Jio Best Prepaid Plan: ਦਿੱਗਜ ਟੈਲੀਕਾਮ ਕੰਪਨੀ ਜੀਓ ਨੇ ਹਾਲ ਹੀ 'ਚ ਦੀਵਾਲੀ ਆਫਰ ਦਾ ਐਲਾਨ ਕੀਤਾ ਸੀ। ਇਨ੍ਹਾਂ ਪਲਾਨਸ 'ਚ ਗਾਹਕਾਂ ਨੂੰ ਮੁਫਤ ਰੀਚਾਰਜ ਅਤੇ ਐਕਸਟ੍ਰਾ ਡਾਟਾ ਵਰਗੇ ਫਾਇਦੇ ਮਿਲ ਰਹੇ ਹਨ। BSNL ਦੀ ਵਧਦੀ ਪ੍ਰਸਿੱਧੀ ਨੂੰ ਦੇਖਦਿਆਂ ਹੋਇਆਂ Jio ਨੇ ਆਪਣੇ ਦੋ ਸਸਤੇ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ, ਜਿਨ੍ਹਾਂ ਦੀ ਕੀਮਤ 899 ਰੁਪਏ ਅਤੇ 999 ਰੁਪਏ ਹੈ। ਇਨ੍ਹਾਂ ਪਲਾਨਸ 'ਚ ਯੂਜ਼ਰਸ ਨੂੰ ਰੋਜ਼ 10 ਰੁਪਏ ਤੋਂ ਵੀ ਘੱਟ ਖਰਚੇ 'ਚ ਅਨਲਿਮਟਿਡ ਕਾਲਿੰਗ ਅਤੇ ਡਾਟਾ ਵਰਗੇ ਫਾਇਦੇ ਮਿਲਦੇ ਹਨ। ਇਨ੍ਹਾਂ ਦੀ ਵੈਲੀਡਿਟੀ 90 ਤੋਂ 98 ਦਿਨਾਂ ਤੱਕ ਹੈ। ਆਓ, ਜੀਓ ਦੇ ਦੋ ਖਾਸ ਰਿਚਾਰਚ ਪਲਾਨਸ ਬਾਰੇ ਡਿਟੇਲ ਵਿੱਚ ਜਾਣਦੇ ਹਾਂ।
Jio ਦਾ 899 ਰੁਪਏ ਵਾਲਾ ਪਲਾਨ
Jio ਦੇ ਇਸ 899 ਰੁਪਏ ਵਾਲੇ ਪਲਾਨ ਵਿੱਚ 90 ਦਿਨਾਂ ਲਈ ਅਨਲਿਮਿਟਿਡ ਕਾਲਿੰਗ ਦਾ ਲਾਭ ਮਿਲਦਾ ਹੈ। ਇਹ ਕਿਸੇ ਵੀ ਨੈੱਟਵਰਕ 'ਤੇ ਫ੍ਰੀ ਹੈ। ਇਸ ਪਲਾਨ 'ਚ ਰੋਜ਼ 2GB ਡਾਟਾ ਮਿਲਦਾ ਹੈ। 20GB ਐਕਸਟ੍ਰਾ ਡਾਟਾ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਪਭੋਗਤਾਵਾਂ ਨੂੰ ਰੋਜ਼ਾਨਾ 100 ਮੁਫ਼ਤ SMS ਦਾ ਲਾਭ ਵੀ ਮਿਲਦਾ ਹੈ। ਜੀਓ ਦਾ ਇਹ ਪਲਾਨ ਬਜਟ ਫ੍ਰੈਂਡਲੀ ਆਪਸ਼ਨ ਵਿੱਚ ਆਉਂਦਾ ਹੈ।
999 ਰੁਪਏ ਵਾਲਾ ਪਲਾਨ
ਜੀਓ ਦਾ 999 ਰੁਪਏ ਵਾਲੇ ਪਲਾਨ ਵਿੱਚ 98 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ 'ਚ ਯੂਜ਼ਰਸ ਨੂੰ ਰੋਜ਼ ਡਾਟਾ ਅਤੇ ਅਨਲਿਮਟਿਡ ਕਾਲਿੰਗ ਦਾ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਰੋਜ਼ 100 ਮੁਫ਼ਤ SMS ਮਿਲਦੇ ਹਨ। ਇਸ ਪਲਾਨ ਵਿੱਚ JioTV ਅਤੇ JioCinema ਦੀ ਮੁਫਤ ਸਬਸਕ੍ਰਿਪਸ਼ਨ ਵੀ ਉਪਲਬਧ ਹੈ।
BSNL ਦਾ ਸਭ ਤੋਂ ਸਸਤਾ ਰਿਚਾਰਜ ਪਲਾਨ
ਦੱਸ ਦਈਏ ਕਿ BSNL ਦੇ ਇਸ ਪ੍ਰੀਪੇਡ ਰੀਚਾਰਜ ਪਲਾਨ ਦੀ ਕੀਮਤ 1,198 ਰੁਪਏ ਹੈ। ਇਸ ਰੀਚਾਰਜ ਪਲਾਨ ਦੀ ਵੈਧਤਾ 365 ਦਿਨ ਜਾਂ 12 ਮਹੀਨੇ ਹੈ। ਇਸ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਦੇਸ਼ ਭਰ 'ਚ ਕਿਸੇ ਵੀ ਨੰਬਰ 'ਤੇ ਕਾਲ ਕਰਨ ਲਈ ਹਰ ਮਹੀਨੇ 300 ਮੁਫਤ ਮਿੰਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪਲਾਨ 'ਚ ਲੋਕਾਂ ਨੂੰ ਹਰ ਮਹੀਨੇ 3GB ਹਾਈ ਸਪੀਡ 3G/4G ਡਾਟਾ ਮਿਲਦਾ ਹੈ। ਇੰਨਾ ਹੀ ਨਹੀਂ, ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 30 ਮੁਫਤ SMS ਦੀ ਸੁਵਿਧਾ ਵੀ ਮਿਲਦੀ ਹੈ।
BSNL ਨੇ ਆਪਣੇ 365 ਦਿਨਾਂ ਦੇ ਰੀਚਾਰਜ ਪਲਾਨ ਦੀ ਕੀਮਤ ਵੀ ਘਟਾ ਦਿੱਤੀ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 'ਚ 100 ਰੁਪਏ ਦੀ ਕਟੌਤੀ ਕੀਤੀ ਹੈ। ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਕੰਪਨੀ ਦੇ ਇਸ ਪਲਾਨ ਵਿੱਚ ਲੋਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ 'ਚ ਯੂਜ਼ਰਸ ਨੂੰ ਬਿਨਾਂ ਕਿਸੇ ਰੋਜ਼ਾਨਾ ਲਿਮਿਟ ਦੇ ਕੁੱਲ 600GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 100 ਮੁਫ਼ਤ SMS ਵੀ ਦਿੱਤੇ ਜਾਂਦੇ ਹਨ। ਇਸ ਪਲਾਨ ਦੀ ਕੀਮਤ ਪਹਿਲਾਂ 1999 ਰੁਪਏ ਸੀ ਜੋ ਹੁਣ ਘੱਟ ਕੇ 1899 ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪਲਾਨ ਉਨ੍ਹਾਂ ਲੋਕਾਂ ਲਈ ਬਿਹਤਰ ਮੰਨਿਆ ਜਾਂਦਾ ਹੈ ਜੋ ਆਪਣੇ BSNL ਸਿਮ ਨੂੰ ਐਕਟਿਵ ਰੱਖਣਾ ਚਾਹੁੰਦੇ ਹਨ ਅਤੇ ਇਸਨੂੰ ਸੈਕੰਡਰੀ ਸਿਮ ਦੇ ਤੌਰ 'ਤੇ ਵਰਤਣਾ ਚਾਹੁੰਦੇ ਹਨ।