Jio Without Internet Packs : ਜੇਕਰ ਤੁਸੀਂ ਜਿਓ (Jio) ਦਾ ਸਿਮ ਵਰਤਦੇ ਹੋ ਅਤੇ ਤੁਹਾਨੂੰ ਮੋਬਾਈਲ ਇੰਟਰਨੈੱਟ ਦੀ ਲੋੜ ਨਹੀਂ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਹੁਣ ਤੁਹਾਨੂੰ ਕਾਲਿੰਗ ਦੇ ਨਾਲ ਬੇਵਜ੍ਹਾ ਡਾਟਾ ਵਾਲੇ ਮਹਿੰਗੇ ਪਲਾਨ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ। ਰਿਲਾਇੰਸ ਜਿਓ ਨੇ ਆਪਣੇ ਵੈਲਿਊ ਪੈਕ ਦੀ ਸੂਚੀ ਵਿੱਚ ਬਦਲਾਅ ਕਰਦਿਆਂ ਕਈ ਨਵੇਂ ਵੌਇਸ-ਓਨਲੀ (Voice Only) ਰੀਚਾਰਜ ਪਲਾਨ ਪੇਸ਼ ਕੀਤੇ ਹਨ।

Continues below advertisement

ਇਨ੍ਹਾਂ ਪਲਾਨਾਂ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਘਰ ਵਿੱਚ Wi-Fi ਵਰਤਦੇ ਹਨ ਜਾਂ ਜਿਨ੍ਹਾਂ ਨੂੰ ਸਿਰਫ ਫੋਨ ’ਤੇ ਗੱਲ ਕਰਨ ਲਈ ਰੀਚਾਰਜ ਦੀ ਲੋੜ ਹੁੰਦੀ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਸੈਕੰਡਰੀ ਸਿਮ ਵਰਤਣ ਵਾਲਿਆਂ ਲਈ ਇਹ ਪਲਾਨ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਵਿੱਚ 22 ਦਿਨਾਂ ਤੋਂ ਲੈ ਕੇ 336 ਦਿਨਾਂ ਤੱਕ ਦੀ ਵੈਲਿਡਿਟੀ ਦਿੱਤੀ ਜਾ ਰਹੀ ਹੈ।

200 ਰੁਪਏ ਤੋਂ ਘੱਟ ਵਿੱਚ ਮਿਲਣਗੇ ਇਹ ਪਲਾਨ

Continues below advertisement

ਜੇਕਰ ਤੁਸੀਂ ਹਰ ਮਹੀਨੇ ਛੋਟਾ ਰੀਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਜਿਓ ਕੋਲ 200 ਰੁਪਏ ਤੋਂ ਘੱਟ ਕੀਮਤ ਵਾਲੇ ਚਾਰ ਵਿਕਲਪ ਹਨ।- 97 ਰੁਪਏ ਦਾ ਪਲਾਨ: ਇਸ ਵਿੱਚ ਕੈਲੰਡਰ ਮਹੀਨੇ ਦੀ ਵੈਲਿਡਿਟੀ ਮਿਲਦੀ ਹੈ। ਯਾਨੀ ਜਿਸ ਤਾਰੀਖ਼ ਨੂੰ ਰੀਚਾਰਜ ਕਰੋਗੇ, ਅਗਲੇ ਮਹੀਨੇ ਉਸੇ ਤਾਰੀਖ਼ ਤੱਕ ਪਲਾਨ ਚੱਲੇਗਾ।- 147 ਰੁਪਏ ਦਾ ਪਲਾਨ: ਇਸ ਵਿੱਚ 22 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ 300 SMS ਮਿਲਦੇ ਹਨ।- 177 ਰੁਪਏ ਦਾ ਪਲਾਨ: ਇਸ ਵਿੱਚ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 300 SMS ਦਿੱਤੇ ਜਾਂਦੇ ਹਨ।- 196 ਰੁਪਏ ਦਾ ਪਲਾਨ: ਇਸ ਵਿੱਚ 30 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ 300 SMS ਮਿਲਦੇ ਹਨ।

ਲੰਬੀ ਵੈਲਿਡਿਟੀ ਵਾਲੇ ਦੋ ਖਾਸ ਪਲਾਨ

ਜਿਹੜੇ ਲੋਕ ਵਾਰ-ਵਾਰ ਰੀਚਾਰਜ ਕਰਵਾਉਣ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਜਿਓ ਨੇ ਦੋ ਲੰਬੀ ਮਿਆਦ ਵਾਲੇ ਪਲਾਨ ਵੀ ਰੱਖੇ ਹਨ। 448 ਰੁਪਏ ਦਾ ਪਲਾਨ: ਇਸ ਵਿੱਚ 84 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਵੌਇਸ ਕਾਲਿੰਗ ਅਤੇ ਕੁੱਲ 1000 SMS ਮਿਲਦੇ ਹਨ। 1748 ਰੁਪਏ ਦਾ ਪਲਾਨ: ਇਸ ਪਲਾਨ ਵਿੱਚ 336 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਕੁੱਲ 3600 SMS ਦਿੱਤੇ ਜਾਂਦੇ ਹਨ। ਇਸ ਦੇ ਨਾਲ JioTV ਅਤੇ JioAI Cloud ਵਰਗੇ ਵਾਧੂ ਫਾਇਦੇ ਵੀ ਮਿਲਦੇ ਹਨ।

TRAI ਦੇ ਨਿਯਮਾਂ ਕਾਰਨ ਆਇਆ ਬਦਲਾਅ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਅਜਿਹੇ ਵੌਇਸ ਅਤੇ SMS ਪੈਕ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਤਾਂ ਜੋ ਸਿਰਫ ਕਾਲਿੰਗ ਕਰਨ ਵਾਲੇ ਗਾਹਕਾਂ ਨੂੰ ਡਾਟਾ ਵਾਲੇ ਪਲਾਨ ਖਰੀਦਣ ਲਈ ਮਜਬੂਰ ਨਾ ਹੋਣਾ ਪਵੇ। ਇਸ ਨਾਲ ਖਾਸ ਕਰਕੇ ਪਿੰਡਾਂ ਦੇ ਲੋਕਾਂ, ਬਜ਼ੁਰਗਾਂ ਅਤੇ ਸਿਰਫ ਕਾਲਿੰਗ ਲਈ ਸਿਮ ਵਰਤਣ ਵਾਲਿਆਂ ਨੂੰ ਫਾਇਦਾ ਹੋਵੇਗਾ।

ਅਚਾਨਕ ਇੰਟਰਨੈੱਟ ਦੀ ਲੋੜ ਪੈ ਜਾਵੇ ਤਾਂ ਕੀ ਕਰੀਏ?

ਜੇਕਰ ਤੁਸੀਂ ਵੌਇਸ-ਓਨਲੀ ਪਲਾਨ ਲੈ ਲਿਆ ਹੈ ਅਤੇ ਬਾਅਦ ਵਿੱਚ ਇੰਟਰਨੈੱਟ ਦੀ ਲੋੜ ਪੈ ਜਾਂਦੀ ਹੈ ਤਾਂ ਤੁਸੀਂ ਆਪਣੀ ਲੋੜ ਮੁਤਾਬਕ ਵੱਖਰਾ ਡਾਟਾ ਐਡ-ਆਨ ਪੈਕ ਵੀ ਰੀਚਾਰਜ ਕਰਵਾ ਸਕਦੇ ਹੋ।ਹਾਲਾਂਕਿ ਰੀਚਾਰਜ ਕਰਵਾਉਣ ਤੋਂ ਪਹਿਲਾਂ MyJio ਐਪ ਜਾਂ ਜਿਓ ਦੀ ਅਧਿਕਾਰਤ ਵੈੱਬਸਾਈਟ ’ਤੇ ਆਪਣੇ ਨੰਬਰ ਲਈ ਪਲਾਨ ਦੀ ਵੈਲਿਡਿਟੀ ਅਤੇ ਸ਼ਰਤਾਂ ਜ਼ਰੂਰ ਚੈੱਕ ਕਰ ਲਓ।