ਨਵੀਂ ਦਿੱਲੀ: ਹਾਲ ਹੀ ਵਿੱਚ ਕੋਰੀਆ ਵਿੱਚ Iphone 9 ਪ੍ਰੀ ਬੁਕਿੰਗ ਦੇ ਪੋਸਟਰ ਵੇਖੇ ਗਏ ਹਨ। ਪੋਸਟਰਾਂ 'ਚ ਲਿਖਿਆ ਗਿਆ ਹੈ ਕਿ ਈਅਰਪੌਡ ਵੀ ਇਸ ਆਫਰ ਵਿੱਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਮਾਰਚ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਬਹੁਤ ਹੀ ਕਿਫਾਇਤੀ ਫੋਨ ਹੋਣ ਜਾ ਰਿਹਾ ਹੈ, ਇਹ ਸਪੱਸ਼ਟ ਹੈ ਕਿ ਇਹ ਫੋਨ ਨਾ ਸਿਰਫ ਸਸਤਾ ਹੋਵੇਗਾ ਬਲਕਿ ਨਵੀਂ ਤਕਨੀਕ ਨਾਲ ਲੈਸ ਵੀ ਹੋਵੇਗਾ।
ਇਸ ਫੋਨ ਦਾ ਆਕਾਰ Iphone -8 ਦੇ ਬਰਾਬਰ ਹੋ ਸਕਦਾ ਹੈ, ਯਾਨੀ ਇਹ ਫੋਨ ਬਾਜ਼ਾਰ 'ਚ 5.4 ਦੀ ਸਕ੍ਰੀਨ ਦੇ ਨਾਲ ਆ ਸਕਦਾ ਹੈ। ਇਸ ਵਿੱਚ ਫੇਸ ਅਨਲੌਕ ਦੀ ਵਿਸ਼ੇਸ਼ਤਾ ਵੀ ਹੋਵੇਗੀ, ਯਾਨੀ ਇਹ ਸਪੱਸ਼ਟ ਹੈ ਕਿ ਕੰਪਨੀ ਕਿਸੇ ਸਮਝੌਤੇ ਦੇ ਮੂਡ ਵਿੱਚ ਨਹੀਂ ਹੈ ਅਤੇ ਇੱਕ ਮਜ਼ਬੂਤ ਫੋਨ ਨਾਲ ਬਾਜ਼ਾਰ ਵਿੱਚ ਦਸਤਕ ਦੇਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਸ Iphone ਦੀ ਕੀਮਤ ਲੱਗਭਗ 475 ਡਾਲਰ (33,880) ਹੋਵੇਗੀ। ਕੰਪਨੀ ਇਸ Iphone ਦੇ ਉਤਪਾਦਨ ਨੂੰ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 12% ਵਧਾ ਸਕਦੀ ਹੈ।
ਕੋਰੀਆ 'ਚ ਦੇਖੇ ਗਏ Iphone 9 ਦੇ ਪ੍ਰੀ ਬੁਕਿੰਗ ਪੋਸਟਰ, ਮਾਰਚ 'ਚ ਹੋ ਸੱਕਦਾ ਹੈ ਲਾਂਚ
ਏਬੀਪੀ ਸਾਂਝਾ
Updated at:
08 Feb 2020 03:51 PM (IST)
ਹਾਲ ਹੀ ਵਿੱਚ ਕੋਰੀਆ ਵਿੱਚ Iphone 9 ਪ੍ਰੀ ਬੁਕਿੰਗ ਦੇ ਪੋਸਟਰ ਵੇਖੇ ਗਏ ਹਨ। ਪੋਸਟਰਾਂ 'ਚ ਲਿਖਿਆ ਗਿਆ ਹੈ ਕਿ ਈਅਰਪੌਡ ਵੀ ਇਸ ਆਫਰ ਵਿੱਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਮਾਰਚ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਬਹੁਤ ਹੀ ਕਿਫਾਇਤੀ ਫੋਨ ਹੋਣ ਜਾ ਰਿਹਾ ਹੈ, ਇਹ ਸਪੱਸ਼ਟ ਹੈ ਕਿ ਇਹ ਫੋਨ ਨਾ ਸਿਰਫ ਸਸਤਾ ਹੋਵੇਗਾ ਬਲਕਿ ਨਵੀਂ ਤਕਨੀਕ ਨਾਲ ਲੈਸ ਵੀ ਹੋਵੇਗਾ।
- - - - - - - - - Advertisement - - - - - - - - -