ਇੰਨਕਮ ਟੈਕਸ ਰਿਟਰਨ ਫਾਈਲ ਕਰਨ ਦਾ ਪ੍ਰੋਸੈਂਸ ਹੁਣ ਕਾਫੀ ਆਸਾਨ ਹੋ ਗਿਆ ਹੈl ਤੁਹਾਨੂੰ ਹੁਣ ਈ-ਫਾਈਲਿੰਗ ਪੋਰਟਲ (E-Filling Portal) 'ਤੇ ਜਾ ਕੇ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈ l ਤੁਸੀਂ ਆਸਾਨੀ ਨਾਲ WhatsApp ਜਰੀਏ ਰਿਟਰਨ ਫਾਈਲ ਕਰ ਸਕਦੇ ਹੋ l
ਜੀ ਹਾਂ, ਤੁਸੀਂ ਕਲੀਅਰ ਟੈਕਸ (ClearTax) ਜਰੀਏ ITR ਫਾਈਲ ਕਰ ਸਕਦੇ ਹੋ l ਕਈ ਟੈਕਸਪੇਯਰਸ ਨੂੰ ਰਿਟਰਨ ਫਾਈਲ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਾਫ਼ੀ ਸਮਾਂ ਵੀ ਲੱਗ ਜਾਦਾ ਹੈl ਇਸ 'ਚ ਟੈਕਸਦਾਤਾ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਕਲੀਅਰ ਟੈਕਸ ਨੇ ਟੈਕਸ ਫਾਈਲਿੰਗ ਲਈ WhatsApp ਫੀਚਰ ਲਾਂਚ ਕੀਤਾ ਹੈl ਇਸ ਫੀਚਰ ਚ ਟੈਕਸਯਰਪੇ ਨੂੰ ਏਆਈ ਦੀ ਚੈਟ-ਬੇਸਡ ਐਕਸਪੀਰੀਐਨਜ਼ ਮਿਲੇਗਾ l ਇਸ ਦੀ ਮਦਦ ਲੈ ਕੇ ਆਸਾਨੀ ਨਾਲ ਰਿਟਰਨ ਫਾਈਲ ਕਰ ਸਕਦੇ ਹੋ l
ਕਿਵੇਂ ਫਾਈਲ ਕਰੀਏ ITR
- ਆਪਣੇ ਮੋਬਾਇਲ ਨੰਬਰ 'ਤੇ ClearTax Whatsapp ਨੰਬਰ ਸੇਵ ਕਰੋ ਤੇ ਬਾਅਦ 'ਚ ਇਸ ਨੰਬਰ 'ਤੇ 'Hi' ਭੇਜੋl
- ਇਸ ਤੋਂ ਬਾਅਦ ਤੁਹਾਨੂੰ ਤੁਹਾਡੇ ਹਿਸਾਬ ਦੀ ਭਾਸ਼ਾ ਚੁਣਨੀ ਹੋਵੇਗੀl ਇੱਥੇ ਤੁਹਾਨੂੰ 10 ਭਾਸ਼ਾ ਦੇ ਆਪਸ਼ਨ ਮਿਲਣਗੇl
- ਹੁਣ ਤੁਹਾਨੂੰ ਆਪਣੇ ਪੈਨ ਕਾਰਡ (Pan Card), ਆਧਾਰ ਕਾਰਡ (Aadhaar Card) ਤੇ ਬੈਂਕ ਅਕਾਊਂਟ ਦੀ ਜਾਣਕਾਰੀ ਦੇਣੀ ਪਵੇਗੀ l ਇਹ ਸਾਰੀ ਜਾਣਕਾਰੀ ਤੁਸੀਂ ਫੋਟੋ ਜਾਂ ਆਡੀਓਟੈਕਸਟ ਮੈਸੇਜ ਦੇ ਰੂਪ 'ਚ ਭੇਜ ਸਕਦੇ ਹੋ l
- ਇਸ ਤੋਂ ਬਾਅਦ ਤੁਹਾਨੂੰ ITR ਫਾਰਮ 1 ਜਾਂ ITR ਫਾਰਮ 4 ਭਰਨਾ ਹੋਵੇਗਾ। AI ਬੋਟ ਇਸ ਫਾਰਮ ਨੂੰ ਭਰਨ ਵਿੱਚ ਤੁਹਾਡੀ ਮਦਦ ਕਰੇਗਾ।
- ਹੁਣ ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਇੱਕ ਵਾਰ ਇਸ ਦੀ ਜਾਂਚ ਕਰੋ ਅਤੇ ਫਿਰ ਪੁਸ਼ਟੀ ਕਰੋ।
ਕੀ ਹੈ ਫੀਚਰ ਦੀ ਖਾਸੀਅਤ
WhatsApp ਦੇ ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਹੁਣ ਟੈਕਸਪੇਯਰਸ ਨੂੰ ITR ਫਾਈਲ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ l ਆਰਟੀਫਿਸ਼ਾਇਲ ਇੰਟੇਲੀਜੇਂਸ (AI) ਦੀ ਮਦਦ ਨਾਲ ਇਹ ਬਹੁਤ ਆਸਾਨੀ ਨਾਲ ਰਿਟਰਨ ਫਾਈਲ ਕਰ ਸਕਦੇ ਹਨ l ਇਸ ਫੀਚਰ 'ਚ ਚੈਟ- ਬੈਸਡ ਜਰੀਏ ਰਿਟਰਨ ਫਾਈਲ ਕੁਝ ਮਿੰਟਾਂ 'ਚ ਹੀ ਹੋ ਜਾਵੇਗੀ ਤਾਂ ਕਿ ਟੈਕਸਦਾਤਾ ਨੂੰ ਰਿਟਰਨ ਫਾਈਲ ਕਰਨ 'ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ l