ਵੀਰਵਾਰ ਨੂੰ ਭਾਰਤੀ ਰੇਲਵੇ ਦੀ ਐਪ ਅਤੇ ਵੈੱਬਸਾਈਟ ਡਾਊਨ ਹੋਣ ਕਾਰਨ ਲੋਕਾਂ ਨੂੰ ਟਿਕਟਾਂ ਬੁੱਕ ਕਰਵਾਉਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਇਸ ਬਾਰੇ ਸ਼ਿਕਾਇਤ ਕਰ ਰਹੇ ਹਨ। ਔਨਲਾਈਨ ਆਊਟੇਜ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨਡਿਟੈਕਟਰ ਦੇ ਮੁਤਾਬਕ, ਆਈਆਰਸੀਟੀਸੀ ਦੇ ਡਾਊਨ ਹੋਣ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ। ਡਾਊਨਡਿਟੈਕਟਰ ਅਨੁਸਾਰ ਸਵੇਰੇ 10:25 ਵਜੇ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ।
ਮੁੱਖ ਤੌਰ 'ਤੇ ਨਵੀਂ ਦਿੱਲੀ, ਅਹਿਮਦਾਬਾਦ, ਸੂਰਤ, ਮੁੰਬਈ, ਮਦੁਰਾਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਨਾਗਪੁਰ, ਜੈਪੁਰ, ਲਖਨਊ ਅਤੇ ਕੋਲਕਾਤਾ ਦੇ ਲੋਕਾਂ ਨੇ ਐਪ ਦੇ ਡਾਊਨ ਹੋਣ ਦੀ ਸੂਚਨਾ ਦਿੱਤੀ। ਫਿਲਹਾਲ ਇਸ 'ਤੇ ਰੇਲਵੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਲੋਕ ਸੋਸ਼ਲ ਮੀਡੀਆ 'ਤੇ IRCTC ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ IRCTC ਦੀ ਜਾਂਚ ਹੋਣੀ ਚਾਹੀਦੀ ਹੈ। ਯਕੀਨੀ ਤੌਰ 'ਤੇ ਕੋਈ ਨਾ ਕੋਈ ਘੁਟਾਲਾ ਹੋ ਰਿਹਾ ਹੈ। ਜਦੋਂ ਤੱਕ ਐਪ ਜਾਂ ਵੈੱਬਸਾਈਟ ਖੁੱਲ੍ਹਦੀ ਹੈ, ਟਿਕਟਾਂ ਵਿਕ ਚੁੱਕੀਆਂ ਹੋਣਗੀਆਂ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਆਈਟੀ ਹੱਬ ਹੈ, ਫਿਰ ਵੀ ਵੈੱਬਸਾਈਟ ਨੂੰ ਠੀਕ ਨਹੀਂ ਕਰ ਪਾ ਰਿਹਾ ਹੈ। ਤੁਸੀਂ ਟੈਕਸ ਇਕੱਠਾ ਕਰ ਸਕਦੇ ਹੋ, ਪਰ ਬਦਲੇ ਵਿੱਚ ਚੰਗੀ ਸੇਵਾ ਪ੍ਰਦਾਨ ਨਹੀਂ ਕਰ ਸਕਦੇ। ਇਹ ਸ਼ਰਮ ਵਾਲੀ ਗੱਲ ਹੈ।
ਭਾਰਤੀ ਰੇਲਵੇ ਵਿੱਚ ਇਸ ਮਹੀਨੇ ਦੀ ਇਹ ਦੂਜੀ ਵੱਡੀ ਆਊਟੇਜ ਹੈ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਮੁਰੰਮਤ ਕਾਰਨ ਈ-ਟਿਕਟਿੰਗ ਪਲੇਟਫਾਰਮ ਨੂੰ ਇੱਕ ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਤਤਕਾਲ ਟਿਕਟਾਂ ਬੁੱਕ ਕਰਵਾਉਣ ਵਾਲੇ ਲੋਕ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਏ।
IRCTC ਨੇ ਆਪਣੀ ਇੱਕ ਐਡਵਾਈਜ਼ਰੀ ਵਿੱਚ ਕਿਹਾ ਸੀ ਕਿ ਜੋ ਲੋਕ ਆਪਣੀ ਟਿਕਟ ਕੈਂਸਲ ਕਰਨਾ ਚਾਹੁੰਦੇ ਹਨ ਉਹ ਕਸਟਮਰ ਕੇਅਰ ਨੂੰ ਕਾਲ ਕਰਕੇ ਅਜਿਹਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਟਿਕਟ ਡਿਪਾਜ਼ਿਟ ਰਸੀਦ (ਟੀਡੀਆਰ) ਲਈ ਈਮੇਲ ਕਰ ਸਕਦੇ ਹਨ। ਆਈਆਰਸੀਟੀਸੀ ਨੇ ਸੰਪਰਕ ਨੰਬਰ 14646, 08044647999, 08035734999 ਪ੍ਰਦਾਨ ਕੀਤੇ ਸਨ। ਟਿਕਟ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ, etickets@irctc.co.in 'ਤੇ ਮੇਲ ਭੇਜੀ ਜਾ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :