Jio Plans: ਰਿਲਾਇੰਸ ਜੀਓ ਦੇ ਮੁਕਾਬਲੇ ਹੁਣ ਏਅਰਟੈੱਲ ਨੇ ਵੀ ਦੋ ਪ੍ਰੀ-ਪੇਡ ਪਲਾਨ ਪੇਸ਼ ਕੀਤੇ ਹਨ। ਰਿਲਾਇੰਸ ਜੀਓ ਵੱਲੋਂ ਕੁਝ ਦਿਨ ਪਹਿਲਾਂ 30 ਦਿਨਾਂ ਦਾ ਪ੍ਰੀ-ਪੇਡ ਪਲਾਨ ਲਾਂਚ ਕੀਤਾ ਗਿਆ ਸੀ ਅਤੇ ਹੁਣ ਏਅਰਟੈੱਲ ਵੱਲੋਂ 296 ਰੁਪਏ ਅਤੇ 319 ਰੁਪਏ ਵਿੱਚ ਦੋ ਪ੍ਰੀ-ਪੇਡ ਪਲਾਨ ਲਾਂਚ ਕੀਤੇ ਗਏ ਹਨ ਜੋ ਕਿ 30 ਦਿਨਾਂ ਲਈ ਵੈਲਿਡ ਹੋਣਗੇ। ਹਾਲ ਹੀ ਵਿੱਚ, ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਇੱਕ ਨਿਰਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਦੂਰਸੰਚਾਰ ਪ੍ਰਦਾਤਾਵਾਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਗਾਹਕਾਂ ਨੂੰ ਘੱਟੋ-ਘੱਟ 30 ਦਿਨਾਂ ਵਾਲਾ ਇੱਕ ਪ੍ਰੀ-ਪੇਡ ਪਲਾਨ ਪੇਸ਼ ਕਰਨ । 

Continues below advertisement


296 ਰੁਪਏ ਦੇ ਏਅਰਟੈੱਲ ਦਾ 30 ਦਿਨਾਂ ਦਾ ਪ੍ਰੀ-ਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਵਿੱਚ, ਅਨਲਿਮਟਿਡ ਵੌਇਸ ਕਾਲਿੰਗ ਦੇ ਨਾਲ ਪ੍ਰਤੀ ਦਿਨ 100 SMS ਉਪਲਬਧ ਹਨ। ਇਸ ਪਲਾਨ 'ਚ ਕੁੱਲ 25 ਜੀਬੀ ਡਾਟਾ ਦਿੱਤਾ ਜਾਂਦਾ ਹੈ।


319 ਰੁਪਏ ਵਾਲਾ ਪਲਾਨ


ਏਅਰਟੈੱਲ ਦਾ 319 ਰੁਪਏ ਵਾਲੇ ਪਲਾਨ ਵੀ 30 ਦਿਨਾਂ ਲਈ ਵੈਲਿਡ ਹੈ। ਇਸ ਪਲਾਨ 'ਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਉਪਲਬਧ ਹੈ। ਨਾਲ ਹੀ ਰੋਜ਼ਾਨਾ 100 SMS ਦਿੱਤੇ ਜਾ ਰਹੇ ਹਨ। Amazon Prime Video Mobile Edition ਨੂੰ ਏਅਰਟੈੱਲ ਦੇ 296 ਰੁਪਏ ਅਤੇ 319 ਰੁਪਏ ਵਾਲੇ ਪਲਾਨ ਵਿੱਚ ਡਾਟਾ ਅਤੇ ਵੌਇਸ ਕਾਲਿੰਗ ਦੇ ਨਾਲ 30 ਦਿਨਾਂ ਲਈ ਦਿੱਤਾ ਜਾ ਰਿਹਾ ਹੈ। ਇਸ ਪਲਾਨ 'ਚ FASTag ਦੇ ਰੀਚਾਰਜ 'ਤੇ 100 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਪਲਾਨ 'ਚ ਵਿੰਕ ਮਿਊਜ਼ਿਕ ਦਿੱਤਾ ਜਾ ਰਿਹਾ ਹੈ।


JIO ਵੱਲੋਂ ਦਿੱਤਾ ਗਿਆ ਪਲਾਨ-


ਦੱਸ ਦੇਈਏ ਕਿ ਰਿਲਾਇੰਸ ਜੀਓ ਨੇ 259 ਰੁਪਏ ਦਾ ਪ੍ਰੀ-ਪੇਡ ਪਲਾਨ ਲਾਂਚ ਕੀਤਾ ਸੀ।  ਇਸ ਪਲਾਨ 'ਚ ਕੁੱਲ 25 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। Jio ਦੇ 259 ਰੁਪਏ ਵਾਲੇ ਪਲਾਨ ਵਿੱਚ ਵੱਧ ਤੋਂ ਵੱਧ 1.5 GB ਪ੍ਰਤੀ ਦਿਨ ਡਾਟਾ ਦਿੱਤਾ ਜਾਵੇਗਾ। ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਮਿਲਦੇ ਹਨ। ਇਸ ਪਲਾਨ ਨੂੰ MyJio ਐਪ ਅਤੇ Reliance Jio ਵੈੱਬਸਾਈਟ ਤੋਂ ਰੀਚਾਰਜ ਕੀਤਾ ਜਾ ਸਕਦਾ ਹੈ।