' ਪ੍ਰਾਪਰਟੀ ਰਿਲੀਜ਼ ਕਰ ਰਿਹਾ ਹੈ। '1 ਮਿੰਟ Music' ਰਿਲੀਜ਼ ਦੀ ਆਡੀਓ ਗੈਲਰੀ ਵਿੱਚ ਵਰਤੋਂ ਕਰਨ ਲਈ ਜਨਤਾ ਲਈ ਉਪਲਬਧ ਹੋਵੇਗਾ।
Instagram ਨੇ ਰੀਲਜ਼ ਲਈ ਲਾਂਚ ਕੀਤਾ ਨਵਾਂ '1 Minute Music' ਫੀਚਰ, ਜਾਣੋ ਕਿਵੇਂ ਹੋਵੇਗਾ ਇਸਦੀ ਵਰਤੋਂ
abp sanjha
Updated at:
27 May 2022 11:46 AM (IST)
Edited By: sanjhadigital
Instagram 1 minute music feature: ਫੋਟੋ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਨੇ ਰੀਲਜ਼ ਲਈ ਨਵੇਂ ਪਲੇਟਫਾਰਮ '1 ਮਿੰਟ ਮਿਊਜ਼ਿਕ'(1 Minute Music) ਟ੍ਰੈਕ ਦੀ ਘੋਸ਼ਣਾ ਕੀਤੀ ਹੈ
1 ਮਿੰਟ ਮਿਊਜ਼ਿਕ ਫੀਚਰ
NEXT
PREV
Published at:
27 May 2022 11:46 AM (IST)
- - - - - - - - - Advertisement - - - - - - - - -