5G ਸੇਵਾਵਾਂ ਹੁਣ ਅਧਿਕਾਰਤ ਤੌਰ 'ਤੇ ਭਾਰਤ 'ਚ ਉਪਲੱਬਧ ਹਨ। ਆਈਐਮਸੀ 2022 'ਚ 5G ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਏਅਰਟੈੱਲ ਨੇ 8 ਮਹਾਨਗਰਾਂ 'ਚ ਆਪਣੀਆਂ 5G ਸੇਵਾਵਾਂ ਦੀ ਘੋਸ਼ਣਾ ਕੀਤੀ। ਅੱਜ ਤੋਂ ਰਿਲਾਇੰਸ ਜੀਓ ਨੇ ਚਾਰ ਸ਼ਹਿਰਾਂ 'ਚ ਆਪਣੇ ਚੁਣੇ ਹੋਏ ਗਾਹਕਾਂ ਦੇ ਗਰੁੱਪ ਨਾਲ 5ਜੀ ਸੇਵਾ ਦੀ ਬੀਟਾ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।


ਜੇਕਰ ਤੁਸੀਂ ਵੀ ਇਨ੍ਹਾਂ 12 ਸ਼ਹਿਰਾਂ ਵਿੱਚੋਂ ਇੱਕ 'ਚ ਰਹਿੰਦੇ ਹੋ ਅਤੇ 5G ਦੇ ਸਾਰੇ ਬੈਨੀਫਿਟਸ ਨਾਲ ਤੇਜ਼ 5G ਸਪੀਡ ਨੂੰ ਅਜ਼ਮਾਉਣ ਲਈ ਉਤਸੁਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅਸੀਂ ਇੱਥੇ ਬ੍ਰਾਂਡ ਵਾਇਜ਼ ਗਾਈਡ ਤਿਆਰ ਕੀਤੀ ਹੈ, ਜਿਸ 'ਚ ਦੱਸਿਆ ਹੈ ਕਿ ਆਪਣੇ ਸਮਾਰਟਫ਼ੋਨ 'ਤੇ 5G ਸਰਵਿਸ ਦਾ ਆਨੰਦ ਕਿਵੇਂ ਲੈ ਸਕਦੇ ਹੋ? ਅਸੀਂ ਸੈਮਸੰਗ, ਓਪੋ, ਵੀਵੋ, ਵਨਪਲੱਸ, ਰਿਅਲਮੀ ਸਮੇਤ ਕਈ ਸਮਾਰਟਫ਼ੋਨ ਬ੍ਰਾਂਡਾਂ ਨੂੰ ਸੂਚੀ 'ਚ ਸ਼ਾਮਲ ਕੀਤਾ ਹੈ।


5G ਸਰਵਿਸ ਦੀ ਵਰਤੋਂ ਕਰਨ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ?


- ਪਹਿਲਾ, 5G ਸਰਵਿਸਿਜ ਦੀ ਪੇਸ਼ਕਸ਼ ਕਰਨ ਵਾਲੇ ਨੈੱਟਵਰਕ ਸਰਵਿਸ ਪ੍ਰੋਵਾਇਡਰ ਦੇ ਬਾਵਜੂਦ ਤੁਹਾਨੂੰ ਕੁਝ ਚੀਜ਼ਾਂ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾਂ 5G ਸਮਾਰਟਫ਼ੋਨ ਹੈ। ਨਾਲ ਹੀ ਯਕੀਨੀ ਬਣਾਓ ਕਿ ਤੁਹਾਡਾ ਸਮਾਰਟਫ਼ੋਨ ਲੋੜੀਂਦੇ 5G ਬੈਂਡ ਨੂੰ ਸਪੋਰਟ ਕਰਦਾ ਹੈ ਜਾਂ ਨਹੀਂ। ਜੇਕਰ ਤੁਹਾਡਾ ਫ਼ੋਨ 5G ਬੈਂਡ ਨੂੰ ਸਪੋਰਟ ਨਹੀਂ ਕਰਦਾ ਹੈ ਤਾਂ ਤੁਸੀਂ ਆਪਣੇ ਫ਼ੋਨ 'ਤੇ 5G ਦੀ ਵਰਤੋਂ ਨਹੀਂ ਕਰ ਸਕੋਗੇ।


ਦੂਜਾ, ਤੁਹਾਡੇ ਕੋਲ ਇੱਕ ਸਿਮ ਹੋਣਾ ਚਾਹੀਦਾ ਹੈ ਜੋ 5G ਨੂੰ ਸਪੋਰਟ ਕਰਦਾ ਹੈ। ਸ਼ੁਕਰ ਹੈ, ਏਅਰਟੈੱਲ ਅਤੇ ਰਿਲਾਇੰਸ ਜੀਓ ਦੋਵਾਂ ਨੇ ਪੁਸ਼ਟੀ ਕੀਤੀ ਹੈ ਕਿ 5ਜੀ ਦੀ ਵਰਤੋਂ ਕਰਨ ਲਈ ਨਵਾਂ ਸਿਮ ਕਾਰਡ ਖਰੀਦਣ ਦੀ ਕੋਈ ਲੋੜ ਨਹੀਂ ਹੈ। ਮੌਜੂਦਾ 4G ਸਿਮ 5G ਨਾਲ ਕੰਮ ਕਰਦਾ ਹੈ। ਪਰ, ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਕੋਲ ਅਪਡੇਟ ਸਿਮ ਹੈ।


