iPhone 15 Price: ਜੇਕਰ ਤੁਸੀਂ ਆਈਫੋਨ 15 ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਸ ਨੂੰ ਖਰੀਦਣ ਦਾ ਤੁਹਾਡਾ ਸੁਪਨਾ ਹੁਣ ਪੂਰਾ ਹੋ ਸਕਦਾ ਹੈ। ਐਪਲ ਦਾ ਇਹ ਨਵਾਂ ਸਮਾਰਟਫੋਨ ਐਮਾਜ਼ਾਨ 'ਤੇ ਤੁਸੀਂ 40,000 ਰੁਪਏ ਵਿੱਚ ਖਰੀਦ ਸਕਦੇ ਹੋ। ਉਂਝ ਆਈਫੋਨ 15 ਦੇ 128GB ਵੇਰੀਐਂਟ ਦੀ ਕੀਮਤ 79,900 ਰੁਪਏ ਹੈ ਪਰ ਤੁਸੀਂ ਸੇਲ ਵਿੱਚ ਇਸ ਨੂੰ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਇਹ ਕੀਮਤ ਐਂਡਰਾਇਡ ਫੋਨ ਤੋਂ ਵੀ ਘੱਟ ਹੈ।
ਦਰਅਸਲ, ਐਮਾਜ਼ਾਨ 'ਤੇ ਗਣਤੰਤਰ ਦਿਵਸ ਦੀ ਸੇਲ ਚੱਲ ਰਹੀ ਹੈ। ਆਈਫੋਨ 15 ਦੀ ਕੀਮਤ 79,900 ਰੁਪਏ ਹੈ ਤੇ ਐਮਾਜ਼ਾਨ 'ਤੇ ਇਸ ਨੂੰ ਛੋਟ ਨਾਲ 56,999 ਰੁਪਏ ਦੀ ਕੀਮਤ ਉਪਰ ਸੂਚੀਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਲੇਟਫਾਰਮ ਇੱਕ ਐਕਸਚੇਂਜ ਆਫਰ ਵੀ ਦੇ ਰਿਹਾ ਹੈ, ਜਿਸ ਤੋਂ ਬਾਅਦ ਫੋਨ ਦੀ ਕੀਮਤ 40,000 ਰੁਪਏ ਤੋਂ ਘੱਟ ਹੋ ਜਾਂਦੀ ਹੈ। ਇਸ ਤਰ੍ਹਾਂ ਤੁਸੀਂ 79,900 ਰੁਪਏ ਵਾਲਾ ਫੋਨ 40,000 ਰੁਪਏ ਵਿੱਚ ਖਰੀਦ ਸਕਦੇ ਹੋ। ਆਫਰ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਆਫਰ ਦਾ ਫਾਇਦਾ ਉਠਾਓਆਈਫੋਨ 15 ਐਮਾਜ਼ਾਨ 'ਤੇ 56,999 ਰੁਪਏ ਵਿੱਚ ਲਿਸਟਿਡ ਹੈ। ਇਸ ਦੇ ਨਾਲ ਹੀ ਪਲੇਟਫਾਰਮ 29,250 ਰੁਪਏ ਤੱਕ ਦੀ ਐਕਸਚੇਂਜ ਛੋਟ ਵੀ ਦੇ ਰਿਹਾ ਹੈ ਪਰ ਯਾਦ ਰੱਖੋ ਕਿ ਐਕਸਚੇਂਜ ਆਫਰ ਵਿੱਚ ਤੁਹਾਡੇ ਪੁਰਾਣੇ ਫੋਨ ਦੀ ਕੀਮਤ ਉਸ ਦੀ ਸਥਿਤੀ ਤੇ ਮਾਡਲ ਦੇ ਅਧਾਰ ਤੇ ਹੋਵੇਗੀ। ਉਦਾਹਰਣ ਲਈ ਸਮਝੋ, ਜੇਕਰ ਤੁਹਾਡੇ ਕੋਲ ਆਈਫੋਨ 12 ਹੈ ਤੇ ਤੁਸੀਂ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਆਈਫੋਨ 12 ਨੂੰ ਐਕਸਚੇਂਜ ਕਰਕੇ ਆਈਫੋਨ 15 ਖਰੀਦ ਸਕਦੇ ਹੋ ਤੇ ਐਕਸਚੇਂਜ ਆਫਰ ਵਿੱਚ 18,800 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਾਅਦ ਆਈਫੋਨ 15 ਦੀ ਕੀਮਤ ਸਿਰਫ 38,199 ਰੁਪਏ ਰਹਿ ਜਾਵੇਗੀ। ਜੇਕਰ ਤੁਹਾਡੀ ਡਿਵਾਈਸ ਵੱਧ ਤੋਂ ਵੱਧ ਐਕਸਚੇਂਜ ਮੁੱਲ ਲਈ ਯੋਗ ਹੈ, ਤਾਂ ਤੁਹਾਨੂੰ ਬਿਲਕੁਲ ਨਵੇਂ ਆਈਫੋਨ 15 ਲਈ 40,000 ਰੁਪਏ ਤੋਂ ਵੀ ਘੱਟ ਦਾ ਭੁਗਤਾਨ ਕਰਨਾ ਪਵੇਗਾ।
ਆਫਰ ਦਾ ਲਾਭ ਉਠਾਉਣਾ ਚਾਹੀਦਾ ਜਾਂ ਨਹੀਂ?ਹੁਣ ਸਵਾਲ ਇਹ ਉੱਠਦਾ ਹੈ ਕਿ ਤੁਹਾਨੂੰ ਇਸ ਆਫਰ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਜਾਂ ਨਹੀਂ। ਯਾਨੀ ਕੀ ਤੁਹਾਨੂੰ ਇਸ ਡੀਲ ਵਿੱਚ ਆਈਫੋਨ 15 ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਆਈਫੋਨ 15 ਐਪਲ ਦੇ A16 ਬਾਇਓਨਿਕ ਚਿੱਪ ਨਾਲ ਲੈਸ ਹੈ। ਇਹੀ ਪ੍ਰੋਸੈਸਰ ਆਈਫੋਨ 14 ਪ੍ਰੋ ਵਿੱਚ ਲਗਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਫਲੈਗਸ਼ਿਪ ਪੱਧਰ ਦੀ ਪਰਫਾਰਮੈਂਸ ਮਿਲੇਗੀ। ਭਾਵੇਂ ਤੁਸੀਂ ਗੇਮਿੰਗ ਕਰ ਰਹੇ ਹੋ ਜਾਂ ਰੀਲਾਂ ਨੂੰ ਐਡਿਟ ਕਰ ਰਹੇ ਹੋ, ਤੁਹਾਡੇ ਕੋਲ ਇੱਕ ਸੁਚਾਰੂ ਅਨੁਭਵ ਹੋਵੇਗਾ। ਇਸ ਵਿੱਚ 6.1 ਇੰਚ ਦੀ OLED ਡਿਸਪਲੇਅ ਹੈ।
ਆਈਫੋਨ 15 ਵਿੱਚ 48 MP ਪ੍ਰਾਇਮਰੀ ਤੇ 12 MP ਅਲਟਰਾਵਾਈਡ ਲੈਂਸ ਹੈ। ਇਹ ਫੋਨ ਘੱਟ ਰੋਸ਼ਨੀ ਵਿੱਚ ਵੀ ਵਧੀਆ ਫੋਟੋਆਂ ਖਿੱਚ ਸਕਦਾ ਹੈ। ਆਈਫੋਨ 15 ਵਿੱਚ ਇੱਕ USB-C ਪੋਰਟ ਹੈ। ਫੋਨ ਵਿੱਚ ਸਿਰੇਮਿਕ ਸ਼ੀਲਡ ਗਲਾਸ ਹੈ, ਜੋ ਇਸ ਨੂੰ ਹਲਕਾ ਰੱਖਦਾ ਹੈ ਤੇ ਡਿੱਗਣ 'ਤੇ ਵੀ ਇਸ ਨੂੰ ਟੁੱਟਣ ਤੋਂ ਬਚਾਉਂਦਾ ਹੈ। ਜੇਕਰ ਤੁਹਾਨੂੰ ਇਸ ਕੀਮਤ 'ਤੇ ਆਈਫੋਨ 15 ਮਿਲ ਰਿਹਾ ਹੈ ਤਾਂ ਤੁਹਾਨੂੰ ਇਸ ਨੂੰ ਜ਼ਰੂਰ ਖਰੀਦਣਾ ਚਾਹੀਦਾ ਹੈ।