iPhone 16 Series: ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੇ ਵਫ਼ਾਦਾਰ ਉਪਭੋਗਤਾਵਾਂ ਨੂੰ ਆਪਣੇ ਮਹਿੰਗੇ ਉਪਕਰਣਾਂ ਵੱਲ ਆਕਰਸ਼ਿਤ ਕਰਨ ਲਈ ਹਮੇਸ਼ਾਂ ਵਿਲੱਖਣ ਵਿਸ਼ੇਸ਼ਤਾਵਾਂ ਪ੍ਰਦਾਨ ਕਰਦੀ ਰਹਿੰਦੀ ਹੈ। ਇਸ ਵਾਰ ਐਪਲ ਇੱਕ ਖਾਸ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦਾ ਪੇਟੈਂਟ ਡਿਜ਼ਾਈਨ ਸਾਹਮਣੇ ਆਇਆ ਹੈ।


ਦਰਅਸਲ ਐਪਲ ਆਈਫੋਨ 'ਚ ਅੰਡਰਵਾਟਰ ਮੋਡ ਦੇਣਾ ਚਾਹੁੰਦਾ ਹੈ। ਇਸ ਖਾਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਡੂੰਘੇ ਪਾਣੀ 'ਚ ਵੀ ਆਪਣੇ ਆਈਫੋਨ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੰਪਨੀ ਕਿਸ ਆਈਫੋਨ ਸੀਰੀਜ਼ ਦੇ ਨਾਲ ਇਹ ਖਾਸ ਫੀਚਰ ਪੇਸ਼ ਕਰੇਗੀ ਪਰ ਮੀਡੀਆ 'ਚ ਆਈਆਂ ਕੁਝ ਰਿਪੋਰਟਾਂ ਦਾ ਮੰਨਣਾ ਹੈ ਕਿ ਐਪਲ 2024 'ਚ ਲਾਂਚ ਹੋਣ ਵਾਲੀ ਨਵੀਂ ਆਈਫੋਨ 16 ਸੀਰੀਜ਼ 'ਚ ਇਸ ਅੰਡਰਵਾਟਰ ਮੋਡ ਫੀਚਰ ਨੂੰ ਪੇਸ਼ ਕਰਨ ਜਾ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਫੀਚਰ ਦੀਆਂ ਖਾਸ ਗੱਲਾਂ।


ਸੰਯੁਕਤ ਰਾਜ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫਤਰ (USPTO) ਦੇ ਲੇਟੈਸਟ ਪੇਜ ਨੰਬਰ 78 ਦਾ ਪੇਟੈਂਟ ਸਾਹਮਣੇ ਆਇਆ ਹੈ। ਇਸ ਪੇਟੈਂਟ ਨੂੰ ਦੇਖ ਕੇ ਇਹ ਸਾਫ ਹੁੰਦਾ ਹੈ ਕਿ ਫੋਨ ਪਾਣੀ ਦੇ ਹੇਠਾਂ ਵੀ ਕਿਵੇਂ ਕੰਮ ਕਰ ਸਕਦਾ ਹੈ। ਇਸ ਪੇਟੈਂਟ 'ਚ ਆਈਫੋਨ ਦਾ ਇੰਟਰਫੇਸ ਪਾਣੀ ਦੇ ਹੇਠਾਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਇਸ ਪੇਟੈਂਟ ਦੇ ਜ਼ਰੀਏ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ ਦਾ ਆਪਰੇਟਿੰਗ ਸਿਸਟਮ ਅਜੇ ਵੀ ਗਿੱਲੇ ਆਈਫੋਨ ਨੂੰ ਚਲਾਉਣ ਦੇ ਸਮਰੱਥ ਨਹੀਂ ਹੈ। ਇਸ ਕਮੀ ਨੂੰ ਦੂਰ ਕਰਨ ਲਈ ਅੰਡਰਵਾਟਰ ਇੰਟਰਫੇਸ ਦੀ ਵਰਤੋਂ ਕੀਤੀ ਜਾਵੇਗੀ। ਇਸ ਇੰਟਰਫੇਸ ਵਿੱਚ ਸਟ੍ਰੀਮਲਾਈਨ ਮੀਨੂ ਅਤੇ ਵੱਡੇ ਹਾਰਡਵੇਅਰ ਬਟਨਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇਗੀ।


