Jio True 5G Launched: ਰਿਲਾਇੰਸ ਜੀਓ ਨੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ ਟਰੂ 5ਜੀ ਸੇਵਾ ਸ਼ੁਰੂ ਕੀਤੀ ਹੈ। ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਲਖਨਊ, ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ ਵੀ ਜੀਓ ਦੇ ਟਰੂ 5ਜੀ ਨੈੱਟਵਰਕ ਨਾਲ ਜੁੜ ਗਏ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸਮੇਤ 6 ਰਾਜਾਂ ਦੇ 11 ਸ਼ਹਿਰਾਂ ਵਿੱਚ ਇੱਕੋ ਸਮੇਂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, Jio ਨੇ ਹੁਣ ਤੱਕ ਦਾ ਸਭ ਤੋਂ ਵੱਡਾ ਮਲਟੀ-ਸਟੇਟ 5G ਰੋਲਆਊਟ ਕੀਤਾ ਹੈ। ਰਿਲਾਇੰਸ ਜੀਓ ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਦੇ ਖੇਤਰਾਂ ਸਮੇਤ ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ, ਚੰਡੀਗੜ੍ਹ ਟ੍ਰਾਈਸਿਟੀ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇੱਕੋ ਇੱਕ ਆਪਰੇਟਰ ਬਣ ਗਿਆ ਹੈ।


Jio True 5G ਨੈੱਟਵਰਕ ਨਾਲ ਜੁੜੇ ਇਨ੍ਹਾਂ ਨਵੇਂ 11 ਸ਼ਹਿਰਾਂ ਦੇ Jio ਉਪਭੋਗਤਾਵਾਂ ਨੂੰ 'Jio ਵੈਲਕਮ ਆਫਰ' ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ ਅਤੇ ਅਸੀਮਤ ਡੇਟਾ ਮਿਲੇਗਾ।


ਇਸ ਮੌਕੇ 'ਤੇ ਟਿੱਪਣੀ ਕਰਦੇ ਹੋਏ, ਜੀਓ ਦੇ ਬੁਲਾਰੇ ਨੇ ਕਿਹਾ, "ਸਾਨੂੰ 11 ਸ਼ਹਿਰਾਂ ਵਿੱਚ ਇੱਕੋ ਸਮੇਂ 5ਜੀ ਰੋਲਆਊਟ ਕਰਨ 'ਤੇ ਮਾਣ ਹੈ ਅਤੇ ਇਹ ਸਾਡੇ ਸਭ ਤੋਂ ਵੱਡੇ ਲਾਂਚਾਂ ਵਿੱਚੋਂ ਇੱਕ ਹੈ ਜਦੋਂ ਤੋਂ ਅਸੀਂ ਟਰੂ 5ਜੀ ਸੇਵਾਵਾਂ ਨੂੰ ਰੋਲਆਊਟ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ 11 ਸ਼ਹਿਰਾਂ ਵਿੱਚ ਲੱਖਾਂ ਜੀਓ ਉਪਭੋਗਤਾ 2023 ਦੀ ਸ਼ੁਰੂਆਤ Jio True 5G ਤਕਨਾਲੋਜੀ ਦੇ ਲਾਭਾਂ ਨਾਲ ਕਰਨਗੇ।


ਮਹੱਤਵਪੂਰਨ ਸੈਰ-ਸਪਾਟਾ ਸਥਾਨ ਹੋਣ ਦੇ ਨਾਲ-ਨਾਲ ਇਹ ਸ਼ਹਿਰ ਸਾਡੇ ਦੇਸ਼ ਦੇ ਪ੍ਰਮੁੱਖ ਸਿੱਖਿਆ ਕੇਂਦਰ ਵੀ ਹਨ। “ਜੀਓ ਦੀਆਂ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ, ਖੇਤਰ ਨੂੰ ਨਾ ਸਿਰਫ ਸਰਵੋਤਮ-ਦਰਜਾ ਟੈਲੀਕਾਮ ਨੈੱਟਵਰਕ ਮਿਲੇਗਾ, ਸਗੋਂ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਸਿਹਤ ਸੰਭਾਲ ਦੇ ਖੇਤਰਾਂ ਵਿੱਚ ਵਿਕਾਸ ਦੇ ਨਵੇਂ ਰਸਤੇ ਵੀ ਖੁੱਲ੍ਹਣਗੇ। ਖੇਤੀਬਾੜੀ, IT ਅਤੇ SME ਕਾਰੋਬਾਰ” ਦੇ ਦਰਵਾਜ਼ੇ ਵੀ ਖੁੱਲ੍ਹਣਗੇ।


ਇਹ ਵੀ ਪੜ੍ਹੋ: Punjab News: ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 42 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ


ਅਸੀਂ ਸੈਕਟਰ ਨੂੰ ਡਿਜੀਟਾਈਜ਼ ਕਰਨ ਦੇ ਸਾਡੇ ਯਤਨਾਂ ਵਿੱਚ ਲਗਾਤਾਰ ਸਹਿਯੋਗ ਅਤੇ ਸਮਰਥਨ ਲਈ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ, ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦੇ ਧੰਨਵਾਦੀ ਹਾਂ।