ਤੁਸੀਂ ਲੈਪਟਾਪ ‘ਤੇ ਦਫ਼ਤਰ ਦਾ ਕੰਮ ਕਰ ਰਹੇ ਹੋ ਅਤੇ ਅਚਾਨਕ ਕੀਬੋਰਡ ਕੰਮ ਕਰਨਾ ਬੰਦ ਕਰ ਦੇਵੇ ਤਾਂ ਵਾਕਈ ਵੱਡੀ ਦਿੱਕਤ ਬਣ ਜਾਂਦੀ ਹੈ। ਕੀਬੋਰਡ ਖਰਾਬ ਹੋ ਜਾਣ ਤੋਂ ਬਾਅਦ ਲੈਪਟਾਪ ਵਰਤਣ ਦੇ ਕਾਬਲ ਨਹੀਂ ਰਹਿੰਦਾ। ਚਾਹੇ ਪੂਰਾ ਕੀਬੋਰਡ ਕੰਮ ਨਾ ਕਰ ਰਿਹਾ ਹੋਵੇ ਜਾਂ ਸਿਰਫ਼ ਕਿਸੇ ਇੱਕ ਕੀ ਨੇ ਕੰਮ ਕਰਨਾ ਛੱਡ ਦਿੱਤਾ ਹੋਵੇ, ਅਕਸਰ ਲੋਕ ਤੁਰੰਤ ਸਰਵਿਸ ਸੈਂਟਰ ਦੌੜ ਪੈਂਦੇ ਹਨ ਅਤੇ ਜਲਦੀ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਸੀਂ ਵੀ ਉਨ੍ਹਾਂ ‘ਚੋਂ ਇੱਕ ਹੋ, ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਬਿਨਾਂ ਸਰਵਿਸ ਸੈਂਟਰ ਜਾਏ ਵੀ ਕੀਬੋਰਡ ਦੀ ਸਮੱਸਿਆ ਦੂਰ ਕਰ ਸਕਦੇ ਹੋ।

Continues below advertisement

ਲੈਪਟਾਪ ਨੂੰ ਕਰੋ ਰੀਬੂਟ

ਕਈ ਵਾਰ ਸਾਫਟਵੇਅਰ ਜਾਂ ਸਿਸਟਮ ਗੜਬੜ ਕਾਰਨ ਕੀਬੋਰਡ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੀ ਸਥਿਤੀ ‘ਚ ਲੈਪਟਾਪ ਨੂੰ ਇਕ ਵਾਰ ਰੀਬੂਟ ਕਰਨ ਨਾਲ ਸਮੱਸਿਆ ਆਪਣੇ ਆਪ ਹੀ ਦੂਰ ਹੋ ਸਕਦੀ ਹੈ। ਰੀਬੂਟ ਕਰਨ ਨਾਲ ਸਿਸਟਮ ਰਿਫ੍ਰੈਸ਼ ਹੋ ਜਾਂਦਾ ਹੈ ਅਤੇ ਕੀਬੋਰਡ ਮੁੜ ਸਹੀ ਤਰ੍ਹਾਂ ਕੰਮ ਕਰਨ ਲੱਗਦਾ ਹੈ।

Continues below advertisement

ਜਿਵੇਂ ਸਮਾਰਟਫ਼ੋਨ ਦੀ ਛੋਟੀ ਗੜਬੜ ਨੂੰ ਸਵਿੱਚ ਆਫ਼ ਕਰਕੇ ਮੁੜ ਆਨ ਕਰਨ ਨਾਲ ਠੀਕ ਕੀਤਾ ਜਾ ਸਕਦਾ ਹੈ, ਓਹੀ ਜੁਗਾੜ ਲੈਪਟਾਪ ‘ਚ ਵੀ ਕੰਮ ਕਰਦਾ ਹੈ। ਜੇ ਤੁਹਾਡਾ ਕੀਬੋਰਡ ਡੈਮੇਜ ਨਹੀਂ ਹੋਇਆ, ਤਾਂ ਲੈਪਟਾਪ ਨੂੰ ਰੀਬੂਟ ਕਰਕੇ ਇਸ ‘ਚ ਆਈ ਛੋਟੀ-ਮੋਟੀ ਗੜਬੜ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਬੈਟਰੀ ਕਾਰਨ ਵੀ ਆ ਸਕਦੀ ਹੈ ਦਿੱਕਤ

ਕਈ ਲੈਪਟਾਪਸ ‘ਚ ਬੈਟਰੀ ਕੀਬੋਰਡ ਦੇ ਹੇਠਾਂ ਲੱਗੀ ਹੁੰਦੀ ਹੈ। ਅਜਿਹੇ ‘ਚ ਜੇ ਬੈਟਰੀ ਫੁੱਲ ਜਾਵੇ, ਤਾਂ ਕੀਬੋਰਡ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ। ਇਸ ਦੀ ਜਾਂਚ ਲਈ ਬੈਟਰੀ ਨੂੰ ਬਾਹਰ ਕੱਢ ਲਵੋ। ਜੇ ਬੈਟਰੀ ‘ਤੇ ਫੁਲਾਵਟ ਦੇ ਨਿਸ਼ਾਨ ਸਾਫ਼ ਦਿਖਣ, ਤਾਂ ਸਮੱਸਿਆ ਦਾ ਕਾਰਨ ਇਹੀ ਹੋ ਸਕਦਾ ਹੈ। ਇਸ ਤੋਂ ਬਾਅਦ ਸਿਰਫ਼ ਚਾਰਜਰ ਲਗਾ ਕੇ ਲੈਪਟਾਪ ਆਨ ਕਰੋ ਅਤੇ ਕੀਬੋਰਡ ਵਰਤ ਕੇ ਵੇਖੋ। ਜੇ ਕੀਬੋਰਡ ਠੀਕ ਕੰਮ ਕਰਨ ਲੱਗ ਪਵੇ, ਤਾਂ ਸਮਝੋ ਕਿ ਦਿੱਕਤ ਬੈਟਰੀ ਕਰਕੇ ਆ ਰਹੀ ਸੀ।

ਕੀਬੋਰਡ ਦੀ ਸਫ਼ਾਈ ਹੈ ਬਹੁਤ ਜ਼ਰੂਰੀ

ਕਈ ਵਾਰ ਲੈਪਟਾਪ ਦੇ ਕੀਬੋਰਡ ‘ਚ ਧੂੜ–ਮਿੱਟੀ ਜਾਂ ਗੰਦਗੀ ਜਮ ਜਾਣ ਕਾਰਨ ਵੀ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਲਈ ਕੀਬੋਰਡ ਦੀ ਨਿਯਮਿਤ ਤੌਰ ‘ਤੇ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ। ਅਕਸਰ ਕੀਜ਼ ਦੇ ਹੇਠਾਂ ਕਚਰਾ ਫਸ ਜਾਣ ਨਾਲ ਕੀਜ਼ ਠੀਕ ਤਰ੍ਹਾਂ ਦਬਦੀਆਂ ਨਹੀਂ। ਅਜਿਹੀ ਸਥਿਤੀ ‘ਚ ਕੀਬੋਰਡ ਨੂੰ ਧਿਆਨ ਨਾਲ ਅਤੇ ਚੰਗੀ ਤਰ੍ਹਾਂ ਸਾਫ਼ ਕਰੋ।

ਕੀਬੋਰਡ ਡਰਾਈਵਰ ਕਾਰਨ ਵੀ ਹੋ ਸਕਦੀ ਹੈ ਸਮੱਸਿਆ

ਸਟਾਰਟ ਮੀਨੂ ਖੋਲ੍ਹੋ ਅਤੇ ਡਿਵਾਈਸ ਮੈਨੇਜਰ ਸਰਚ ਕਰਕੇ ਕੀਬੋਰਡ ਸੈਕਸ਼ਨ ‘ਚ ਜਾਓ। ਜੇ ਉੱਥੇ ਤੁਹਾਨੂੰ ਪੀਲੇ ਰੰਗ ਦਾ ਨਿਸ਼ਾਨ ਦਿਖਾਈ ਦੇਵੇ, ਤਾਂ ਇਹ ਗੜਬੜ ਦਾ ਸੰਕੇਤ ਹੁੰਦਾ ਹੈ। ਇਸ ਨੂੰ ਠੀਕ ਕਰਨ ਲਈ ਕੀਬੋਰਡ ਡਰਾਈਵਰ ਨੂੰ ਅਨਇੰਸਟਾਲ ਕਰੋ ਅਤੇ ਲੈਪਟਾਪ ਨੂੰ ਰੀਸਟਾਰਟ ਕਰੋ। ਰੀਸਟਾਰਟ ਕਰਦੇ ਹੀ ਵਿੰਡੋਜ਼ ਆਪਣੇ ਆਪ ਡਰਾਈਵਰ ਮੁੜ ਇੰਸਟਾਲ ਕਰ ਲਏਗਾ। ਚਾਹੋ ਤਾਂ ਤੁਸੀਂ ਨਵਾਂ ਡਰਾਈਵਰ ਡਾਊਨਲੋਡ ਕਰਕੇ ਵੀ ਇੰਸਟਾਲ ਕਰ ਸਕਦੇ ਹੋ।