- ਤੀਜਾ ਅਤੇ ਸਭ ਤੋਂ ਮਹੱਤਵਪੂਰਨ ਹਿੱਸਾ ਤੁਹਾਨੂੰ ਆਪਣੇ ਸਮਾਰਟਫ਼ੋਨ 'ਚ 5ਜੀ ਨੈੱਟਵਰਕ ਸੈੱਟਅੱਪ ਕਰਨ ਦੀ ਲੋੜ ਹੈ।


ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੇ ਸਮਾਰਟਫੋਨ 'ਚ 5G ਨੂੰ ਕਿਵੇਂ ਚਾਲੂ ਕਰਨਾ ਹੈ ਤਾਂ ਅਸੀਂ ਇਸ ਨੂੰ ਵੱਖ-ਵੱਖ ਬ੍ਰਾਂਡਾਂ ਦੇ ਫ਼ੋਨਾਂ 'ਚ ਕਿਵੇਂ ਸੈੱਟ ਕਰਨਾ ਹੈ, ਬਾਰੇ ਦੱਸਿਆ ਹੈ। ਹੇਠਾਂ ਦੱਸੇ ਮੁਤਾਬਕ ਆਪਣਾ ਸਮਾਰਟਫੋਨ ਬ੍ਰਾਂਡ ਲੱਭੋ ਅਤੇ ਸੈਟਿੰਗ ਨੂੰ ਚਾਲੂ ਕਰਨ ਲਈ ਸਟੈੱਪਸ ਨੂੰ ਫਾਲੋ ਕਰੋ।


Samsung


ਪਹਿਲਾਂ Settings 'ਤੇ ਜਾਓ → ਹੁਣ Connections 'ਤੇ ਟੈਪ ਕਰੋ → ਫਿਰ Mobile networks 'ਤੇ ਟੈਪ ਕਰੋ → ਨੈੱਟਵਰਕ ਮੋਡ 'ਤੇ ਟੈਪ ਕਰੋ - ਇੱਥੇ 5G/LTE/3G/2G (auto connect) ਨੂੰ ਚੁਣੋ।


Google Pixel/stock Android phones


Settings ਖੋਲ੍ਹੋ → Network & Internet 'ਤੇ ਟੈਪ ਕਰੋ → SIMs 'ਤੇ ਟੈਪ ਕਰੋ → Preferred network type 'ਤੇ ਕਲਿੱਕ ਕਰੋ → ਇੱਥੇ 5G ਚੁਣੋ।


OnePlus


Settings ਖੋਲ੍ਹੋ → ਹੁਣ Wi-Fi & networks 'ਤੇ ਜਾਓ → SIM & network 'ਤੇ ਕਲਿੱਕ ਕਰੋ → Preferred network type 'ਤੇ ਟੈਪ ਕਰੋ → ਇੱਥੇ 2G/3G/4G/5G (automatic) ਚੁਣੋ।


Oppo


Settings ਖੋਲ੍ਹੋ → Connection & Sharing 'ਤੇ ਕਲਿੱਕ ਕਰੋ → SIM 1 ਜਾਂ SIM 2 'ਤੇ ਟੈਪ ਕਰੋ → Preferred network type 'ਤੇ ਕਲਿੱਕ ਕਰੋ - ਇੱਥੇ 2G/3G/4G/5G (automatic) ਚੁਣੋ।


Realme


Settings ਖੋਲ੍ਹੋ → Connection & Sharing 'ਤੇ ਕਲਿੱਕ ਕਰੋ → SIM 1 ਜਾਂ SIM 2 'ਤੇ ਟੈਪ ਕਰੋ → Preferred network type 'ਤੇ ਕਲਿੱਕ ਕਰੋ - ਇੱਥੇ 2G/3G/4G/5G (automatic) ਚੁਣੋ।


Vivo/iQoo


Settings ਖੋਲ੍ਹੋ → SIM 1 ਜਾਂ SIM 2 ਚੁਣੋ → Mobile network 'ਤੇ ਕਲਿੱਕ ਕਰੋ → Network Mode 'ਤੇ ਜਾਓ - ਇੱਥੇ 5G ਮੋਡ ਚੁਣੋ।


Xiaomi/Poco


Settings ਖੋਲ੍ਹੋ → SIM card ਅਤੇ mobile networks 'ਤੇ ਜਾਓ → Preferred network type 'ਤੇ ਕਲਿੱਕ ਕਰੋ → ਇੱਥੇ 5G ਚੁਣੋ।