iPhone 17 Discount : ਤਿਉਹਾਰਾਂ ਦੇ ਸੀਜ਼ਨ ਵਿੱਚ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਵੱਲੋਂ ਬਿਗ ਬੈਂਗ ਦੀਵਾਲੀ ਸੇਲ ਦੀ ਸ਼ੁਰੂਆਤ 28 ਅਕਤੂਬਰ ਤੋਂ ਕੀਤੀ ਜਾਣੀ ਹੈ। ਇਸ ਸੇਲ ਦੌਰਾਨ Apple ਦੇ ਨਵੇਂ iPhone 17 'ਤੇ ਵੱਡੀ ਛੋਟ ਮਿਲਣ ਦਾ ਮੌਕਾ ਹੈ।

Continues below advertisement

ਜਾਣਕਾਰੀ ਮੁਤਾਬਕ iPhone 17 ਦੀ ਅਸਲ ਕੀਮਤ 99,900 ਰੁਪਏ ਹੈ, ਪਰ ਫਲਿੱਪਕਾਰਟ ਦੀ ਸੇਲ ਦੌਰਾਨ ਇਹ ਫੋਨ 79,999 ਰੁਪਏ ਵਿੱਚ ਖਰੀਦਿਆ ਜਾ ਸਕੇਗਾ। ਇਸ ਤਰ੍ਹਾਂ ਗਾਹਕਾਂ ਨੂੰ ਕਰੀਬ 20 ਹਜ਼ਾਰ ਰੁਪਏ ਦੀ ਬਚਤ ਹੋ ਸਕਦੀ ਹੈ।

ਫੋਨ ਦੇ ਫੀਚਰ ਵੀ ਹਨ ਖਾਸ

Continues below advertisement

iPhone 17 ਵਿੱਚ 6.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫਰੈਸ਼ ਰੇਟ ਨਾਲ ਆਉਂਦੀ ਹੈ। ਇਸ ਨਾਲ ਫੋਨ ਚਲਾਉਣ, ਵੀਡੀਓ ਦੇਖਣ ਅਤੇ ਗੇਮ ਖੇਡਣ ਸਮੇਂ ਸਮੂਥ ਤਜਰਬਾ ਮਿਲਦਾ ਹੈ।ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਪਿੱਛੇ ਵੱਲ 48MP + 48MP ਦੇ ਦੋ ਕੈਮਰੇ ਦਿੱਤੇ ਗਏ ਹਨ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 18MP ਦਾ ਫਰੰਟ ਕੈਮਰਾ ਮਿਲਦਾ ਹੈ।

ਫੋਨ ਵਿੱਚ Apple ਦਾ A19 ਚਿਪਸੈੱਟ ਦਿੱਤਾ ਗਿਆ ਹੈ, ਜੋ ਤੇਜ਼ ਪਰਫਾਰਮੈਂਸ ਅਤੇ ਮਲਟੀਟਾਸਕਿੰਗ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ 256GB ਦੀ ਇੰਟਰਨਲ ਸਟੋਰੇਜ ਮਿਲਦੀ ਹੈ, ਜਿਸ ਵਿੱਚ ਤਸਵੀਰਾਂ, ਵੀਡੀਓ ਅਤੇ ਹੋਰ ਫਾਈਲਾਂ ਰੱਖੀਆਂ ਜਾ ਸਕਦੀਆਂ ਹਨ। 

ਸਕਰੀਨ ਦੀ ਸੁਰੱਖਿਆ ਲਈ Ceramic Shield 2 ਦਿੱਤਾ ਗਿਆ ਹੈ, ਜੋ ਖਰੋਚਾਂ ਤੋਂ ਬਚਾਅ ਵਿੱਚ ਮਦਦ ਕਰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਪੁਰਾਣਾ ਫੋਨ ਬਦਲ ਕੇ ਨਵਾਂ ਆਈਫੋਨ ਲੈਣਾ ਚਾਹੁੰਦੇ ਹੋ ਤਾਂ ਇਹ ਸੇਲ ਤੁਹਾਡੇ ਲਈ ਵਧੀਆ ਮੌਕਾ ਹੋ ਸਕਦੀ ਹੈ। ਹਾਲਾਂਕਿ, ਖਰੀਦਣ ਤੋਂ ਪਹਿਲਾਂ ਸੇਲ ਦੀਆਂ ਅਸਲ ਕੀਮਤਾਂ ਅਤੇ ਆਫਰ ਜ਼ਰੂਰ ਚੈੱਕ ਕਰੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।