ਇਹ ਵੀ ਪੜ੍ਹੋ: CM Protest: ਮੁੱਖ ਮੰਤਰੀਆਂ ਦਾ ਕੇਂਦਰ ਖ਼ਿਲਾਫ਼ ਹੱਲਾ ਬੋਲ, ਸਿੱਧੂ ਨੇ ਕਿਹਾ, 'ਸੂਬੇ ਹੀ ਮਿਲ ਕੇ ਬਣਾਉਂਦੇ ਨੇ ਕੇਂਦਰ, ਸਾਰੇ ਇੱਕੋ ਜਹਾਜ਼ 'ਚ ਸਵਾਰ'


ਜੇਕਰ ਅਸੀਂ ਇਸ ਗੱਲ ਨੂੰ ਸਰਲ ਭਾਸ਼ਾ 'ਚ ਸਮਝੀਏ ਤਾਂ ਯੂਜ਼ਰ ਆਉਣ ਵਾਲੇ ਆਈਫੋਨ ਨੂੰ ਪਾਣੀ ਦੇ ਹੇਠਾਂ ਵੀ ਇਸਤੇਮਾਲ ਕਰ ਸਕਣਗੇ। ਇਨ੍ਹਾਂ ਨੂੰ ਅੰਡਰਵਾਟਰ ਇਸਤੇਮਾਲ ਕਰਨ ਲਈ ਉਨ੍ਹਾਂ ਨੂੰ ਫੋਨ 'ਚ ਅੰਡਰਵਾਟਰ ਮੋਡ ਆਨ ਕਰਨਾ ਹੋਵੇਗਾ, ਜਿਸ ਤੋਂ ਬਾਅਦ ਯੂਜ਼ਰਸ ਅੰਡਰਵਾਟਰ ਕੈਮਰੇ ਦੀ ਵਰਤੋਂ ਕਰ ਸਕਣਗੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਸਕ੍ਰੀਨ ਨੂੰ ਟੱਚ ਕਰਨ ਦੀ ਬਜਾਏ ਵਾਲਿਊਮ ਰੌਕਰ ਬਟਨ ਦੀ ਵਰਤੋਂ ਕਰਨੀ ਹੋਵੇਗੀ। ਇਸੇ ਤਰ੍ਹਾਂ, ਫੋਨ ਦੇ ਵਾਲੀਅਮ ਰੌਕਰ ਜਾਂ ਹੋਰ ਬਟਨਾਂ ਦੀ ਵਰਤੋਂ ਕਰਕੇ, ਉਪਭੋਗਤਾ ਡੂੰਘੇ ਪਾਣੀ ਦੇ ਹੇਠਾਂ ਵੀ ਆਈਫੋਨ ਤੋਂ ਉੱਚ ਗੁਣਵੱਤਾ ਵਾਲੀਆਂ ਫੋਟੋਆਂ ਅਤੇ ਵੀਡੀਓ ਰਿਕਾਰਡ ਕਰ ਸਕਣਗੇ।


ਇਹ ਵੀ ਪੜ੍ਹੋ: ਤੁਹਾਨੂੰ ਮੂਰਖ ਬਣਾਇਆ ਜਾ ਰਿਹਾ, PM ਮੋਦੀ OBC 'ਚ ਨਹੀਂ ਸਗੋਂ General ਜਾਤੀ 'ਚ ਹੋਏ ਪੈਦਾ-ਰਾਹੁਲ ਗਾਂਧੀ