Call and Video Viral: ਅੱਜਕੱਲ੍ਹ ਦੀ ਡਿਜ਼ੀਟਲ ਦੁਨੀਆ ਅੰਦਰ ਕਈ ਤਰ੍ਹਾਂ ਦੇ ਘਪਲੇ ਹੋ ਰਹੇ ਹਨ। ਇਨ੍ਹਾਂ ਵਿੱਚ ਸਾਈਬਰ ਅਪਰਾਧੀ ਆਮ ਲੋਕਾਂ ਨੂੰ ਫਸਾਉਂਦੇ ਹਨ ਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਇਸ ਤਹਿਤ ਸਾਈਬਰ ਅਪਰਾਧੀ ਕਈ ਤਰੀਕਿਆਂ ਨਾਲ ਲੋਕਾਂ ਦਾ ਡਾਟਾ ਚੋਰੀ ਕਰਦੇ ਹਨ। ਇਸ ਤੋਂ ਬਾਅਦ ਉਹ ਲੋਕਾਂ ਨੂੰ ਬਲੈਕਮੇਲ ਕਰਦੇ ਹਨ। ਹਾਲ ਹੀ 'ਚ ਕਈ ਮਾਮਲੇ ਸਾਹਮਣੇ ਆਏ ਹਨ। ਲੋਕ ਸੈਕਸਟੌਰਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਇਸ ਕਾਰਨ ਖੁਦਕੁਸ਼ੀ ਵਰਗੇ ਕਦਮ ਚੁੱਕ ਰਹੇ ਹਨ। ਅਜਿਹੇ 'ਚ ਹਰ ਕਿਸੇ ਦਾ ਸਾਵਧਾਨ ਰਹਿਣਾ ਜ਼ਰੂਰੀ ਹੈ ਕਿਉਂਕਿ ਅਜਿਹੇ ਜਾਲ 'ਚ ਕੋਈ ਵੀ ਵਿਅਕਤੀ ਫਸ ਸਕਦਾ ਹੈ।


ਦਰਅਸਲ ਸਾਈਬਰ ਅਪਰਾਧੀ ਲੋਕਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਰੱਖਦੇ ਹਨ। ਉਹ ਸੋਸ਼ਲ ਮੀਡੀਆ ਤੋਂ ਲੋਕਾਂ ਦਾ ਡਾਟਾ ਜਿਵੇਂ ਮੋਬਾਈਲ ਨੰਬਰ, ਨਾਮ, ਪਤਾ ਆਦਿ ਚੋਰੀ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਗੱਲਬਾਤ ਕਰਨ ਲੱਗਦੇ ਹਨ। ਉਹ ਕੁੜੀਆਂ ਜ਼ਰੀਏ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਅਸਲੀ ਖੇਡ ਸ਼ੁਰੂ ਹੁੰਦੀ ਹੈ।


ਕਿਸੇ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾਉਣ ਤੋਂ ਬਾਅਦ ਸਾਈਬਰ ਅਪਾਰਧੀਆਂ ਦੇ ਗਰੋਹ ਵਿੱਚ ਸ਼ਾਮਲ ਲੜਕੀ ਜਾਂ ਲੜਕਾ ਦੂਜੇ ਵਿਅਕਤੀ ਨੂੰ ਵੀਡੀਓ ਕਾਲ 'ਤੇ ਆਉਣ ਲਈ ਕਹਿੰਦਾ ਹੈ। ਜਦੋਂ ਵਿਅਕਤੀ ਵੀਡੀਓ ਕਾਲ ਲਈ ਸਹਿਮਤ ਹੁੰਦਾ ਹੈ, ਤਾਂ ਵੀਡੀਓ ਕਾਲ ਸ਼ੁਰੂ ਹੁੰਦੇ ਹੀ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਹੈ। ਵੀਡੀਓ 'ਚ ਸਾਈਬਰ ਅਪਰਾਧੀ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦਾ ਹੈ।


ਇਸ ਤੋਂ ਬਾਅਦ ਵੀਡੀਓ ਨੂੰ ਐਡਿਟ ਕਰਕੇ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ। ਇਸ ਮਗਰੋਂ ਸਾਈਬਰ ਅਪਰਾਧੀ ਬਲੈਕਮੇਲਿੰਗ ਦੀ ਖੇਡ ਸ਼ੁਰੂ ਕਰ ਦਿੰਦੇ ਹਨ। ਉਹ ਵੀਡੀਓ ਭੇਜ ਕੇ ਪੀੜਤ ਨੂੰ ਬਲੈਕਮੇਲ ਕਰਨ ਲੱਗਦੇ ਹਨ ਤੇ ਪੈਸੇ ਵਸੂਲਣ ਲੱਗ ਜਾਂਦੇ ਹਨ।  ਸਾਈਬਰ ਅਪਰਾਧੀ ਪੀੜਤ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹਨ। ਇੱਜ਼ਤ ਦੇ ਡਰ ਕਾਰਨ ਪੀੜਤ ਸਾਈਬਰ ਅਪਰਾਧੀਆਂ ਨੂੰ ਪੈਸੇ ਭੇਜਦਾ ਰਹਿੰਦਾ ਹੈ। ਕਈ ਲੋਕ ਡਰ ਦੇ ਮਾਰੇ ਖੁਦਕੁਸ਼ੀ ਵਰਗੇ ਗਲਤ ਕਦਮ ਵੀ ਚੁੱਕ ਲੈਂਦੇ ਹਨ।


ਇਹ ਵੀ ਪੜ੍ਹੋ: Viral Video: ਮੇਰਠ 'ਚ ਕੱਪੜਿਆਂ ਦੀ ਦੁਕਾਨ 'ਚ ਵੜਿਆ ਅਜਗਰ, ਲੋਕਾਂ 'ਚ ਦਹਿਸ਼ਤ, ਸਾਹਮਣੇ ਆਇਆ ਖੌਫਨਾਕ ਵੀਡੀਓ


ਜੇਕਰ ਤੁਹਾਨੂੰ ਵੀ ਵਟਸਐਪ 'ਤੇ ਕਿਸੇ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਉਂਦੀ ਹੈ, ਤਾਂ ਉਸ ਨੂੰ ਅਟੈਂਡ ਨਾ ਕਰੋ। ਨਾ ਹੀ ਕਿਸੇ ਅਣਜਾਣ ਵਿਅਕਤੀ ਨਾਲ ਗੱਲਬਾਤ ਕਰੋ। ਜੇਕਰ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਦੂਜਾ ਵਿਅਕਤੀ ਤੁਹਾਨੂੰ ਆਪਣੇ ਮਿੱਠੇ ਬੋਲਾਂ ਨਾਲ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਤੁਰੰਤ ਉਸ ਨਾਲ ਗੱਲਬਾਤ ਕਰਨਾ ਬੰਦ ਕਰ ਦਿਓ। ਫਿਰ ਵੀ ਜੇਕਰ ਕੋਈ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਤਾਂ ਉਹ ਤੁਰੰਤ ਪੁਲਿਸ ਜਾਂ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ।


ਇਹ ਵੀ ਪੜ੍ਹੋ: Electricity Saving Tips in Winter: ਗੀਜਰ ਚਲਾਉਣ ਨਾਲ ਨਹੀਂ ਆਏਗਾ ਮੋਟਾ ਬਿਜਲੀ ਬਿੱਲ, ਪੱਲੇ ਬੰਨ੍ਹ ਲਵੋ ਇਹ ਗੱਲਾਂ