ਰਿਲਾਇੰਸ ਜੀਓ ਨੇ ਸਰਕਾਰ ਨੂੰ ਚਿੱਠੀ ਲਿੱਖ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਟੈਲੀਕਾਮ ਕੰਪਨੀਆਂ ਤੋਂ ਬਕਾਇਆ 93 ਹਜ਼ਾਰ ਕਰੋੜ ਰੇਪਏ ਸਮੇਂ ‘ਤੇ ਵਸੂਲ ਕੀਤੇ ਜਾਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀਓਏਆਈ ਨੇ ਸਰਕਾਰ ਤੋਂ ਏਅਰਟੇਲ ਅਤੇ ਵੋੋਡਾ-ਆਈਡੀਆ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਸੀ।
ਕੰਯੂਨਿਕੇਸ਼ਨ ਮਿਨੀਸਟਰ ਨੂੰ ਲਿੱਖੀ ਚਿੱਠੀ ‘ਚ ਜੀਓ ਨੇ ਕਿਹਾ ਕਿ ਉਹ ਸੀਓਏਆਈ ਦੇ ਇਸ ਤਰਕ ਨਾਲ ਸਹਿਮਤ ਨਹੀਂ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਕੰਪਨੀਆਂ ਦੀ ਮਦਦ ਨਹੀਂ ਕੀਤੀ ਤਾਂ ਟੈਲੀਕਾਮ ਸੈਕਟਰ ਤਬਾਹ ਹੋ ਜਾਵੇਗਾ। ਜੀਓ ਨੇ ਰਵੀ ਸ਼ੰਕਰ ਨੂੰ ਲਿੱਖੀ ਚਿੱਠੀ ‘ਚ ਸਾਫ਼ ਕੀਤਾ ਹੈ ਕਿ ਕੰਪਨੀਆਂ ਨੂੰ ਬੈਲਆਊਟ ਪੈਕੇਜ ਨਾ ਦਿੱਤਾ ਜਾਵੇ। ਨਾਲ ਹੀ ਚਿੱਠੀ ‘ਚ ਲਿੱਖੀਆ ਗਿਆ ਹੈ ਕਿ ਕੰਪਨੀਆਂ ਕੋਲ ਇੰਨੇ ਆਰਥਿਕ ਤਾਕਤ ਹੈ ਜਿਸ ਨਾਲ ਉਹ ਸਰਕਾਰ ਦਾ ਬਕਾਇਆ ਚੁਕਾ ਸਕਣ।