Lenovo ਇੱਕ ਕਮਾਲ ਦਾ ਲੈਪਟਾਪ ਤਿਆਰ ਕਰ ਰਹੀ ਹੈ। ਆਉਣ ਵਾਲੀ ਮੋਬਾਈਲ ਵਰਲਡ ਕਾਂਗਰਸ (MWC) 'ਚ ਇਸਦਾ ਕਾਨਸੈਪਟ ਪੇਸ਼ ਕੀਤਾ ਜਾ ਸਕਦਾ ਹੈ। ਇਸ ਲੈਪਟਾਪ ਨੂੰ ਕਦੇ ਵੀ ਬਿਜਲੀ ਦੀ ਲੋੜ ਨਹੀਂ ਪੈਣੀ ਅਤੇ ਇਹ ਸੂਰਜੀ ਊਰਜਾ ਨਾਲ ਚਾਰਜ ਹੁੰਦਾ ਰਹੇਗਾ। ਇਹ ਦੁਨੀਆ ਦਾ ਪਹਿਲਾ ਐਸਾ ਲੈਪਟਾਪ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਲੈਪਟਾਪ ਵਿੱਚ ਸੋਲਰ ਸੈਲਸ ਨਾਲ ਬਣੀ ਵਿਸ਼ੇਸ਼ ਲਿਡ ਦੀ ਵਰਤੋਂ ਕੀਤੀ ਜਾਵੇਗੀ। ਇਸਨੂੰ ਐਸੇ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇਗਾ ਕਿ ਇਹ ਵਰਤੋਂ ਦੌਰਾਨ ਜਾਂ ਬੰਦ ਹੋਣ ਦੌਰਾਨ ਵੀ ਚਾਰਜ ਹੁੰਦੀ ਰਹੇਗੀ।

ਹੋਰ ਪੜ੍ਹੋ : Revolt ਦੀ ਨਵੀਂ ਇਲੈਕਟ੍ਰਿਕ ਬਾਈਕ ਸ਼ਾਨਦਾਰ ਫੀਚਰਾਂ ਨਾਲ ਹੋਈ ਲਾਂਚ, 85 kmph ਦੀ ਟੌਪ-ਸਪੀਡ ਨਾਲ ਦੌੜਦੀ, ਜਾਣੋ ਕੀਮਤ

ਲਿਮਟਿਡ ਜਾਣਕਾਰੀ ਆਈ ਸਾਹਮਣੇ

Lenovo ਦੇ ਇਸ ਕਾਨਸੈਪਟ ਲੈਪਟਾਪ ਬਾਰੇ ਹਾਲੇ ਤੱਕ ਘੱਟ ਜਾਣਕਾਰੀ ਸਾਹਮਣੇ ਆਈ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਲੈਪਟਾਪ ਯੋਗਾ-ਬ੍ਰਾਂਡਡ ਹੋਵੇਗਾ, ਜੋ ਕਿ ਪਤਲਾ ਆਕਾਰ ਅਤੇ ਹਲਕੇ ਵਜ਼ਨ 'ਚ ਆਵੇਗਾ।

ਅਜੇ ਤੱਕ ਇਹ ਕੇਵਲ ਕਾਨਸੈਪਟ ਵਜੋਂ ਹੀ ਪੇਸ਼ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਲੈਪਟਾਪ ਖਰੀਦਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਕੰਪਨੀ ਇਸਨੂੰ ਵੇਚਣ ਲਈ ਉਪਲੱਬਧ ਕਰਾਵੇ। ਇਸ ਕਰਕੇ ਇਸਦੀ ਉਪਲੱਬਧਤਾ ਬਾਰੇ ਹੁਣੇ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗਾ।

ਪਹਿਲਾਂ ਵੀ ਆ ਚੁੱਕੇ ਨੇ ਸੋਲਰ-ਪਾਵਰਡ ਡਿਵਾਈਸ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਲਰ-ਪਾਵਰਡ ਡਿਵਾਈਸ ਦਾ ਕਾਨਸੈਪਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਮਾਰਟਫੋਨ ਅਤੇ ਹੋਰ ਡਿਵਾਈਸਾਂ 'ਚ ਇਹ ਤਕਨੀਕ ਵਰਤੀ ਜਾ ਚੁੱਕੀ ਹੈ, ਪਰ ਘੱਟ ਪਾਵਰ ਜਨੇਰੇਸ਼ਨ ਕਾਰਨ ਇਹ ਡਿਵਾਈਸ ਕਾਮਯਾਬ ਨਹੀਂ ਹੋ ਸਕੇ।

ਇਸੇ ਕਰਕੇ ਹੁਣ ਤਕ ਜ਼ਿਆਦਾਤਰ ਕੈਲਕੂਲੇਟਰ ਅਤੇ ਘੜੀਆਂ ਵਰਗੇ ਘੱਟ ਊਰਜਾ ਦੀ ਲੋੜ ਵਾਲੇ ਉਪਕਰਣਾਂ 'ਚ ਹੀ ਸੋਲਰ-ਪਾਵਰਡ ਚਾਰਜਿੰਗ ਵਰਤੀ ਜਾ ਰਹੀ ਹੈ।

ਕਿਉਂਕਿ ਹੁਣ Lenovo ਵੱਲੋਂ ਇਹ ਨਵਾਂ ਕਾਨਸੈਪਟ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਇਹ ਸੰਭਵ ਹੈ ਕਿ ਕੰਪਨੀ ਨੇ ਸੋਲਰ ਤਕਨੀਕ 'ਚ ਕੋਈ ਵੱਡੀ ਕਾਮਯਾਬੀ ਹਾਸਲ ਕਰ ਲਈ ਹੋਵੇ।

ਕਈ ਕਾਨਸੈਪਟ ਪੇਸ਼ ਕਰ ਚੁੱਕੀ ਹੈ Lenovo

ਪਿਛਲੇ ਕੁਝ ਸਾਲਾਂ 'ਚ Lenovo ਵੱਲੋਂ ਕਈ ਡਿਵਾਈਸਾਂ ