Apple warns iphone users: ਐਪਲ ਨੇ ਆਪਣੇ ਯੂਜ਼ਰਸ ਲਈ ਚੇਤਾਵਨੀ ਜਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਜਿਸ ਥਾਂ 'ਤੇ ਫੋਨ ਚਾਰਜ ਹੋ ਰਿਹਾ ਹੈ, ਉਸੇ ਥਾਂ 'ਤੇ ਸੌਣਾ ਬੇਹੱਦ ਖਤਰਨਾਕ ਹੈ। ਕੰਪਨੀ ਨੇ ਲੋਕਾਂ ਨੂੰ ਫ਼ੋਨ ਚਾਰਜ ਕਰਨ ਦਾ ਸਹੀ ਤਰੀਕਾ ਵੀ ਦੱਸਿਆ ਹੈ। ਇਸ ਦੇ ਨਾਲ ਹੀ ਫ਼ੋਨ ਚਾਰਜ ਕਰਦੇ ਸਮੇਂ ਉਸ ਦੇ ਨੇੜੇ ਹੀ ਸੌਣ ਦੇ ਨੁਕਸਾਨਾਂ ਬਾਰੇ ਵੀ ਦੱਸਿਆ ਹੈ। ਆਓ ਜਾਣਦੇ ਹਾਂ ਐਪਲ ਦਾ ਕੀ ਕਹਿਣਾ ਹੈ।



ਐਪਲ ਕੰਪਨੀ ਨੇ ਕਿਹਾ ਹੈ ਕਿ ਰਾਤ ਨੂੰ ਸੌਂਦੇ ਸਮੇਂ ਫੋਨ ਨੂੰ ਚਾਰਜ 'ਤੇ ਲਾ ਕੇ ਨੇੜੇ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਅੱਗ ਲੱਗਣ, ਬਿਜਲੀ ਦੇ ਝਟਕੇ, ਸਰੀਰ ਨੂੰ ਨੁਕਸਾਨ ਆਦਿ ਦੇ ਜੋਖਮ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਫੋਨ ਅਜਿਹੀ ਜਗ੍ਹਾ 'ਤੇ ਚਾਰਜਿੰਗ ਲਈ ਲਗਾਉਣਾ ਚਾਹੀਦਾ ਹੈ ਜਿੱਥੇ ਚੰਗੀ ਹਵਾਦਾਰੀ ਹੋਵੇ।



ਇਹ ਕੰਮ ਬਿਲਕੁਲ ਨਾ ਕਰੋ



ਜੇ ਤੁਹਾਨੂੰ ਆਪਣੇ ਫੋਨ ਨੂੰ ਕੰਬਲ ਜਾਂ ਸਿਰਹਾਣੇ ਦੇ ਹੇਠਾਂ ਰੱਖ ਕੇ ਚਾਰਜ ਕਰਨ ਦੀ ਆਦਤ ਹੈ ਤਾਂ ਤੁਹਾਨੂੰ ਇਸ ਆਦਤ ਨੂੰ ਬਦਲਣਾ ਹੋਵੇਗਾ। ਇਹ ਡਿਵਾਈਸ ਦੇ ਓਵਰਹੀਟਿੰਗ ਦੇ ਜੋਖਮ ਨੂੰ ਵਧਾਉਂਦਾ ਹੈ। ਐਪਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਡਿਵਾਈਸ ਪਾਵਰ ਅਡੈਪਟਰ, ਜਾਂ ਵਾਇਰਲੈੱਸ ਚਾਰਜਰ 'ਤੇ ਲਾ ਕੇ ਨੇੜੇ ਨਾ ਸੌਂਵੋਂ। ਕੰਪਨੀ ਨੇ ਕਿਹਾ ਹੈ ਕਿ ਆਈਫੋਨ, ਪਾਵਰ ਅਡੈਪਟਰ ਤੇ ਵਾਇਰਲੈੱਸ ਚਾਰਜਰ ਨੂੰ ਹਮੇਸ਼ਾ ਉੱਥੇ ਹੀ ਰੱਖਣਾ ਚਾਹੀਦਾ ਹੈ ਜਿੱਥੇ ਚੰਗੀ ਹਵਾਦਾਰੀ ਹੋਵੇ।



ਕੰਪਨੀ ਨੇ ਇਹ ਵੀ ਹਾਈਲਾਈਟ ਕੀਤਾ ਹੈ ਕਿ ਐਪਲ ਉਤਪਾਦਾਂ ਲਈ ਸਸਤੇ ਵਿਕਲਪਾਂ ਦੀ ਵਰਤੋਂ ਨਾ ਕਰੋ ਕਿਉਂਕਿ ਉਹ ਫੋਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਦੇ ਨਾਲ ਹੀ ਯੂਜ਼ਰਸ ਨੂੰ ਮੇਡ ਫਾਰ ਆਈਫੋਨ ਕੇਬਲ ਦੀ ਵਰਤੋਂ ਕਰਨ ਲਈ ਆਖਿਆ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਆਈਫੋਨ ਨੂੰ ਥਰਡ-ਪਾਰਟੀ ਕੇਬਲ ਤੇ ਪਾਵਰ ਅਡੈਪਟਰਾਂ ਨਾਲ ਚਾਰਜ ਕਰਨਾ ਸੰਭਵ ਹੈ ਪਰ ਜਦੋਂ ਤੱਕ ਉਹ ਉਤਪਾਦ USB 2.0 ਜਾਂ ਇਸ ਤੋਂ ਬਾਅਦ ਦੇ ਸਟੈਂਡਰਡ ਨੂੰ ਪੂਰਾ ਕਰਦੇ ਹਨ। ਐਪਲ ਦੀ ਚੇਤਾਵਨੀ ਚਾਰਜਿੰਗ ਦੌਰਾਨ ਸੌਣ ਤੱਕ ਸੀਮਤ ਹੈ।


ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਫੋਨ ਨੂੰ ਚਾਰਜਿੰਗ 'ਤੇ ਕਿਸੇ ਤਰਲ ਜਾਂ ਪਾਣੀ ਦੇ ਕੋਲ ਨਹੀਂ ਰੱਖਣਾ ਚਾਹੀਦਾ। ਇਸ ਨਾਲ ਫ਼ੋਨ ਖਰਾਬ ਹੋ ਸਕਦਾ ਹੈ। ਨੁਕਸਦਾਰ ਕੇਬਲ ਜਾਂ ਚਾਰਜਰ ਜਾਂ ਨਮੀ ਕਾਰਨ ਚਾਰਜਰ ਨੂੰ ਅੱਗ ਲੱਗ ਸਕਦੀ ਹੈ। ਇੰਨਾ ਹੀ ਨਹੀਂ, ਝਟਕਾ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਅਖੀਰ ਵਿੱਚ, ਐਪਲ ਨੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੇ ਸੁਰੱਖਿਆ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਹੈ।