ਜੇ ਤੁਸੀਂ ਇੱਕ ਅਜਿਹਾ ਪ੍ਰੀਪੇਡ ਪਲਾਨ ਲੱਭ ਰਹੇ ਹੋ ਜਿਸ 'ਚ ਹਰ ਰੋਜ਼ ਹਾਈ-ਸਪੀਡ ਡਾਟਾ, ਅਣਲਿਮਟਿਡ ਕਾਲਿੰਗ ਅਤੇ ਨਾਲ ਹੀ ਟੌਪ OTT ਪਲੇਟਫਾਰਮਾਂ ਦੀ ਐਕਸੈੱਸ ਮਿਲੇ, ਤਾਂ Jio ਦਾ ਇਹ ਪਲਾਨ ਤੁਹਾਡੇ ਲਈ ਬਿਲਕੁਲ ਫਿੱਟ ਬੈਠਦਾ ਹੈ। ਰਿਲਾਇੰਸ Jio ਨੇ ₹1049 ਦਾ ਇੱਕ ਖਾਸ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਸ ਵਿੱਚ ਕਈ ਸ਼ਾਨਦਾਰ ਫਾਇਦੇ ਮਿਲਦੇ ਹਨ, ਜੋ ਆਮ ਤੌਰ 'ਤੇ ਵੱਖ-ਵੱਖ ਸਬਸਕ੍ਰਿਪਸ਼ਨਾਂ 'ਚ ਕਾਫੀ ਮਹਿੰਗੇ ਪੈਂਦੇ ਹਨ।

ਪਲਾਨ ਦੀ ਮਿਆਦ ਅਤੇ ਮੁੱਖ ਫਾਇਦੇ

ਇਹ ₹1049 ਵਾਲਾ Jio ਪਲਾਨ ਕੁੱਲ 84 ਦਿਨਾਂ ਲਈ ਵੈਲਿਡ ਹੈ। ਇਸ 'ਚ ਯੂਜ਼ਰ ਨੂੰ ਹਰ ਰੋਜ਼ 2GB ਹਾਈ-ਸਪੀਡ ਡਾਟਾ ਮਿਲਦਾ ਹੈ, ਜਿਸਦਾ ਮਤਲਬ ਹੈ ਕਿ 84 ਦਿਨਾਂ 'ਚ ਕੁੱਲ 168GB ਡਾਟਾ ਮਿਲੇਗਾ। ਇਸਦੇ ਨਾਲ ਨਾਲ, ਇਸ ਪਲਾਨ 'ਚ ਅਣਲਿਮਟਿਡ ਵੌਇਸ ਕਾਲਿੰਗ ਅਤੇ ਹਰ ਰੋਜ਼ 100 SMS ਦੀ ਸੁਵਿਧਾ ਵੀ ਸ਼ਾਮਲ ਹੈ। ਜੇਕਰ ਕਿਸੇ ਦਿਨ 2GB ਦੀ ਹੱਦ ਪਾਰ ਹੋ ਜਾਂਦੀ ਹੈ, ਤਾਂ ਡਾਟਾ ਸਪੀਡ ਘਟ ਕੇ 64 Kbps ਰਹਿ ਜਾਂਦੀ ਹੈ।

 

OTT ਪਲੇਟਫਾਰਮਾਂ ਦਾ ਫਰੀ ਐਕਸੈੱਸ

ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿੱਚ ਕਈ ਮਸ਼ਹੂਰ OTT ਪਲੇਟਫਾਰਮਾਂ ਦਾ ਮਫ਼ਤ ਐਕਸੈੱਸ ਮਿਲਦਾ ਹੈ। ਯੂਜ਼ਰ ਨੂੰ ਵੱਖਰੇ-ਵੱਖਰੇ ਭੁਗਤਾਨ ਕੀਤੇ ਬਿਨਾਂ ਹੇਠ ਲਿਖੀਆਂ ਸਟ੍ਰੀਮਿੰਗ ਸੇਵਾਵਾਂ ਦਾ ਲਾਭ ਮਿਲੇਗਾ:

Amazon Prime Lite (84 ਦਿਨਾਂ ਲਈ ਵੈਧ)

SonyLIV

ZEE5

JioTV

JioHotstar – ਜਿਸ ਵਿੱਚ JioCinema ਅਤੇ Disney+ Hotstar ਦਾ ਮਿਲਿਆ ਹੋਇਆ ਕਨਟੈਂਟ ਮਿਲੇਗਾ (ਇਹ 90 ਦਿਨਾਂ ਲਈ ਇੱਕ ਵਾਰੀ ਵਰਤਣ ਯੋਗ ਹੈ)

