ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਂਮਾਰੀ ਦੇ ਇਸ ਦੌਰ 'ਚ ਆਨਲਾਈਨ ਈ-ਕਾਮਰਸ ਕੰਪਨੀਆਂ ਭਾਰੀ ਮੁਨਾਫਾ ਕਮਾ ਰਹੀਆਂ ਹਨ। ਇਸ ਦੇ ਨਾਲ ਇਨ੍ਹਾਂ ਈ-ਕਾਮਰਸ ਸਾਈਟਾਂ ਨਾਲ ਜੁੜਨਾ ਵੀ ਬਹੁਤ ਅਸਾਨ ਹੈ। ਇਸ ਸਮੇਂ ਬਹੁਤ ਸਾਰੇ ਲੋਕ ਹਨ ਜੋ ਇਨ੍ਹਾਂ ਈ-ਕਾਮਰਸ ਸਾਈਟਾਂ ਵਿੱਚ ਸ਼ਾਮਲ ਹੋ ਕੇ ਲੱਖਾਂ ਰੁਪਏ ਕਮਾ ਰਹੇ ਹਨ।
ਈ-ਕਾਮਰਸ ਸਾਈਟ 'ਤੇ ਚੀਜ਼ਾਂ ਵੇਚਣ ਅਤੇ ਖਰੀਦਣ 'ਚ ਗਾਹਕ ਅਤੇ ਵਪਾਰੀ ਦੋਵਾਂ ਲਈ ਕਾਫ਼ੀ ਸਮੇਂ ਦੀ ਬਚਤ ਹੁੰਦੀ ਹੈ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਈ-ਕਾਮਰਸ ਸਾਈਟ ਨੂੰ ਪਸੰਦ ਕਰ ਰਹੇ ਹਨ।
ਇਥੇ ਜੀਨਸ, ਟੀ-ਸ਼ਰਟ, ਕਮੀਜ਼, ਕੁਰਤੇ, ਸਾੜ੍ਹੀਆਂ, ਹਰ ਤਰ੍ਹਾਂ ਦੇ ਕੱਪੜੇ ਉਪਲਬਧ ਹਨ। ਇਸ ਦੇ ਨਾਲ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਬਿਊਟੀ ਪ੍ਰੋਡਕਟਸ ਵੀ ਉਪਲਬਧ ਹਨ। ਇਸ ਸਮੇਂ ਇਨ੍ਹਾਂ ਸਾਈਟਾਂ 'ਤੇ ਰਾਸ਼ਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਥੇ ਪੜ੍ਹਾਈ ਨਾਲ ਸਬੰਧਤ ਕਿਤਾਬਾਂ, ਫਰਨੀਚਰ ਵੀ ਇੱਥੇ ਉਪਲਬਧ ਹਨ।
ਬਿਨ੍ਹਾਂ ਮਾਸਕ ਪਾਏ ਨਹੀਂ ਉੱਡੇਗਾ ਅਮਰੀਕਾ ਦਾ ਜਹਾਜ਼
ਫਲਿੱਪਕਾਰਟ 'ਤੇ ਚੀਜ਼ਾਂ ਕਿਵੇਂ ਵੇਚੀਆਂ ਜਾਣ?
ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਚੀਜ਼ਾਂ ਵੇਚਣ ਲਈ ਪਹਿਲਾਂ ਸੇਲਰ ਨੂੰ 'ਫਲਿਪਕਾਰਟ ਡਾਟ ਕਾਮ' 'ਤੇ ਰਜਿਸਟਰ ਹੋਣਾ ਪਏਗਾ। ਜਿਸ ਦੇ ਬਾਅਦ ਤੁਹਾਡੀਆਂ ਚੀਜ਼ਾਂ ਇਸ ਨੂੰ ਵੇਚਣ ਦੇ ਯੋਗ ਬਣ ਜਾਂਦੀਆਂ ਹਨ। ਸਾਮਾਨ ਵੇਚਣ ਤੋਂ ਬਾਅਦ ਸਾਈਟ ਆਪਣਾ ਕਮਿਸ਼ਨ ਕੱਟ ਕੇ ਕੁਝ ਦਿਨਾਂ ਦੇ ਅੰਦਰ ਤੁਹਾਨੂੰ ਅਦਾਇਗੀ ਕਰ ਦਿੰਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਫਲਿੱਪਕਾਰਟ ਤੇ ਐਮਾਜ਼ਾਨ ਜਿਹੀਆਂ ਈ-ਕਮਰਸ ਕੰਪਨੀਆਂ ਨਾਲ ਕਿਵੇਂ ਬੇਚਣਾ ਸਮਾਨ, ਜਾਣੋ ਪੂਰਾ ਤਰੀਕਾ
ਏਬੀਪੀ ਸਾਂਝਾ
Updated at:
25 Jul 2020 02:54 PM (IST)
ਈ-ਕਾਮਰਸ ਸਾਈਟ 'ਤੇ ਚੀਜ਼ਾਂ ਵੇਚਣ ਅਤੇ ਖਰੀਦਣ 'ਚ ਗਾਹਕ ਅਤੇ ਵਪਾਰੀ ਦੋਵਾਂ ਲਈ ਕਾਫ਼ੀ ਸਮੇਂ ਦੀ ਬਚਤ ਹੁੰਦੀ ਹੈ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਈ-ਕਾਮਰਸ ਸਾਈਟ ਨੂੰ ਪਸੰਦ ਕਰ ਰਹੇ ਹਨ।
- - - - - - - - - Advertisement - - - - - - - - -