iPhone Resale Value : ਜੇਕਰ ਤੁਸੀਂ 2026 ਵਿੱਚ ਆਪਣਾ iPhone ਵੇਚਣ ਜਾਂ ਐਕਸਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਸਿਰਫ਼ ਫੋਨ ਦਾ ਮਾਡਲ ਜਾਂ ਉਸਦੀ ਕੰਡੀਸ਼ਨ ਹੀ ਮਹੱਤਵਪੂਰਨ ਨਹੀਂ ਹੁੰਦੀ। ਅੱਜ ਕੱਲ੍ਹ ਲੋਕ iPhone ਖਰੀਦਣ ਤੋਂ ਪਹਿਲਾਂ ਸਭ ਤੋਂ ਵੱਧ Battery Health 'ਤੇ ਧਿਆਨ ਦਿੰਦੇ ਹਨ। ਭਾਰਤ ਸਮੇਤ ਦੁਨੀਆ ਦੇ ਕਈ ਸਮਾਰਟਫੋਨ ਬਾਜ਼ਾਰਾਂ ਵਿੱਚ iPhone ਦੀ Battery Health ਉਸਦੀ ਰੀਸੇਲ ਵੈਲਿਊ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।

Continues below advertisement

ਜੇ ਤੁਹਾਡੇ iPhone ਦੀ Battery Health 80% ਤੋਂ ਘੱਟ ਹੈ, ਤਾਂ ਉਸਦੀ ਰੀਸੇਲ ਵੈਲਿਊ ਕਾਫ਼ੀ ਹੱਦ ਤੱਕ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦਾ ਤੁਹਾਡੇ iPhone ਦੀ ਕੀਮਤ 'ਤੇ ਕਿੰਨਾ ਅਸਰ ਪੈਂਦਾ ਹੈ।

Continues below advertisement

ਕਿਉਂ ਜ਼ਰੂਰੀ ਹੈ 80% Battery Health ਦਾ ਅੰਕੜਾ?

Apple ਦੇ ਅਨੁਸਾਰ ਜਦੋਂ ਕਿਸੇ iPhone ਦੀ ਬੈਟਰੀ ਆਪਣੀ ਅਸਲ ਸਮਰੱਥਾ ਦੇ 80% ਤੋਂ ਹੇਠਾਂ ਪਹੁੰਚ ਜਾਂਦੀ ਹੈ ਤਾਂ ਉਸਨੂੰ ਕਾਫ਼ੀ ਹੱਦ ਤੱਕ ਘਿਸੀ ਹੋਈ ਮੰਨਿਆ ਜਾਂਦਾ ਹੈ। ਇਸ ਸਥਿਤੀ ਵਿੱਚ ਯੂਜ਼ਰਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਬੈਟਰੀ ਦਾ ਜਲਦੀ ਖਤਮ ਹੋਣਾ , ਵਾਰ-ਵਾਰ ਚਾਰਜਿੰਗ ਦੀ ਲੋੜ ਪੈਣਾ ,ਲੰਬੇ ਸਮੇਂ ਤੱਕ ਵਰਤੋਂ ਦੌਰਾਨ ਘੱਟ ਪਰਫਾਰਮੈਂਸ ਮਿਲਣਾ,ਫੋਨ ਨੂੰ ਅਚਾਨਕ ਬੰਦ ਹੋਣ ਤੋਂ ਬਚਾਉਣ ਲਈ ਸਿਸਟਮ ਵੱਲੋਂ ਪਰਫਾਰਮੈਂਸ ਸੀਮਤ ਕਰ ਦੇਣਾ। 

ਇਸੇ ਕਾਰਨ ਸੈਕਿੰਡ-ਹੈਂਡ iPhone ਖਰੀਦਣ ਵਾਲੇ ਲੋਕ 80% Battery Health ਨੂੰ ਇੱਕ ਮਹੱਤਵਪੂਰਨ ਮਾਪਦੰਡ ਮੰਨਦੇ ਹਨ। 80% ਤੋਂ ਉੱਪਰ ਦੀ Battery Health ਵਾਲੇ iPhone ਆਮ ਤੌਰ 'ਤੇ ਵਧੀਆ ਹਾਲਤ ਵਿੱਚ ਮੰਨੇ ਜਾਂਦੇ ਹਨ, ਜਦਕਿ ਇਸ ਤੋਂ ਹੇਠਾਂ ਜਾਣ 'ਤੇ ਖਰੀਦਦਾਰਾਂ ਦੀ ਚਿੰਤਾ ਵੱਧ ਜਾਂਦੀ ਹੈ।

iPhone ਦੀ Resale Value ਕਿੰਨੀ ਘੱਟ ਹੋ ਸਕਦੀ ਹੈ?

