ਜੇਕਰ ਤੁਸੀਂ ਵੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਦਰਅਸਲ, ਅੱਜ ਦੇ ਸਮੇਂ ਵਿੱਚ ਮੋਬਾਈਲ ਫ਼ੋਨ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਕਈ ਵਾਰ ਸਾਨੂੰ ਫ਼ੋਨ ਵਿੱਚ ਸਿਗਨਲ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਮੋਬਾਈਲ ਫੋਨ ਨਾ ਹੋਣ ਕਰਕੇ ਕਾਲ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਹੁਣ ਇਹ ਪਰੇਸ਼ਾਨੀ ਦੂਰ ਹੋਣ ਵਾਲੀ ਹੈ। ਦਰਅਸਲ, ਜੇਕਰ ਤੁਹਾਡੇ ਆਪਰੇਟਰ ਦੇ ਨੈੱਟਵਰਕ ਵਿੱਚ ਕੋਈ ਸਮੱਸਿਆ ਹੈ, ਤਾਂ ਵੀ ਤੁਸੀਂ ਹੁਣ ਆਸਾਨੀ ਨਾਲ ਕਾਲ ਕਰ ਸਕੋਗੇ।
ਤੁਹਾਨੂੰ ਦੱਸ ਦਈਏ ਕਿ 17 ਜਨਵਰੀ ਨੂੰ ਸਰਕਾਰ ਨੇ ਡਿਜੀਟਲ ਭਾਰਤ ਨਿਧੀ (DBN) ਦੁਆਰਾ ਫੰਡ ਕੀਤੇ ਗਏ 4G ਮੋਬਾਈਲ ਸਾਈਟਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਪ੍ਰੋਗਰਾਮ ਦੌਰਾਨ ਇੰਟਰਾ ਸਰਕਲ ਰੋਮਿੰਗ (ICR) ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਇਸ ਸਰਵਿਸ ਦੇ ਸ਼ੁਰੂ ਹੋਣ ਤੋਂ ਬਾਅਦ, ਰਿਲਾਇੰਸ ਜੀਓ, ਏਅਰਟੈੱਲ, ਬੀਐਸਐਨਐਲ ਉਪਭੋਗਤਾ ਹੁਣ ਕਿਸੇ ਵੀ ਨੈੱਟਵਰਕ ਰਾਹੀਂ ਆਸਾਨੀ ਨਾਲ ਕਾਲ ਕਰ ਸਕਣਗੇ ਭਾਵੇਂ ਉਨ੍ਹਾਂ ਦੇ ਸਿਮ ਦਾ ਨੈੱਟਵਰਕ ਨਾ ਆ ਰਿਹਾ ਹੋਵੇ।
ਹੁਣ ਮੋਬਾਈਲ ਉਪਭੋਗਤਾ ਕਿਸੇ ਵੀ ਨੈੱਟਵਰਕ ਦੀ ਵਰਤੋਂ ਕਰਕੇ DBN-ਫੰਡਿਡ ਟਾਵਰ ਰਾਹੀਂ 4G ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ। ਡਿਜੀਟਲ ਇੰਡੀਆ ਫੰਡ ਦੇ ਤਹਿਤ ਦੂਰਸੰਚਾਰ ਸਰਵਿਸ ਪ੍ਰੋਵਾਈਡਰ ਨੂੰ ਸਰਕਾਰ ਤੋਂ ਵਿੱਤੀ ਸਹਾਇਤਾ ਮਿਲਣ ਤੋਂ ਬਾਅਦ ਬਹੁਤ ਸਾਰੇ ਮੋਬਾਈਲ ਉਪਭੋਗਤਾਵਾਂ ਦੀ ਨੈੱਟਵਰਕ ਸਮੱਸਿਆ ਖਤਮ ਵਾਲੀ ਹੈ। ਭਾਵੇਂ ਮੋਬਾਈਲ ਉਪਭੋਗਤਾ ਕਿਸੇ ਵੀ ਟੈਲੀਕਾਮ ਆਪਰੇਟਰ ਦੀ ਸੇਵਾ ਲੈ ਰਹੇ ਹਨ, ਪਰ ਨੈੱਟਵਰਕ ਦੀ ਅਣਹੋਂਦ ਵਿੱਚ ਉਹ ਡਿਜੀਟਲ ਇੰਡੀਆ ਫੰਡ ਦੇ ਅਧੀਨ ਆਉਂਦੇ ਮੋਬਾਈਲ ਟਾਵਰਾਂ ਰਾਹੀਂ ਦੂਜੇ ਨੈੱਟਵਰਕਾਂ ਦੀ ਸਰਵਿਸ ਦੀ ਵਰਤੋਂ ਕਰ ਸਕਦੇ ਹਨ। ਹੁਣ ਵੱਖ-ਵੱਖ ਆਪਰੇਟਰਾਂ ਦੇ ਉਪਭੋਗਤਾ ਇੱਕੋ ਟਾਵਰ ਤੋਂ 4G ਕਨੈਕਟੀਵਿਟੀ ਦਾ ਲਾਭ ਲੈ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਡਿਜੀਟਲ ਭਾਰਤ ਨਿਧੀ ਦੀ ਇਹ ਪਹਿਲਕਦਮੀ ਲਗਭਗ 27,000 ਟਾਵਰਾਂ ਦੀ ਵਰਤੋਂ ਕਰਕੇ 35,400 ਤੋਂ ਵੱਧ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਮੋਬਾਈਲ ਉਪਭੋਗਤਾਵਾਂ ਦੀ ਨੈੱਟਵਰਕ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਇੰਨਾ ਹੀ ਨਹੀਂ, ਇਸ ਰਾਹੀਂ ਮੋਬਾਈਲ ਉਪਭੋਗਤਾਵਾਂ ਨੂੰ ਹਾਈ ਸਪੀਡ 4G ਕਨੈਕਟੀਵਿਟੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।