Telecom Companies Hike Recharge Prices: ਹਾਲ ਹੀ ਵਿੱਚ, Jio, Airtel ਅਤੇ Vodafone-Idea (VI) ਵਰਗੀਆਂ ਦੂਰਸੰਚਾਰ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਯੂਜ਼ਰਸ ਨੂੰ ਰੋਜ਼ਾਨਾ ਡਾਟਾ ਪਲਾਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਜਿਸ ਦਾ ਸਿੱਧਾ ਅਸਰ ਹਰ ਕਿਸੇ ਦੀ ਜੇਬ ਉੱਤੇ ਪਵੇਗਾ।
ਇਸ ਕਾਰਨ ਕਈ ਯੂਜ਼ਰਸ ਨੇ ਆਪਣੇ ਡਾਟਾ ਦੀ ਵਰਤੋਂ 'ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ਦਾ ਡਾਟਾ ਜਲਦੀ ਖਤਮ ਨਾ ਹੋ ਜਾਵੇ। ਇੱਥੇ ਅਸੀਂ ਤੁਹਾਨੂੰ ਕੁੱਝ ਜ਼ਰੂਰੀ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣਾ ਮੋਬਾਈਲ ਡਾਟਾ ਬਚਾ ਸਕਦੇ ਹੋ।
ਡਾਟਾ ਵਰਤੋਂ 'ਤੇ ਧਿਆਨ ਦੇਵੋ
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀਆਂ ਐਪਸ ਤੁਹਾਡੇ ਫ਼ੋਨ 'ਚ ਸਭ ਤੋਂ ਵੱਧ ਡਾਟਾ ਵਰਤ ਰਹੀਆਂ ਹਨ। ਤੁਸੀਂ ਆਪਣੇ ਫ਼ੋਨ ਦੀ ਸੈਟਿੰਗ 'ਚ ਜਾ ਕੇ ਦੇਖ ਸਕਦੇ ਹੋ ਕਿ ਕਿੰਨਾ ਡਾਟਾ ਵਰਤਿਆ ਗਿਆ ਹੈ। ਇਹ ਤੁਹਾਨੂੰ ਦੱਸੇਗਾ ਕਿ ਕਿਹੜੀਆਂ ਐਪਸ ਜ਼ਿਆਦਾ ਡੇਟਾ ਦੀ ਖਪਤ ਕਰ ਰਹੀਆਂ ਹਨ।
ਬੈਕਗ੍ਰਾਊਂਡ ਡਾਟਾ ਵਰਤੋਂ ਬੰਦ ਕਰੋ
ਬਹੁਤ ਸਾਰੀਆਂ ਐਪਾਂ ਬੈਕਗ੍ਰਾਊਂਡ ਵਿੱਚ ਡੇਟਾ ਦੀ ਵਰਤੋਂ ਕਰਨਾ ਜਾਰੀ ਰੱਖਦੀਆਂ ਹਨ ਭਾਵੇਂ ਤੁਸੀਂ ਉਹਨਾਂ ਦੀ ਵਰਤੋਂ ਕਰ ਰਹੇ ਹਾਂ ਨਹੀਂ। ਇਸ ਨਾਲ ਡਾਟਾ ਦੀ ਖਪਤ ਵੱਧ ਜਾਂਦੀ ਹੈ। ਤੁਸੀਂ ਇਸਨੂੰ ਡਾਟਾ ਸੇਵਰ ਮੋਡ ਦੀ ਵਰਤੋਂ ਕਰਕੇ ਜਾਂ ਐਪਸ ਲਈ ਬੈਕਗ੍ਰਾਊਂਡ ਡਾਟਾ ਦੀ ਵਰਤੋਂ ਨੂੰ ਬੰਦ ਕਰਕੇ ਰੋਕ ਸਕਦੇ ਹੋ। ਇਸ ਨਾਲ ਤੁਹਾਡੇ ਡੇਟਾ ਦੀ ਖਪਤ ਘੱਟ ਜਾਵੇਗੀ ਅਤੇ ਤੁਸੀਂ ਲੰਬੇ ਸਮੇਂ ਲਈ ਡੇਟਾ ਦਾ ਲਾਭ ਲੈ ਸਕੋਗੇ।
HD ਵੀਡੀਓ ਅਤੇ ਸੰਗੀਤ ਨੂੰ ਡਾਊਨਲੋਡ ਕਰਨ ਤੋਂ ਬਚੋ
ਜਦੋਂ ਤੁਸੀਂ ਉੱਚ-ਗੁਣਵੱਤਾ ਵਾਲੇ ਵੀਡੀਓ ਜਾਂ ਸੰਗੀਤ ਨੂੰ ਡਾਊਨਲੋਡ ਜਾਂ ਸਟ੍ਰੀਮ ਕਰਦੇ ਹੋ, ਤਾਂ ਇਹ ਡਾਟਾ ਵਧਦਾ ਹੈ। ਜੇਕਰ ਤੁਸੀਂ ਡਾਟਾ ਬਚਾਉਣਾ ਚਾਹੁੰਦੇ ਹੋ, ਤਾਂ ਘੱਟ-ਗੁਣਵੱਤਾ ਵਾਲੇ ਵੀਡੀਓ ਅਤੇ ਸੰਗੀਤ ਡਾਊਨਲੋਡ ਕਰੋ। ਤੁਸੀਂ ਯੂਟਿਊਬ, ਵਟਸਐਪ ਜਾਂ ਇੰਸਟਾਗ੍ਰਾਮ ਵਰਗੀਆਂ ਐਪਾਂ ਦੀਆਂ ਸੈਟਿੰਗਾਂ ਵਿੱਚ ਘੱਟ-ਗੁਣਵੱਤਾ ਵਾਲੀ ਸਟ੍ਰੀਮਿੰਗ ਜਾਂ ਡੇਟਾ ਸੇਵਿੰਗ ਦਾ ਵਿਕਲਪ ਚੁਣ ਸਕਦੇ ਹੋ।
ਆਫਲਾਈਨ ਮੋਡ ਦੀ ਵਰਤੋਂ ਕਰੋ
ਜਦੋਂ ਤੁਸੀਂ ਇੰਟਰਨੈਟ ਦੀ ਵਰਤੋਂ ਨਹੀਂ ਕਰ ਰਹੇ ਹੋ ਤਾਂ ਆਫਲਾਈਨ ਮੋਡ (Offline mode) ਦੀ ਵਰਤੋਂ ਕਰੋ। ਇਸ ਨਾਲ ਤੁਸੀਂ ਡਾਟਾ ਬਚਾ ਸਕਦੇ ਹੋ। ਤੁਸੀਂ ਨਕਸ਼ੇ ਜਾਂ ਸਮੱਗਰੀ ਨੂੰ ਡਾਊਨਲੋਡ ਕਰਨ ਲਈ Google Maps ਵਰਗੀਆਂ ਕੁਝ ਐਪਾਂ ਵਿੱਚ ਆਫਲਾਈਨ ਮੋਡ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਤੁਸੀਂ ਉਹਨਾਂ ਨੂੰ ਇੰਟਰਨੈਟ ਤੋਂ ਬਿਨਾਂ ਵਰਤ ਸਕੋ।
ਵਾਈ-ਫਾਈ ਦੀ ਵਰਤੋਂ ਕਰੋ
ਜਦੋਂ ਵੀ ਸੰਭਵ ਹੋਵੇ ਵਾਈ-ਫਾਈ ਦੀ ਵਰਤੋਂ ਕਰੋ। ਵਾਈ-ਫਾਈ ਦੀ ਵਰਤੋਂ ਕਰਨ ਨਾਲ ਤੁਹਾਡੇ ਮੋਬਾਈਲ ਡੇਟਾ ਦੀ ਵਰਤੋਂ ਘੱਟ ਜਾਂਦੀ ਹੈ ਅਤੇ ਤੁਸੀਂ ਲੰਬੇ ਸਮੇਂ ਲਈ ਆਪਣੇ ਮੋਬਾਈਲ ਡੇਟਾ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਦੇ ਆਸਾਨ ਟਿਪਸ ਵਰਤ ਕੇ ਤੁਸੀਂ ਆਪਣਾ ਡਾਟਾ ਬਚਾ ਸਕਦੇ ਹੋ।
ਹੋਰ ਪੜ੍ਹੋ : BSNL ਦਾ 150 ਦਿਨਾਂ ਵਾਲਾ ਗਜ਼ਬ ਪਲਾਨ, ਸਿਰਫ 397 ਰੁਪਏ 'ਚ ਮੁਫਤ ਕਾਲਿੰਗ ਸਣੇ ਮਿਲਣਗੇ ਕਈ ਫਾਇਦੇ