iphone at just 20000 rupees: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਆਈਫੋਨ 16 ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਤੁਸੀਂ ਫਲਿੱਪਕਾਰਟ 'ਤੇ ਨਾ ਸਿਰਫ਼ ਘੱਟ ਕੀਮਤ ਉਪਰ ਆਈਫੋਨ ਖਰੀਦ ਸਕਦੇ ਹੋ ਸਗੋਂ ਬੈਂਕ ਤੇ ਐਕਸਚੇਂਜ ਆਫਰ ਨਾਲ ਮੋਟੀ ਬਚਤ ਕਰ ਸਕਦੇ ਹੋ। ਫਲਿੱਪਕਾਰਟ ਦੀ GOAT ਸੇਲ 2025 ਤਹਿਤ ਬਹੁਤ ਸਾਰੇ ਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਸਭ ਤੋਂ ਵਧੀਆ ਡੀਲ ਦੀ ਗੱਲ ਕਰੀਏ ਤਾਂ ਲੇਟੇਸਟ ਆਈਫੋਨ ਨੂੰ ਬੇਹੱਦ ਘੱਟ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ।
ਦਰਅਸਲ ਇੱਥੇ ਅਸੀਂ ਆਈਫੋਨ 16 ਸੀਰੀਜ਼ 'ਤੇ ਉਪਲਬਧ ਸ਼ਾਨਦਾਰ ਆਫਰਾਂ ਬਾਰੇ ਗੱਲ ਕਰ ਰਹੇ ਹਾਂ। ਆਈਫੋਨ 16 (128GB) ਫਲਿੱਪਕਾਰਟ 'ਤੇ ਸਿਰਫ਼ 69,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਦੋਂਕਿ ਇਸ ਦੀ ਅਸਲ ਕੀਮਤ ₹ 79,900 ਹੈ। ਇਹੀ ਨਹੀਂ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਇਹ ਹੋਰ ਵੀ ਸਸਤਾ ਹੋ ਜਾਵੇਗਾ। ਜੇਕਰ ਤੁਸੀਂ ਆਪਣਾ ਪੁਰਾਣਾ ਫ਼ੋਨ ਬਦਲਦੇ ਹੋ ਤਾਂ ਤੁਹਾਨੂੰ ਇਸ 'ਤੇ 59,700 ਰੁਪਏ ਤੱਕ ਦਾ ਲਾਭ ਮਿਲ ਸਕਦਾ ਹੈ। ਇਸ ਹਿਸਾਬ ਨਾਲ ਇਹ ਸ਼ਾਨਦਾਰ ਫੋਨ 20,000 ਦੇ ਨੇੜੇ-ਤੇੜੇ ਮਿਲ ਸਕਦਾ ਹੈ। ਹਾਲਾਂਕਿ ਤੁਹਾਨੂੰ ਕਿੰਨੀ ਕੀਮਤ ਮਿਲੇਗੀ ਇਹ ਪੁਰਾਣੇ ਫ਼ੋਨ ਦੀ ਸਥਿਤੀ ਤੇ ਮਾਡਲ 'ਤੇ ਨਿਰਭਰ ਕਰੇਗਾ।
ਦੂਜੇ ਪਾਸੇ ਬੈਂਕ ਆਫ਼ਰ ਦੀ ਗੱਲ ਕਰੀਏ ਤਾਂ ਤੁਹਾਨੂੰ ਐਕਸਿਸ ਬੈਂਕ ਕ੍ਰੈਡਿਟ ਕਾਰਡ ਨਾਲ ਗੈਰ-EMI ਭੁਗਤਾਨ 'ਤੇ ਖਰੀਦਦਾਰੀ ਕਰਨ 'ਤੇ 3,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਇਲਾਵਾ HDFC ਬੈਂਕ ਤੇ IDFC ਫਸਟ ਬੈਂਕ ਕਾਰਡਾਂ 'ਤੇ 10% ਤੱਕ ਦੀ ਤੁਰੰਤ ਛੋਟ ਦਾ ਲਾਭ ਵੀ ਮਿਲੇਗਾ। ਅੰਤ ਵਿੱਚ ਜੇਕਰ ਤੁਸੀਂ ਹੋਰ ਵੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ UPI ਭੁਗਤਾਨ ਕਰਕੇ ਜਾਂ Flipkart SuperCoins ਦੀ ਵਰਤੋਂ ਕਰਕੇ ਹੋਰ ਛੋਟ ਪ੍ਰਾਪਤ ਕਰ ਸਕਦੇ ਹੋ। ਇਹ ਆਈਫੋਨ ਅਲਟਰਾਮਰੀਨ, ਗੁਲਾਬੀ, ਚਿੱਟਾ, ਕਾਲਾ ਤੇ ਟੀਲ ਰੰਗ ਵਿਕਲਪਾਂ ਵਿੱਚ ਆਉਂਦਾ ਹੈ।
ਆਈਫੋਨ 16 ਦੇ ਦਮਦਾਰ ਫੀਚਰਐਪਲ ਦਾ ਫਲੈਗਸ਼ਿਪ ਸਮਾਰਟਫੋਨ ਆਈਫੋਨ 16 ਸ਼ਾਨਦਾਰ ਫੀਚਰਾਂ ਨਾਲ ਆਉਂਦਾ ਹੈ। ਇਸ ਵਿੱਚ 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜੋ ਸਿਰੇਮਿਕ ਸ਼ੀਲਡ ਸੁਰੱਖਿਆ ਨਾਲ ਆਉਂਦਾ ਹੈ। ਇਹ ਸਕ੍ਰੀਨ ਨੂੰ ਮਜ਼ਬੂਤ ਤੇ ਵਧੇਰੇ ਟਿਕਾਊ ਬਣਾਉਂਦਾ ਹੈ। ਇਹ ਫੋਨ iOS 18 'ਤੇ ਕੰਮ ਕਰਦਾ ਹੈ ਤੇ ਇਸ ਵਿੱਚ ਨਵੀਨਤਮ A18 ਚਿੱਪਸੈੱਟ ਦੇ ਨਾਲ 8GB RAM ਹੈ।
ਸਟੋਰੇਜ ਲਈ ਇਸ ਦੇ ਬੇਸ ਮਾਡਲ ਵਿੱਚ 128GB ਇੰਟਰਨਲ ਸਟੋਰੇਜ ਹੈ, ਜਦੋਂਕਿ ਟਾਪ ਵੇਰੀਐਂਟ ਵਿੱਚ ਇਹ 512GB ਤੱਕ ਜਾਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 48-ਮੈਗਾਪਿਕਸਲ ਦਾ ਮੁੱਖ ਕੈਮਰਾ ਤੇ ਪਿਛਲੇ ਪਾਸੇ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ਵਿੱਚ 12-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ ਦੀ ਗੱਲ ਕਰੀਏ ਤਾਂ, ਐਪਲ ਆਈਫੋਨ 16 ਵਿੱਚ 3561mAh ਬੈਟਰੀ ਹੈ, ਜੋ 25W ਵਾਇਰਡ ਤੇ ਵਾਇਰਲੈੱਸ ਚਾਰਜਿੰਗ ਦੋਵਾਂ ਨੂੰ ਸਪੋਰਟ ਕਰਦੀ ਹੈ।