ਹੋਰ ਫਾਇਦੇ

ਇਸ ਰੀਚਾਰਜ ਪਲਾਨ ਨਾਲ Jio ਵਲੋਂ ਕੁਝ ਹੋਰ ਖਾਸ ਫਾਇਦੇ ਵੀ ਦਿੱਤੇ ਜਾਂਦੇ ਹਨ, ਜਿਵੇਂ:

50GB JioAICloud ਸਟੋਰੇਜ

ਫਰੀ 5G ਡਾਟਾ (ਸਿਰਫ਼ ਉਹਨਾਂ ਡਿਵਾਈਸਾਂ ਅਤੇ ਇਲਾਕਿਆਂ ਲਈ ਜਿੱਥੇ Jio 5G ਸੇਵਾ ਉਪਲਬਧ ਹੈ)

Amazon Prime Lite ਵਿਚ Prime Video ਦਾ ਵਿਗਿਆਪਨ ਵਾਲਾ ਵਰਜਨ ਅਤੇ ਤੇਜ਼ ਡਿਲੀਵਰੀ ਦੀ ਸਹੂਲਤ

JioHotstar ਇੱਕ ਨਵਾਂ ਮਿਲਾਇਆ ਹੋਇਆ ਪਲੇਟਫਾਰਮ ਹੈ, ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਗਿਆ ਸੀ

OTT ਸਬਸਕ੍ਰਿਪਸ਼ਨ ਰੀਚਾਰਜ ਤੋਂ ਬਾਅਦ ਆਪੇ ਹੀ ਐਕਟਿਵ ਹੋ ਜਾਵੇਗਾ। ਜੇ ਤੁਸੀਂ ਇਨ੍ਹਾਂ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਵਰਤਣਾ ਚਾਹੁੰਦੇ ਹੋ ਤਾਂ ਪਲਾਨ ਦੀ ਮਿਆਦ ਖਤਮ ਹੋਣ ਤੋਂ 48 ਘੰਟੇ ਪਹਿਲਾਂ ਰੀਚਾਰਜ ਜ਼ਰੂਰ ਕਰਵਾਓ।

ਏਅਰਟੈਲ ਆਪਣੇ 84 ਦਿਨਾਂ ਵਾਲੇ ਪਲਾਨ 'ਚ ਦਿੰਦੀ ਕੀ-ਕੀ

Airtel ਦਾ 84 ਦਿਨਾਂ ਵਾਲਾ ਪਲਾਨ ₹979 ਦਾ ਹੈ। ਇਸ 'ਚ 168GB ਡਾਟਾ (ਰੋਜ਼ 2GB), ਅਣਲਿਮਟਿਡ ਕਾਲਿੰਗ ਅਤੇ ਹਰ ਰੋਜ਼ 100 SMS ਮਿਲਦੇ ਹਨ। ਨਾਲ ਹੀ, Airtel Xstream Play App ਰਾਹੀਂ 22 ਤੋਂ ਵੱਧ OTT ਪਲੇਟਫਾਰਮਾਂ ਦਾ ਮਫ਼ਤ ਐਕਸੈੱਸ ਵੀ ਮਿਲਦਾ ਹੈ।

Vi ਆਪਣੇ ਇਸ ਪਲਾਨ ਚ ਦਿੰਦਾ ਇਹ ਸੁਵਿਧਾਵਾਂ

ਹੁਣ ਗੱਲ ਕਰੀਏ ਵੋਡਾਫੋਨ ਆਈਡੀਆ (Vi) ਦੀ, ਤਾਂ ਕੰਪਨੀ ₹979 ਵਿੱਚ 84 ਦਿਨਾਂ ਵਾਲਾ ਪਲਾਨ ਦਿੰਦੀ ਹੈ। ਇਸ ਪਲਾਨ ਵਿੱਚ ਯੂਜ਼ਰ ਨੂੰ ਹਰ ਰੋਜ਼ 2GB ਡਾਟਾ, ਅਣਲਿਮਟਿਡ ਕਾਲਿੰਗ ਅਤੇ ਡਾਟਾ ਰੋਲਓਵਰ ਦੀ ਸੁਵਿਧਾ ਮਿਲਦੀ ਹੈ, ਜਿਸ ਨਾਲ ਹਫ਼ਤੇ ਦੌਰਾਨ ਬਚਿਆ ਹੋਇਆ ਡਾਟਾ ਤੁਸੀਂ ਬਾਅਦ ਵਿੱਚ ਵੀ ਵਰਤ ਸਕਦੇ ਹੋ।