Apple ਨੇ ਭਾਰਤ ਵਿੱਚ ਆਪਣੇ ਆਈਫੋਨ 17 ਦੀਕੀ ਮਤ ਵਿੱਚ 20 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਇਹ ਬਦਲਾਅ ਆਈਫੋਨ 18 ਸੀਰੀਜ਼ ਅਤੇ ਆਪਣੇ ਪਹਿਲੇ ਫੋਲਡੇਬਲ ਆਈਫੋਨ ਦੇ ਲਾਂਚ ਤੋਂ ਥੋੜ੍ਹੀ ਦੇਰ ਬਾਅਦ ਹੀ ਕੀਤਾ।
ਜਾਣਕਾਰੀ ਮੁਤਾਬਕ, ਐਪਲ ਨੇ ਭਾਰਤ ਵਿੱਚ ਆਈਫੋਨ 17 ਨੂੰ ₹82,900 ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ, ਇਸਦੀ ਕੀਮਤ ₹99,900 ਤੱਕ ਵਧਾ ਦਿੱਤੀ ਗਈ ਹੈ, ਜਿਸ ਨਾਲ ਸਿੱਧਾ 17,000 ਵੱਧ ਗਏ ਹਨ।
ਇੱਥੇ ਤੁਹਾਨੂੰ ਦੱਸ ਦਈਏ ਕਿ ਆਮ ਤੌਰ 'ਤੇ, ਜਦੋਂ ਕੋਈ ਕੰਪਨੀ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕਰਦੀ ਹੈ, ਤਾਂ ਪੁਰਾਣੇ ਮਾਡਲ ਸਸਤੇ ਹੋ ਜਾਂਦੇ ਹਨ। ਪਰ ਇਸ ਵਾਰ ਉਲਟਾ ਹੀ ਹੋ ਗਿਆ ਹੈ। ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਦੇ ਲਾਂਚ ਤੋਂ ਬਾਅਦ, ਕੰਪਨੀ ਨੇ ਭਾਰਤ ਵਿੱਚ ਕਈ ਪੁਰਾਣੇ ਆਈਫੋਨ ਮਾਡਲਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕੀਤਾ ਹੈ। ਇਨ੍ਹਾਂ ਵਿੱਚ ਆਈਫੋਨ 17, ਆਈਫੋਨ 17e, ਆਈਫੋਨ ਏਅਰ ਅਤੇ ਆਈਫੋਨ 16 ਸ਼ਾਮਲ ਹਨ।
ਇਨ੍ਹਾਂ ਮਾਡਲਾਂ ਦੀਆਂ ਨਵੀਆਂ ਕੀਮਤਾਂ ਹੁਣ ਐਪਲ ਦੀ ਭਾਰਤੀ ਵੈੱਬਸਾਈਟ 'ਤੇ ਦਿਖਾਈ ਦੇ ਰਹੀਆਂ ਹਨ। ਕੁਝ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਹਜ਼ਾਰਾਂ ਰੁਪਏ ਦਾ ਵਾਧਾ ਹੋਇਆ ਹੈ।
ਆਈਫੋਨ 17 ਦੀ ਨਵੀਂ ਕੀਮਤਜਾਣਕਾਰੀ ਅਨੁਸਾਰ, ਆਈਫੋਨ 17 ਦੇ 256GB ਵੇਰੀਐਂਟ ਦੀ ਕੀਮਤ ਪਹਿਲਾਂ ₹82,900 ਸੀ। ਹੁਣ, ਇਸਦੀ ਕੀਮਤ ₹99,900 ਹੋਵੇਗੀ। ਇਸਦਾ ਮਤਲਬ ਹੈ ਕਿ ਫੋਨ ₹17,000 ਮਹਿੰਗਾ ਹੋ ਗਿਆ ਹੈ। ਇਸ ਦੌਰਾਨ, 512GB ਮਾਡਲ ਦੀ ਕੀਮਤ ₹1,02,900 ਤੋਂ ਵਧ ਕੇ ₹1,24,900 ਹੋ ਗਈ ਹੈ। ਇਹ ਇਸ ਵੇਰੀਐਂਟ 'ਤੇ ₹22,000 ਦਾ ਵਾਧਾ ਹੈ।
