ਜੇਕਰ ਤੁਸੀਂ ਵੀ ਸਪੈਮ ਕਾਲਾਂ ਤੋਂ ਤੰਗ ਆ ਚੁੱਕੇ ਹੋ ਅਤੇ ਸਪੈਮ ਕਾਲਾਂ ਅਤੇ ਮੈਸੇਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਹੱਲ ਲੈ ਕੇ ਆਏ ਹਾਂ। ਜੇਕਰ ਤੁਸੀਂ ਜੀਓ ਯੂਜ਼ਰ ਹੋ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਆਓ, ਇਸ ਬਾਰੇ ਡਿਟੇਲ ਵਿੱਚ ਜਾਣਦੇ ਹਾਂ।
ਦਰਅਸਲ , MyJio ਐਪ ਰਾਹੀਂ ਤੁਸੀਂ ਇੱਕ ਕਲਿੱਕ ਵਿੱਚ ਸਪੈਮ ਕਾਲਾਂ ਨੂੰ ਬੰਦ ਕਰ ਸਕਦੇ ਹੋ। ਇਹ ਇੱਕ ਬਹੁਤ ਹੀ ਆਸਾਨ ਤਰੀਕਾ ਹੈ। ਇਸ ਦੇ ਨਾਲ ਕੁਝ ਵਿਗਿਆਪਨ ਕਾਲਾਂ ਨੂੰ ਆਉਣ ਦੇਣ ਲਈ ਇਨ੍ਹਾਂ ਕਾਲਾਂ ਨੂੰ ਅੰਸ਼ਕ ਤੌਰ 'ਤੇ ਬਲੌਕ ਕਰਨ ਦਾ ਵਿਕਲਪ ਵੀ ਮਿਲਦਾ ਹੈ। ਇਸ ਦੇ ਲਈ ਤੁਹਾਨੂੰ ਕੁਝ ਪ੍ਰੋਸੈਸ ਫੋਲੋ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਸਪੈਮ ਕਾਲਾਂ ਤੋਂ ਰਾਹਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਸਪੈਮ ਕਾਲ ਅਤੇ ਐਸਐਮਐਸ ਕਾਰਨ ਹਰ ਰੋਜ਼ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਟੈਲੀਕਾਮ ਕੰਪਨੀਆਂ ਯੂਜ਼ਰਸ ਦੀ ਸੁਰੱਖਿਆ ਲਈ ਨਵੇਂ ਫੀਚਰਸ ਦੇ ਰਹੀਆਂ ਹਨ।
ਇਦਾਂ ਮਿਲੇਗਾ ਫਾਇਦਾ
Jio ਨੈੱਟਵਰਕ 'ਤੇ ਸਪੈਮ ਕਾਲਾਂ ਅਤੇ SMS ਨੂੰ ਰੋਕਣ ਲਈ ਤੁਹਾਨੂੰ ਡੂ ਨਾਟ ਡਿਸਟਰਬ (DND) ਸਰਵਿਸ ਵਾਲੇ ਆਪਸ਼ਨ ਨੂੰ ਇਨੇਬਲ ਕਰਨਾ ਹੋਵੇਗਾ। ਇਸ ਛੋਟੀ ਜਿਹੀ ਸੈਟਿੰਗ ਨਾਲ ਤੁਸੀਂ ਸਪੈਮ ਕਾਲ ਅਤੇ SMS ਦੇ ਨਾਲ-ਨਾਲ ਟੈਲੀਮਾਰਕੀਟਿੰਗ ਕਾਲਸ ਨੂੰ ਨਿਯੰਤਰਿਤ ਅਤੇ ਬਲੌਕ ਕਰਨ ਦੇ ਯੋਗ ਹੋਵੋਗੇ। ਜੇਕਰ ਉਪਭੋਗਤਾ ਚਾਹੁਣ, ਤਾਂ ਉਹ ਬਲੌਕ ਕੀਤੇ ਜਾਣ ਵਾਲੇ ਕਾਲਾਂ ਅਤੇ ਸੰਦੇਸ਼ਾਂ ਦੀ ਸ਼੍ਰੇਣੀ ਨੂੰ ਚੁਣ ਕੇ ਅਤੇ ਉਹਨਾਂ ਨੂੰ ਫਿਲਟਰ ਕਰਕੇ DND ਸੇਵਾ ਨੂੰ ਅਨੁਕੂਲਿਤ ਵੀ ਕਰ ਸਕਦੇ ਹਨ। ਇਸ ਵਿੱਚ ਬੈਂਕਿੰਗ, ਰੀਅਲ ਅਸਟੇਟ, ਸਿੱਖਿਆ, ਸਿਹਤ, ਸੈਰ-ਸਪਾਟਾ ਆਦਿ ਵਰਗੇ ਆਪਸ਼ਨ ਮੌਜੂਦ ਹਨ।
ਸਪੈਮ ਕਾਲਸ ਨੂੰ ਰੋਕਣ ਲਈ ਆਹ ਪ੍ਰੋਸੈਸ ਕਰੋ ਫੋਲੋ
1. ਸਪੈਮ ਕਾਲਾਂ ਨੂੰ ਰੋਕਣ ਲਈ, ਤੁਹਾਨੂੰ ਸਿਰਫ਼ My Jio ਐਪ ਨੂੰ ਖੋਲ੍ਹਣਾ ਪਵੇਗਾ।
2. ਇਸ ਤੋਂ ਬਾਅਦ 'More' 'ਤੇ ਕਲਿੱਕ ਕਰੋ।
3. ਫਿਰ ਹੇਠਾਂ Do Not Disturb 'ਤੇ ਕਲਿੱਕ ਕਰੋ।
4. ਇੱਥੇ ਤੁਸੀਂ ਫੁੱਲੀ ਬਲੌਕਡ, ਪ੍ਰਮੋਸ਼ਨਲ ਕਮਿਊਨੀਕੇਸ਼ਨ ਬਲੌਕਡ ਅਤੇ ਕਸਟਮ ਪ੍ਰੈਫਰੈਂਸ ਵਰਗੇ ਵਿਕਲਪ ਨਜ਼ਰ ਆਉਣਗੇ।
5. ਜੇਕਰ ਤੁਸੀਂ ਪੂਰੀ ਤਰ੍ਹਾਂ ਬਲੌਕ ਕੀਤੇ ਆਪਸ਼ਨ ਨੂੰ ਇਲੇਬਲ ਕਰਦੇ ਹੋ, ਤਾਂ ਜਾਅਲੀ ਕਾਲਾਂ ਅਤੇ SMS ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।