ਨਵੀਂ ਦਿੱਲੀ: ਟੈਲੀਕਾਮ ਨੈੱਟਵਰਕ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਨਵੇਂ ਹੁਕਮਾਂ ‘ਚ ਇਹ ਜ਼ਾਹਿਰ ਕੀਤਾ ਹੈ ਕਿ ਜਿਨ੍ਹਾਂ ਯੂਜ਼ਰਸ ਨੇ ਕੱਲ੍ਹ ਤਕ (9 ਅਕਤੂਬਰ) ਨੂੰ ਆਪਣੇ ਫੋਨ ਰਿਚਾਰਜ ਕਰਵਾਏ ਹਨ, ਉਹ ਆਪਣੇ ਮੌਜੂਦਾ ਪਲਾਨ ਦੀ ਸੁਵਿਧਾ ਇਸ ਰਿਚਾਰਜ ਦੀ ਵੈਲਡਿਟੀ ਖ਼ਤਮ ਹੋਣ ਤਕ ਲੈ ਸਕਦੇ ਹਨ। ਰਿਲਾਇੰਸ ਜੀਓ ਨੇ ਟਵੀਟ ਕਰਦੇ ਹੋਏ ਕਿਹਾ, “ਪਿਆਰੇ ਗਾਹਕ, ਜੇਕਰ ਤੁਸੀਂ 9 ਅਕਤੂਬਰ ਨੂੰ ਜਾਂ ਉਸ ਤੋਂ ਪਹਿਲਾਂ ਆਪਣਾ ਰਿਚਾਰਜ ਕੀਤਾ ਹੈ, ਤਾਂ ਤੁਸੀਂ ਦੂਜੇ ਨੈੱਟਵਰਕ ‘ਤੇ ਫਰੀ ਕਾਲਿੰਗ ਦਾ ਫਾਇਦਾ ਰਿਚਾਰਜ ਦੇ ਖ਼ਤਮ ਹੋਣ ਤਕ ਚੁੱਕ ਸਕਦੇ ਹੋ।” ਦੱਸ ਦਈਏ ਕਿ ਜੀਓ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਏਅਰਟੈਲ ਤੇ ਵੋਡਾਫੋਨ ਆਈਡੀਆ ਵੱਲੋਂ ਇੱਕ ਨੌਨ-ਜੀਓ ਮੋਬਾਈਲ ਫੋਨ ਨੰਬਰ ‘ਤੇ ਸਾਰੇ ਕਾਲ ‘ਤੇ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਯੁਜ਼ਰਸ ਨੂੰ ਜੀਓ ਫੋਨ ਨਾਲ ਰਿਚਾਰਜ ਕਰਨ ਤੋਂ ਇਲਾਵਾ ਕਾਲ ਕਰਨ ਲਈ ੜੁਗਤਾਨ ਕਰਨਾ ਹੋਵੇਗਾ। ਜਦਕਿ ਜੀਓ ਤੋਂ ਜੀਓ ਸਾਰੀ ਇਨਕਮਿੰਗ ਕਾਲ ਫਰੀ ਹੈ।