ਨਵੀਂ ਦਿੱਲੀ: ਐਮਜ਼ੋਨ ਦੇ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੇਫ ਬੇਜੋਸ ਪੁਲਾੜ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੇ 7 ਜੂਨ ਨੂੰ ਐਲਾਨ ਕੀਤਾ ਹੈ ਕਿ ਉਹ 20 ਜੁਲਾਈ ਨੂੰ ਆਪਣੇ ਭਰਾ ਨਾਲ ਪੁਲਾੜ ਯਾਤਰਾ 'ਤੇ ਜਾਣਗੇ। ਪਰ ਖ਼ਬਰ ਇਹ ਨਹੀਂ ਹੈ, ਦਰਅਸਲ ਖ਼ਬਰ ਹੈ ਕਿ ਹਜ਼ਾਰਾਂ ਲੋਕ ਚਾਹੁੰਦੇ ਹਨ ਕਿ ਜਦੋਂ ਜੈੱਫ ਬੇਜੋਸ ਪੁਲਾੜ 'ਤੇ ਜਾਵੇ ਤਾਂ ਉਹ ਵਾਪਸ ਧਰਤੀ 'ਤੇ ਨਾਹ ਆਵੇ।


'ਸਪੇਸ ਤੋਂ ਵਾਪਸ ਨਾਹ ਪਰਤਣ ਜੈਫ ਬੇਜੋਸ'


ਅਜਿਹੀ ਇੱਕ ਪਟੀਸ਼ਨ 'ਤੇ 41,000 ਲੋਕਾਂ ਨੇ ਦਸਤਖਤ ਕੀਤੇ ਹਨ। ਇਹ ਲੋਕ ਜੈਫ ਬੇਜੋਸ ਨੂੰ ਪੁਲਾੜ ਵਿਚ ਜਾਣ ਤੋਂ ਬਾਅਦ ਧਰਤੀ 'ਤੇ ਪਰਤਣ ਤੋਂ ਰੋਕਣਾ ਚਾਹੁੰਦੇ ਹਨ। ਜਦੋਂ ਪੁਲਾੜ ਕੰਪਨੀ ਬਲਿਊ ਆਰਜੀਨ ਦੇ ਮਾਲਕ ਬੇਜੋਸ ਨੇ ਆਪਣੇ ਭਰਾ ਮਾਰਕ ਬੇਜੋਸ ਨਾਲ ਪੁਲਾੜ ਵਿਚ ਜਾਣ ਦਾ ਐਲਾਨ ਕੀਤਾ, ਤਾਂ ਤਿੰਨ ਤੋਂ ਬਾਅਦ ਹੀ ਤਿੰਨ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ, ਜਿਸ ਵਿਚ ਕਿਹਾ ਗਿਆ ਸੀ ਕਿ ਬੇਜੋਸ ਨੂੰ ਧਰਤੀ 'ਤੇ ਵਾਪਸ ਆਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਦੀ ਪਹਿਲਕਦਮ ਨੇ ਜ਼ੋਰ ਫੜ ਲਿਆ ਅਤੇ ਸਿਰਫ 10 ਦਿਨਾਂ ਵਿਚ ਹੀ ਹਜ਼ਾਰਾਂ ਫੋਲੋਅਰਸ ਇਸ ਮੁਹਿੰਮ ਵਿਚ ਸ਼ਾਮਲ ਹੋਏ।


23,000 ਤੋਂ ਵੱਧ ਲੋਕਾਂ ਨੇChange.org ਪਟੀਸ਼ਨ 'ਤੇ ਦਸਤਖਤ ਕੀਤੇ, ਜਿਸਦਾ ਸਿਰਲੇਖ ਹੈ - ਜੈੱਫ ਬੇਜੋਸ ਨੂੰ ਧਰਤੀ 'ਤੇ ਵਾਪਸ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਇਸ ਪਟੀਸ਼ਨ ਵਿਚ ਲਿਖਿਆ ਗਿਆ ਸੀ ਕਿ ਅਰਬਪਤੀਆਂ ਧਰਤੀ ਜਾਂ ਸਪੇਸ 'ਤੇ ਨਹੀਂ ਹੋਣੇ ਚਾਹੀਦੇ। ਕੁਝ ਹਸਤਾਖਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਵਿਸ਼ੇਸ਼ਾਅਧਿਕਾਰ ਹੋਵੇਗਾ ਅਧਿਕਾਰ ਨਹੀਂ, ਇਹ ਧਰਤੀ ਜੈਫ ਬੇਜੋਸ, ਬਿਲ ਗੇਟਸ ਅਤੇ ਐਲਨ ਮਸਕ ਵਰਗੇ ਲੋਕਾਂ ਨੂੰ ਨਹੀਂ ਚਾਹੁੰਦੀ।


11 ਮਿੰਟ ਲਈ ਉਡਾਣ ਭਰਨਗੇ ਬੇਜੋਸ


ਬੇਜੋਸ ਆਪਣੇ ਭਰਾ ਅਤੇ ਬਲਿਊ ਆਰਜੀਨ ਵਲੋਂ ਨਿਲਾਮੀ ਦੌਰਾਨ 28 ਮਿਲੀਅਨ ਡਾਲਰ ਵਿੱਚ ਵਿਕੀ ਸੀਟ ਦੇ ਜੇਤੂ ਦੇ ਨਾਲ ਨਿਊ ਸ਼ੇਪਰਡ ਪੁਲਾੜ ਯਾਨ ਵਿੱਚ 11 ਮਿੰਟ ਦੀ ਉਡਾਣ ਭਰਨਗੇ। ਉਹ ਗੁੰਬਦ ਦੇ ਆਕਾਰ ਵਾਲੇ ਕੈਪਸੂਲ ਵਿਚ ਹੋਣਗੇ, ਜੋ ਰਾਕੇਟ ਬੂਸਟਰ ਦੇ ਸਿਖਰ 'ਤੇ ਹੁੰਦਾ ਹੈ। ਜੋ ਧਰਤੀ ਦੀ ਸਤਹ ਤੋਂ 62 ਮੀਲ (100 ਕਿਲੋਮੀਟਰ) ਦੀ ਇੱਕ ਕਲਪਨਾਤਮਕ ਸੀਮਾ 'ਚ ਜਾ ਕੇ ਕੈਪਸੂਲ ਬੂਸਟਰ ਤੋਂ ਵੱਖ ਹੋ ਜਾਵੇਗਾ ਅਤੇ ਵਾਯੂਮੰਡਲ ਵਿਚ ਦੁਬਾਰਾ ਦਾਖਲ ਹੋਵੇਗਾ। ਇਸ ਮਗਰੋਂ ਪੈਰਾਸ਼ੂਟ ਰਾਹੀਂ ਇਹ ਲੋਕ ਧਰਤੀ 'ਤੇ ਵਾਪਸ ਆਉਣਗੇ।


ਇਹ ਵੀ ਪੜ੍ਹੋ: Punjab Congress: ਦਿੱਲੀ ਵਿੱਚ AICC ਕਮੇਟੀ ਸਾਹਮਣੇ ਮੁੜ ਤੋਂ ਕੈਪਟਨ ਭਰਨਗੇ ਹਾਜ਼ਰੀ, ਕਈ ਮੁੱਦਿਆਂ ‘ਤੇ ਹੋਵੇਗੀ ਗੱਲਬਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904