ਮੋਬਾਈਲ ਰੀਸੇਲ ਮਾਰਕੀਟ ਅਤੇ ਟ੍ਰੇਡ-ਇਨ ਪਲੇਟਫਾਰਮਾਂ ਦੇ ਅਨੁਮਾਨ ਮੁਤਾਬਕ 80% ਤੋਂ ਘੱਟ Battery Health ਵਾਲੇ iPhone ਦੀ ਕੀਮਤ ਇੱਕੋ ਮਾਡਲ ਦੇ ਹੋਰ ਫੋਨ ਨਾਲੋਂ 10% ਤੋਂ 25% ਤੱਕ ਘੱਟ ਹੋ ਸਕਦੀ ਹੈ। ਉਦਾਹਰਨ ਵਜੋਂ ਜੇ ਕਿਸੇ iPhone ਦੀ ਮਾਰਕੀਟ ਕੀਮਤ 25,000 ਰੁਪਏ ਹੈ ਅਤੇ ਉਸਦੀ Battery Health 85% ਤੋਂ ਵੱਧ ਹੈ, ਤਾਂ ਉਹੀ ਫੋਨ 80% ਤੋਂ ਘੱਟ Battery Health ਹੋਣ 'ਤੇ ਸਿਰਫ਼ 19,000 ਤੋਂ 22,000 ਰੁਪਏ ਤੱਕ ਵਿੱਚ ਵਿਕ ਸਕਦਾ ਹੈ।

ਹਾਲਾਂਕਿ, ਅੰਤਿਮ ਕੀਮਤ ਕਈ ਹੋਰ ਗੱਲਾਂ 'ਤੇ ਵੀ ਨਿਰਭਰ ਕਰਦੀ ਹੈ:

iPhone ਦਾ ਮਾਡਲਸਟੋਰੇਜ ਵੈਰੀਐਂਟਫੋਨ ਦੀ ਫਿਜ਼ੀਕਲ ਕੰਡੀਸ਼ਨਬਾਜ਼ਾਰ ਵਿੱਚ ਮੌਜੂਦਾ ਮੰਗ

ਕੀ ਵੇਚਣ ਤੋਂ ਪਹਿਲਾਂ ਬੈਟਰੀ ਬਦਲਵਾਉਣਾ ਸਹੀ ਰਹੇਗਾ?

ਇਸ ਦਾ ਜਵਾਬ ਤੁਹਾਡੇ iPhone ਦੇ ਮਾਡਲ ਅਤੇ ਉਸਦੀ ਮੌਜੂਦਾ ਮਾਰਕੀਟ ਕੀਮਤ 'ਤੇ ਨਿਰਭਰ ਕਰਦਾ ਹੈ। ਕਈ ਮਾਮਲਿਆਂ ਵਿੱਚ ਬੈਟਰੀ ਬਦਲਵਾਉਣ ਨਾਲ ਫੋਨ ਦੀ ਰੀਸੇਲ ਵੈਲਿਊ ਵਿੱਚ ਸੁਧਾਰ ਦੇਖਿਆ ਜਾਂਦਾ ਹੈ, ਖ਼ਾਸ ਕਰਕੇ ਲੋਕਪ੍ਰਿਯ ਮਾਡਲਾਂ ਜਿਵੇਂ iPhone 12, iPhone 13, iPhone 14, iPhone 15 ਅਤੇ iPhone 16 ਲਈ। ਜੇ ਤੁਹਾਡਾ ਫੋਨ ਅਜੇ ਵੀ ਚੰਗੀ ਹਾਲਤ ਵਿੱਚ ਹੈ ਅਤੇ ਤੁਸੀਂ ਵਧੀਆ ਕੀਮਤ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਬੈਟਰੀ ਰਿਪਲੇਸਮੈਂਟ ਕਰਵਾਉਣਾ ਇੱਕ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ।

iPhone ਵੇਚਣ ਤੋਂ ਪਹਿਲਾਂ ਇਹ ਜਾਂਚ ਜ਼ਰੂਰ ਕਰੋ

ਜੇ ਤੁਸੀਂ ਜਲਦੀ ਹੀ ਨਵਾਂ iPhone ਖਰੀਦਣ ਜਾਂ ਆਪਣਾ ਪੁਰਾਣਾ ਡਿਵਾਈਸ ਐਕਸਚੇਂਜ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਭ ਤੋਂ ਪਹਿਲਾਂ Battery Health ਜ਼ਰੂਰ ਚੈੱਕ ਕਰੋ। ਇਹ ਇੱਕ ਅਜਿਹਾ ਫੈਕਟਰ ਹੈ ਜੋ ਦਿਖਾਈ ਨਹੀਂ ਦਿੰਦਾ, ਪਰ ਤੁਹਾਡੇ ਫੋਨ ਦੀ ਅੰਤਿਮ ਕੀਮਤ 'ਤੇ ਕਾਫ਼ੀ ਅਸਰ ਪਾ ਸਕਦਾ ਹੈ।