ਨਵੀਂ ਦਿੱਲੀ: ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ ਦੀ ਨਵੀਂ ਸੀਰੀਜ਼ ਤੋਂ ਪਰਦਾ ਚੁੱਕਿਆ ਹੈ। ਐਪਲ ਨੇ ਇਸ ਈਵੈਂਟ ‘ਚ ਆਈਫੋਨ 11, 11 ਪ੍ਰੋ ਤੇ 11 ਪ੍ਰੋ ਮੈਕਸ ਸਮਾਰਟਫੋਨ ਨੂੰ ਲੌਂਚ ਕੀਤਾ। ਇਨ੍ਹਾਂ ਤਿੰਨਾਂ ਆਈਫੋਨਜ਼ ‘ਚ ਆਈਫੋਨ 11 ਦੀ ਕੀਮਤ ਸਭ ਤੋਂ ਘੱਟ ਹੈ ਇਸ ਨੂੰ ਪਿਛਲੇ ਸਾਲ ਸਭ ਤੋਂ ਜ਼ਿਆਦਾ ਵਿਕਣ ਵਾਲੇ ਐਕਸਆਰ ਦੇ ਅਪਗ੍ਰੈਡ ਵਰਸ਼ਨ ਦੇ ਤੌਰ ‘ਤੇ ਲੌਂਚ ਕੀਤਾ ਗਿਆ।


ਭਾਰਤ ‘ਚ ਆਈਫੋਨ 11 ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਹੈ। ਕੰਪਨੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਆਈਫੋਨ ਲੌਂਚ ਕੀਤੇ ਹਨ। ਇਨ੍ਹਾਂ ਤਿੰਨਾਂ ‘ਚ ਸਭ ਤੋਂ ਜ਼ਿਆਦਾ ਚਰਚਾ ਆਈਫੋਨ 11 ਨੂੰ ਲੈ ਕੇ ਹੈ, ਜਿਸ ਦਾ ਕਾਰਨ ਇਸ ਦੀ ਘਟ ਕੀਮਤ ਤੇ ਐਕਸਆਰ ਮਾਡਲ ਨਾਲ ਹੋਰ ਨਵੇਂ ਫੀਚਰਸ ਨੂੰ ਜੋੜਿਆ ਜਾਣਾ ਹੈ।


ਕੈਮਰੇ ‘ਚ ਵੱਡਾ ਬਦਲਾਅ ਕਰਦੇ ਹੋਏ ਕੰਪਨੀ ਨੇ ਇਸ ਵਾਰ ਰੀਅਰ ਫਰੰਟ ‘ਤੇ ਡਿਊਲ ਲੈਂਸ ਸੈਟਅੱਪ ਦਿੱਤਾ ਹੈ। ਡਿਊਲ ਸੈਟਅੱਪ ‘ਚ ਇੱਕ ਪ੍ਰਾਈਮਰੀ ਸੈਂਸਰ ਰਹੇਗਾ, ਜਦਕਿ ਦੂਜੇ ਸੈਂਸਰ ਦਾ ਕੰਮ ਫੋਨ ‘ਚ ਅਲਟ੍ਰਾ ਵਾਈਡ ਫੀਚਰ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 11 ‘ਚ ਲੇਟੇਸਟ ਏ13 ਬਾਇਓਨਿਕ ਚਿਪਸੇਟ ਦਾ ਹੀ ਇਸਤੇਮਾਲ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਐਕਸਆਰ ਦੀ ਤੁਲਨਾ ‘ਚ ਆਈਫੋਨ 11 ‘ਚ ਜ਼ਿਆਦਾ ਵਧੇਰੇ ਬੈਟਰ ਬੈਕਅਪ ਮਿਲੇਗਾ।

ਐਪਲ ਨੇ ਆਈਫੋਨ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖਿਆ ਹੈ। ਸ਼ੁਰੂਆਤੀ ਕੀਮਤ ਪਿਛਲੇ ਸਾਲ ਲੌਂਚ ਕੀਤੇ ਐਕਸਆਰ ਦੇ ਮੁਕਾਬਲੇ ਵੀ ਘੱਟ ਹੈ। ਜਦਕਿ ਇਸ ਦੇ ਬਾਕੀ ਦੋ ਵਰਸ਼ਨਾਂ ਦੀ ਕੀਮਤਾਂ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਐਪਲ ਨੇ ਨਵੇਂ ਆਈਫੋਨ ਦੇ ਲੌਂਚ ਹੋਣ ਦੇ ਨਾਲ ਹੀ ਮਾਰਕਿਟ ‘ਚ ਪਹਿਲਾਂ ਤੋਂ ਉਪਲੱਬਧ ਆਈਫੋਨਸ ਦੀ ਕੀਮਤਾਂ ‘ਚ ਕਮੀ ਕੀਤੀ ਹੈ।