iPhone 16 Price: ਐਪਲ ਦਾ ਲੇਟੈਸਟ ਆਈਫੋਨ 16 ਹੁਣ ਭਾਰਤ ਵਿੱਚ ਭਾਰੀ ਛੋਟਾਂ 'ਤੇ ਉਪਲਬਧ ਹੈ। ਤੁਸੀਂ ਇਸ ਡਿਵਾਈਸ ਨੂੰ 20,000 ਰੁਪਏ ਤੋਂ ਵੀ ਘੱਟ ਵਿੱਚ ਖਰੀਦ ਸਕਦੇ ਹੋ। ਇਸ ਫੋਨ ਨੂੰ ਇਸ ਸਾਲ ਸਤੰਬਰ 'ਚ ਲਾਂਚ ਕੀਤਾ ਗਿਆ ਸੀ ਤੇ ਹੁਣ ਫਲਿੱਪਕਾਰਟ ਇਸ ਪ੍ਰੀਮੀਅਮ ਸਮਾਰਟਫੋਨ 'ਤੇ ਇੱਕ ਸ਼ਾਨਦਾਰ ਡੀਲ ਲੈ ਕੇ ਆਇਆ ਹੈ। iPhone 16 ਦਾ 128GB ਵੇਰੀਐਂਟ 79,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਜਦੋਂ ਕਿ ਇਸ ਦੇ 256 ਜੀਬੀ ਮਾਡਲ ਦੀ ਕੀਮਤ 89,990 ਰੁਪਏ ਤੇ 512 ਜੀਬੀ ਵਰਜ਼ਨ ਦੀ ਕੀਮਤ 1,09,990 ਰੁਪਏ ਹੈ ਪਰ ਤੁਸੀਂ iPhone 16 ਦਾ 128 GB ਵੇਰੀਐਂਟ 20000 ਰੁਪਏ ਤੋਂ ਵੀ ਘੱਟ ਵਿੱਚ ਖਰੀਦ ਸਕਦੇ ਹੋ। ਸੁਣ ਕੇ ਝਟਕਾ ਲੱਗਿਆ ਤਾਂ ਜਾਣ ਲਵੋਂ ਕਿ ਇਹ ਸੰਭਵ ਹੈ।


ਦਰਅਸਲ ਫਲਿੱਪਕਾਰਟ ਆਈਫੋਨ 16 ਹੈਂਡਸੈੱਟ 'ਤੇ 60600 ਰੁਪਏ ਦਾ ਐਕਸਚੇਂਜ ਆਫਰ ਦੇ ਰਿਹਾ ਹੈ। ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਤੁਹਾਨੂੰ ਇਹ ਲੇਟੈਸਟ ਫੋਨ ਸਿਰਫ 19390 ਰੁਪਏ ਵਿੱਚ ਮਿਲੇਗਾ ਪਰ ਇਸ ਗੱਲ਼ ਦਾ ਧਿਆਨ ਰੱਖਿਓ ਕਿ ਤੁਹਾਡੇ ਪੁਰਾਣੇ ਫੋਨ ਦੀ ਕੀਮਤ ਐਕਸਚੇਂਜ ਆਫਰ ਵਿੱਚ ਕੀ ਲਾਈ ਜਾਵੇਗਾ, ਇਸ ਦੇ ਮਾਡਲ ਤੇ ਸਥਿਤੀ 'ਤੇ ਨਿਰਭਰ ਕਰੇਗਾ।


ਬੈਂਕ ਆਫਰ ਵੀ ਉਪਲਬਧ
ਫਲਿੱਪਕਾਰਟ ਇਸ ਫੋਨ 'ਤੇ 5 ਤੋਂ 12 ਫੀਸਦੀ ਦੇ ਬੈਂਕ ਆਫਰ ਵੀ ਦੇ ਰਿਹਾ ਹੈ। ਜੇਕਰ ਤੁਹਾਡੇ ਕੋਲ ਇੱਕ ਯੋਗ ਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਹੈ ਤਾਂ ਤੁਸੀਂ ਬੈਂਕ ਆਫਰ ਦਾ ਫਾਇਦਾ ਉਠਾ ਕੇ ਕੀਮਤ ਨੂੰ ਹੋਰ ਘਟਾ ਸਕਦੇ ਹੋ।


ਆਈਫੋਨ 16 ਦੀ ਸਪੈਸੀਫਿਕੇਸ਼ਨ
ਡਿਸਪਲੇ: ਆਈਫੋਨ 16 ਵਿੱਚ 6.1-ਇੰਚ OLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2556×1179 ਪਿਕਸਲ ਹੈ ਤੇ ਪਿਕਸਲ ਡੈਨਸਿਟੀ 460 ppi ਹੈ। ਇਸ ਦੀ IP68 ਰੇਟਿੰਗ ਹੈ, ਜੋ ਪਾਣੀ, ਛਿੱਟੇ ਤੇ ਧੂੜ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।


ਕੈਮਰਾ: iPhone 16 ਵਿੱਚ ਵਧੀਆ ਕੈਮਰਾ ਕੰਟਰੋਲ ਹਨ। ਤੁਸੀਂ ਵਿਜ਼ੂਅਲ ਇੰਟੈਲੀਜੈਂਸ ਦੀ ਮਦਦ ਨਾਲ ਬਹੁਤ ਕੁਝ ਕਰ ਸਕਦੇ ਹੋ। ਜਿਵੇਂ ਚੀਜ਼ਾਂ ਨੂੰ ਪਛਾਣਨਾ, ਉਨ੍ਹਾਂ ਬਾਰੇ ਜਾਣਨਾ ਆਦਿ। ਇਸ ਵਿੱਚ ਇੱਕ 48MP ਫਿਊਜ਼ਨ ਕੈਮਰਾ ਹੈ, ਜਿਸ ਵਿੱਚ ਇੱਕ 2x ਟੈਲੀਫੋਟੋ ਲੈਂਸ ਤੇ ਇੱਕ 12MP ਅਲਟਰਾ-ਵਾਈਡ ਕੈਮਰਾ ਹੈ। ਇਸ ਵਿੱਚ ਸੈਲਫੀ ਲਈ ƒ/1.9 ਅਪਰਚਰ ਵਾਲਾ 12MP TrueDepth ਫਰੰਟ ਕੈਮਰਾ ਹੈ। ਇਸ ਦੀ ਮਸ਼ੀਨ ਲਰਨਿੰਗ ਟੈਕਨਾਲੋਜੀ ਦੀ ਮਦਦ ਨਾਲ ਤੇਜ਼ ਹਵਾਵਾਂ 'ਚ ਵੀ ਵੀਡੀਓ ਬਣਾਈਆਂ ਜਾ ਸਕਦੀਆਂ ਹਨ ਤੇ ਸ਼ੋਰ ਰਿਕਾਰਡ ਨਹੀਂ ਕੀਤਾ ਜਾਵੇਗਾ।


ਪ੍ਰੋਸੈਸਰ: ਇਹ ਫੋਨ A18 ਬਾਇਓਨਿਕ ਚਿੱਪ 'ਤੇ ਚੱਲਦਾ ਹੈ। ਆਈਫੋਨ 16 ਐਪਲ ਇੰਟੈਲੀਜੈਂਸ ਦੀ ਵਧੀਆ ਵਰਤੋਂ ਕਰ ਰਿਹਾ ਹੈ। ਇਸ ਲਈ ਇਸ 'ਚ ਸੈਕਿੰਡ ਜਨਰੇਸ਼ਨ 3-ਨੈਨੋਮੀਟਰ ਤਕਨੀਕ ਦਿੱਤੀ ਗਈ ਹੈ।