Realme ਨੇ ਆਪਣੇ ਗਾਹਕਾਂ ਲਈ ਐਡਵਾਂਸ ਚਾਰਜ ਤਕਨੀਕ (Advance Charge Technique) ਪੇਸ਼ ਕੀਤੀ ਹੈ। ਕੰਪਨੀ ਨੇ 320W Supersonic Charge Technology ਪੇਸ਼ ਕੀਤੀ ਹੈ। ਕੰਪਨੀ ਨੇ ਇਸ ਤਕਨੀਕ ਨੂੰ ਚੀਨ 'ਚ ਹੋਏ 828 ਫੈਨ ਫੈਸਟੀਵਲ 'ਚ ਪੇਸ਼ ਕੀਤਾ ਹੈ। ਨਵੀਂ ਤਕਨੀਕ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਯੂਜ਼ਰਜ਼ ਆਪਣੇ ਫੋਨ ਨੂੰ ਹਾਈ ਸਪੀਡ 'ਤੇ ਚਾਰਜ ਕਰ ਸਕਣਗੇ। ਇਹ 320W ਸੁਪਰਸੋਨਿਕ ਤਕਨੀਕ ਦੁਨੀਆ ਦੀ ਸਭ ਤੋਂ ਤੇਜ਼ ਚਾਰਜਿੰਗ ਤਕਨੀਕ ਹੋਵੇਗੀ।



2 ਮਿੰਟ 'ਚ 50% ਚਾਰਜ ਹੋਵੇਗਾ ਫ਼ੋਨ
ਇਸ ਟੈਕਨਾਲੋਜੀ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ 320W ਫਾਸਟ ਚਾਰਜਿੰਗ ਤਕਨੀਕ ਨਾਲ ਸਮਾਰਟਫੋਨ ਨੂੰ ਸਿਰਫ 4 ਮਿੰਟ 30 ਸੈਕਿੰਡ 'ਚ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 320W ਚਾਰਜਰ ਸਿਰਫ 1 ਮਿੰਟ ਦੀ ਚਾਰਜਿੰਗ ਨਾਲ ਡਿਵਾਈਸ ਨੂੰ 26 ਫੀਸਦੀ ਤਕ ਚਾਰਜ ਕਰ ਸਕਦਾ ਹੈ। ਇੰਨਾ ਹੀ ਨਹੀਂ ਇਸ ਪਾਵਰਫੁੱਲ ਚਾਰਜਰ ਨਾਲ ਯੂਜ਼ਰ ਸਿਰਫ 2 ਮਿੰਟ 'ਚ ਆਪਣੇ ਫੋਨ ਨੂੰ 50 ਫੀਸਦੀ ਤਕ ਚਾਰਜ ਕਰ ਲਵੇਗਾ। ਕੰਪਨੀ ਨੇ ਇਸ ਨੂੰ 4 ਮਿੰਟ ਦਾ “Miracle” ਨਾਮ ਦਿੱਤਾ ਹੈ।






 


ਦੁਨੀਆ ਦੀ ਸਭ ਤੋਂ ਤੇਜ਼ ਚਾਰਜਿੰਗ ਤਕਨੀਕ ਦੇ ਨਾਲ Realme ਨੇ 4420mAh ਫੋਲਡੇਬਲ ਬੈਟਰੀ ਪੇਸ਼ ਕੀਤੀ ਹੈ ਜਿਸ ਦਾ ਹਰੇਕ ਸੈੱਲ 3mm ਮੋਟਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਦੁਨੀਆ ਦੀ ਪਹਿਲੀ ਕਵਾਡ ਸੇਲ ਸਮਾਰਟਫੋਨ ਬੈਟਰੀ ਹੈ।



Realme ਨੇ ਇੰਡਸਟਰੀ ਦਾ ਪਹਿਲਾ "ਏਅਰਗੈਪ" ਵੋਲਟੇਜ ਟਰਾਂਸਫਰ ਵੀ ਪੇਸ਼ ਕੀਤਾ ਹੈ। ਇਸ ਤਕਨਾਲੋਜੀ 'ਚ ਸਮਾਰਟਫ਼ੋਨਜ਼ ਲਈ ਐਡਵਾਂਸਡ ਸੰਪਰਕ-ਮੁਕਤ ਇਲੈਕਟ੍ਰੋਮੈਗਨੈਟਿਕ ਕਨਵਰਜ਼ਨ ਦੀ ਸਹੂਲਤ ਮੌਜੂਦ ਹੈ। ਇਕ ਗੰਭੀਰ ਖਰਾਬੀ ਜਿਵੇਂ ਕਿ ਸਰਕਟ ਟੁੱਟਣ ਦੇ ਮਾਮਲੇ 'ਚ ਇਹ ਯਕੀਨੀ ਬਣਾਉਂਦਾ ਹੈ ਕਿ ਉੱਚ ਵੋਲਟੇਜ ਬੈਟਰੀ ਤੋਂ ਅਲੱਗ ਰਹਿੰਦੀ ਹੈ, ਜਿਸ ਨਾਲ ਇਕ ਜੋਖਮ-ਮੁਕਤ ਚਾਰਜਿੰਗ ਲਿੰਕ ਬਣ ਜਾਂਦਾ ਹੈ। ਇਹ ਬੈਟਰੀ ਦੀ ਸੁਰੱਖਿਆ ਲਈ ਵੋਲਟੇਜ ਨੂੰ ਸਿਰਫ 20V ਤੱਕ ਘਟਾਉਂਦਾ ਹੈ, ਜਿਸ ਨਾਲ 320W ਸੁਪਰਸੋਨਿਕ ਚਾਰਜਿੰਗ ਲਗਪਗ 98% ਦੀ ਪਾਵਰ ਕੁਸ਼ਲਤਾ ਨਾਲ ਕੰਮ ਕਰ ਸਕਦੀ ਹੈ।