Instagram or Youtube: ਅੱਜਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਰਿਹਾ ਹੈ, ਸਗੋਂ ਕਮਾਈ ਦਾ ਸਾਧਨ ਵੀ ਬਣ ਗਿਆ ਹੈ। ਉੱਥੇ ਹੀ ਲੋਕ ਇੰਸਟਾਗ੍ਰਾਮ ਅਤੇ ਯੂਟਿਊਬ ਤੋਂ ਕਮਾਈ ਕਰਕੇ ਇੱਕ ਚੰਗਾ ਲਾਈਫਸਟਾਈਲ ਜਿਉਣ ਲੱਗ ਪਏ ਹਨ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਜ਼ਿਆਦਾ ਕਮਾਈ ਕਿਸ ਤੋਂ ਹੁੰਦੀ ਹੈ, ਇੰਸਟਾਗ੍ਰਾਮ ਜਾਂ ਯੂਟਿਊਬ ਤਾਂ ਪੜ੍ਹੋ ਪੂਰੀ ਖ਼ਬਰ

Youtube ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਜਿੱਥੇ ਕੰਟੈਂਟ ਕ੍ਰਿਏਟਰ ਗੂਗਲ ਦੇ AdSense ਰਾਹੀਂ ਇਸ਼ਤਿਹਾਰਾਂ ਤੋਂ ਸਿੱਧੇ ਪੈਸੇ ਕਮਾਉਂਦੇ ਹਨ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਵੀਡੀਓ ਨੂੰ ਜ਼ਿਆਦਾ ਵਿਊਜ਼ ਮਿਲਦੇ ਹਨ, ਤਾਂ ਤੁਹਾਨੂੰ ਇਸ਼ਤਿਹਾਰਾਂ ਤੋਂ ਚੰਗੀ ਆਮਦਨ ਹੁੰਦੀ ਹੈ। ਯੂਟਿਊਬ 'ਤੇ ਪੈਸੇ ਕਮਾਉਣ ਦੇ ਕਈ ਤਰੀਕੇ ਹਨ:

  • Ad Revenue (CPM/Views)
  • Channel Memberships
  • Super Chat ਅਤੇ Super Stickers (Live ਸਟ੍ਰੀਮਿੰਗ 'ਤੇ)
  • Sponsorships ਅਤੇ Brand Deals

ਯੂਟਿਊਬ 'ਤੇ Evergreen ਕੰਟੈਂਟ ਪਾਉਣ 'ਤੇ ਵਧੀਆ ਕਮਾਈ ਹੁੰਦੀ ਹੈ

Instagram ਮੁੱਖ ਤੌਰ 'ਤੇ ਫੋਟੋਆਂ ਅਤੇ ਸ਼ੋਰਟ ਵੀਡੀਓਜ਼ (Reels) 'ਤੇ ਅਧਾਰਤ ਇੱਕ ਪਲੇਟਫਾਰਮ ਹੈ। ਇੱਥੇ, Direct ਇਸ਼ਤਿਹਾਰਬਾਜ਼ੀ ਤੋਂ ਉੰਨੀ ਕਮਾਈ ਨਹੀਂ ਹੁੰਦੀ, ਜਿੰਨੀ ਯੂਟਿਊਬ ਤੋਂ ਹੁੰਦੀ। ਹਾਲਾਂਕਿ, ਇੰਸਟਾਗ੍ਰਾਮ 'ਤੇ ਬ੍ਰਾਂਡ ਪ੍ਰਮੋਸ਼ਨ ਅਤੇ ਸਪਾਂਸਰਸ਼ਿਪ ਰਾਹੀਂ ਪੈਸਾ ਕਮਾਇਆ ਜਾਂਦਾ ਹੈ। ਖਾਸ ਕਰਕੇ ਫੈਸ਼ਨ, ਬਿਊਟੀ, ਹੈਲਥ ਅਤੇ ਲਾਈਫਸਟਾਈਲ ਨਾਲ ਸਬੰਧਤ ਐਡਸ ਨੂੰ ਚੰਗੀ ਡੀਲਸ ਮਿਲਦੀਆਂ ਹਨ।

ਇੰਸਟਾਗ੍ਰਾਮ 'ਤੇ ਇਨ੍ਹਾਂ ਰਾਹੀਂ ਹੁੰਦੀ ਕਮਾਈ

  • Brand Collaborations & Sponsorships
  • Affiliate Marketing
  • Instagram Subscriptions (कुछ देशों में)
  • Product Promotions/Influencer Marketing

ਜੇਕਰ ਤੁਸੀਂ ਲੰਬੇ ਸਮੇਂ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਅਤੇ ਵੀਡੀਓ ਬਣਾਉਣ ਵਿੱਚ ਮਾਹਰ ਹੋ, ਤਾਂ ਯੂਟਿਊਬ ਵਧੇਰੇ ਲਾਭਦਾਇਕ ਸਾਬਤ ਹੋ ਸਕਦਾ ਹੈ। ਇੱਥੇ ਤੁਸੀਂ ਕੰਟੈਂਟ ਪੁਰਾਣਾ ਹੋਣ 'ਤੇ ਵੀ ਕਮਾਈ ਕਰਦੇ ਰਹਿੰਦੇ ਹੋ। ਦੂਜੇ ਪਾਸੇ, ਜੇਕਰ ਤੁਹਾਡਾ ਕੰਟੈਂਟ ਸ਼ਾਰਟ-ਫਾਰਮ, ਟ੍ਰੈਂਡਿੰਗ ਅਤੇ ਬ੍ਰਾਂਡਸ ਨੂੰ ਟਾਰਗੇਟ ਕਰਦਾ ਹੈ, ਤਾਂ ਇੰਸਟਾਗ੍ਰਾਮ ਤੁਹਾਨੂੰ ਘੱਟ ਸਮੇਂ ਵਿੱਚ ਵਧੇਰੇ ਬ੍ਰਾਂਡ ਡੀਲ ਦੇ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।