iPhone 15 Price Down: iPhone 15 ਹੁਣ ਤੱਕ ਦਾ ਸਭ ਤੋਂ ਮਸ਼ਹੂਰ ਫ਼ੋਨ ਹੈ। ਜਦੋਂ ਇਸ ਫੋਨ ਨੂੰ ਲਾਂਚ ਕੀਤਾ ਗਿਆ ਤਾਂ ਲੋਕਾਂ ਨੇ ਕਤਾਰਾਂ 'ਚ ਖੜ੍ਹੇ ਹੋ ਕੇ ਫੋਨ ਖਰੀਦਿਆ ਪਰ ਇਹ ਮਹਿੰਗਾ ਹੋਣ ਕਾਰਨ ਬਹੁਤ ਸਾਰੇ ਲੋਕ ਇਸ ਨੂੰ ਖਰੀਦ ਨਹੀਂ ਸਕੇ। ਹੁਣ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ। ਫਲਿੱਪਕਾਰਟ 'ਤੇ GOAT ਸੇਲ ਚੱਲ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਫਲਿੱਪਕਾਰਟ ਸੇਲ ਵਿੱਚ iPhone 15 ਹੁਣ ਤੱਕ ਦੀ ਸਭ ਤੋਂ ਸਸਤੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਤੁਸੀਂ ਇਸ ਫੋਨ ਨੂੰ ਕਰੀਬ 62 ਹਜ਼ਾਰ ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਹੈ, ਜਿਸ ਕਾਰਨ ਕੀਮਤ ਹੋਰ ਘੱਟ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਐਕਸਚੇਂਜ ਆਫਰ ਨਾਲ ਇਹ ਫੋਨ 22000 ਰੁਪਏ ਦੀ ਕੀਮਤ ਉਪਰ ਵੀ ਮਿਲ ਸਕਦਾ ਹੈ।
iPhone 15 ਨੂੰ ਪਿਛਲੇ ਸਾਲ 79,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਸੇਲ 'ਚ ਫੋਨ ਨੂੰ 65,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਮਤਲਬ ਕਿ ਤੁਹਾਨੂੰ ਪੂਰੀ 18% ਛੋਟ ਮਿਲ ਰਹੀ ਹੈ। ਇਹ ਇੱਕ ਸੁਪਰ ਸੇਵਰ ਡੀਲ ਹੈ, ਜਿਸ ਰਾਹੀਂ ਫੋਨ ਨੂੰ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਆਫਰਸ ਰਾਹੀਂ ਵੀ ਫੋਨ ਦੀ ਕੀਮਤ ਘੱਟ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਫਲਿੱਪਕਾਰਟ ਐਕਸਿਸ ਕ੍ਰੈਡਿਟ ਕਾਰਡ ਨਾਲ ਫੋਨ ਲਈ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 3,275 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਬਾਅਦ ਫੋਨ ਦੀ ਕੀਮਤ 62,224 ਰੁਪਏ ਹੋ ਜਾਵੇਗੀ। ਮਤਲਬ ਇਹ ਫੋਨ ਲਗਪਗ 62 ਹਜ਼ਾਰ ਰੁਪਏ ਵਿੱਚ ਤੁਹਾਡਾ ਹੋ ਜਾਵੇਗਾ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਹੈ।
ਫਲਿੱਪਕਾਰਟ 'ਤੇ iPhone 15 'ਤੇ 49 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਜੇਕਰ ਤੁਹਾਡੇ ਕੋਲ ਆਈਫੋਨ 13 ਜਾਂ 14 ਮਾਡਲ ਹੈ ਤਾਂ ਤੁਹਾਨੂੰ ਵਧੀਆ ਐਕਸਚੇਂਜ ਬੋਨਸ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਫਲੈਗਸ਼ਿਪ ਫੋਨ 'ਤੇ ਚੰਗਾ ਬੋਨਸ ਮਿਲ ਸਕਦਾ ਹੈ ਪਰ ਤੁਹਾਨੂੰ ਇਹ ਐਕਸਚੇਂਜ ਆਫਰ ਤਾਂ ਹੀ ਮਿਲੇਗਾ ਜੇਕਰ ਤੁਹਾਡਾ ਪੁਰਾਣਾ ਮਾਡਲ ਚੰਗੀ ਹਾਲਤ ਵਿੱਚ ਹੈ ਤੇ ਫ਼ੋਨ ਲੇਟੇਸਟ ਹੈ। ਜੇਕਰ ਤੁਸੀਂ 40 ਹਜ਼ਾਰ ਰੁਪਏ ਦਾ ਵੀ ਐਕਸਚੇਂਜ ਲੈਣ 'ਚ ਸਫਲ ਹੋ ਜਾਂਦੇ ਹੋ ਤਾਂ ਆਈਫੋਨ 15 ਦੀ ਕੀਮਤ ਕਰੀਬ 22 ਹਜ਼ਾਰ ਰੁਪਏ ਹੋਵੇਗੀ।