DigiLocker ਅਜਿਹੀ ਐਪ ਹੈ ਜੋ ਕਿ ਲਗਭਗ ਹਰ ਭਾਰਤੀ ਦੇ ਫੋਨ ਦੇ ਵਿੱਚ ਇੰਨਸਾਟਾਲ ਹੈ। ਇਹ ਐਪ ਮਹੱਤਵਪੂਰਨ ਦਸਤਾਵੇਜ਼ ਸੰਭਾਲਣ ਲਈ ਵਰਤੀ ਜਾਂਦੀ ਹੈ। ਕਈ ਲੋਕ ਫਿਜ਼ੀਕਲ ਕਾਪੀਆਂ ਦੀ ਬਜਾਏ ਆਪਣੇ ਦਸਤਾਵੇਜ਼ਾਂ ਦਾ ਡਿਜੀਟਲ ਵਰਜ਼ਨ ਹੀ DigiLocker 'ਚ ਰੱਖਦੇ ਹਨ। ਪਰ ਕੀ ਤੁਸੀਂ ਧਿਆਨ ਨਾਲ ਦੇਖਿਆ ਹੈ ਕਿ ਤੁਹਾਡੇ ਫ਼ੋਨ ਵਿੱਚ ਇੰਸਟਾਲ ਕੀਤਾ DigiLocker ਐਪ ਅਸਲੀ ਹੈ ਜਾਂ ਨਕਲੀ? ਭਾਰਤ ਸਰਕਾਰ ਨੇ ਫੇਕ DigiLocker ਐਪਸ ਨੂੰ ਲੈ ਕੇ ਮਹੱਤਵਪੂਰਣ ਚੇਤਾਵਨੀ ਜਾਰੀ ਕੀਤੀ ਹੈ। ਆਓ ਜਾਣਦੇ ਹਾਂ ਕਿ ਇਸ ਚੇਤਾਵਨੀ ਵਿੱਚ ਕੀ ਕਿਹਾ ਗਿਆ ਹੈ।

Continues below advertisement


ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ?


ਭਾਰਤ ਸਰਕਾਰ ਦੇ ਡਿਜਿਟਲ ਇੰਡੀਆ ਹੈਂਡਲ ਵੱਲੋਂ ਜਾਰੀ ਇੱਕ ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਐਪ ਸਟੋਰਾਂ ‘ਤੇ ਨਕਲੀ DigiLocker ਐਪਸ ਘੁੰਮ ਰਹੀਆਂ ਹਨ। ਇਸ ਲਈ ਯੂਜ਼ਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਉਸਦੀ ਅਸਲੀਅਤ ਜ਼ਰੂਰ ਚੈੱਕ ਕਰੋ।


ਪੋਸਟ ਵਿੱਚ ਲਿਖਿਆ ਹੈ ਕਿ -
“ਕੇਵਲ ਅਸਲੀ DigiLocker ਐਪ ਦਾ ਹੀ ਇਸਤੇਮਾਲ ਕਰੋ ਤੇ ਆਪਣੇ ਮਹੱਤਵਪੂਰਣ ਦਸਤਾਵੇਜ਼ ਸੁਰੱਖਿਅਤ ਰੱਖੋ। ਯੂਜ਼ਰਾਂ ਨੂੰ ਗੁੰਮਰਾਹ ਕਰਨ ਲਈ ਐਪ ਸਟੋਰਾਂ ‘ਤੇ ਇਸਦੇ ਸਮਾਨ ਨਕਲੀ ਐਪ ਚਲਾਏ ਜਾ ਰਹੇ ਹਨ। ਜੇਕਰ ਤੁਸੀਂ ਪਹਿਲਾਂ ਹੀ ਕੋਈ ਸ਼ੱਕੀ ਐਪ ਡਾਊਨਲੋਡ ਕਰ ਲਈ ਹੈ ਤਾਂ ਇਸਨੂੰ ਤੁਰੰਤ ਡਿਲੀਟ ਕਰ ਦਿਓ ਅਤੇ ਉਸ ਨਾਲ ਜੁੜੇ ਸਾਰੇ ਅਕਾਊਂਟਾਂ ਦੇ ਪਾਸਵਰਡ ਬਦਲ ਲਓ। ਐਪ ਹਮੇਸ਼ਾ ਸਰਕਾਰੀ ਵੈੱਬਸਾਈਟਾਂ ‘ਤੇ ਦਿੱਤੇ ਗਏ ਆਫ਼ਿਸੀਅਲ ਲਿੰਕ ਤੋਂ ਹੀ ਡਾਊਨਲੋਡ ਕਰੋ।”


ਅਸਲੀ ਐਪ ਦੀ ਪਛਾਣ ਕਿਵੇਂ ਕਰੀਏ?


ਸਰਕਾਰ ਨੇ ਦੱਸਿਆ ਹੈ ਕਿ ਅਸਲੀ ਐਪ ਦਾ ਨਾਮ DigiLocker ਹੈ ਅਤੇ ਇਸਨੂੰ National e-Governance Division (NeGD) ਨੇ ਵਿਕਸਤ ਕੀਤਾ ਹੈ। ਇਸਦੀ ਅਧਿਕਾਰਿਕ ਵੈੱਬਸਾਈਟ www.digilocker.gov.in
 ਹੈ।


ਐਪ ਡਾਊਨਲੋਡ ਕਰਦੇ ਸਮੇਂ ਇਹ ਗੱਲਾਂ ਧਿਆਨ ਵਿੱਚ ਰੱਖੋ:


ਐਪ ਦੇ ਨਾਮ ਦੀ ਸਪੈਲਿੰਗ ਧਿਆਨ ਨਾਲ ਚੈੱਕ ਕਰੋ। ਜੇ ਨਾਮ ਵਿੱਚ ਕੋਈ ਗਲਤੀ ਦਿਖੇ ਤਾਂ ਓਹ ਐਪ ਡਾਊਨਲੋਡ ਨਾ ਕਰੋ।


ਐਪ ਕੇਵਲ ਸਰਕਾਰੀ ਵੈੱਬਸਾਈਟ ‘ਤੇ ਦਿੱਤੇ ਲਿੰਕ ਰਾਹੀਂ ਹੀ ਡਾਊਨਲੋਡ ਕਰੋ।


ਥਰਡ-ਪਾਰਟੀ ਐਪ ਸਟੋਰ ਜਾਂ ਅਣਜਾਣ ਡਿਵੈਲਪਰਾਂ ਦੀਆਂ ਐਪਸ ‘ਤੇ ਭਰੋਸਾ ਨਾ ਕਰੋ।


ਅਣਜਾਣ ਨੰਬਰਾਂ ਤੋਂ ਆਏ ਕਿਸੇ ਵੀ ਲਿੰਕ ‘ਤੇ ਕਲਿੱਕ ਕਰਕੇ ਐਪ ਜਾਂ ਫਾਇਲ ਡਾਊਨਲੋਡ ਕਰਨ ਤੋਂ ਬਚੋ।


ਇਨ੍ਹਾਂ ਸਾਵਧਾਨੀਆਂ ਨਾਲ ਤੁਸੀਂ ਨਕਲੀ DigiLocker ਐਪ ਤੋਂ ਬਚ ਸਕਦੇ ਹੋ।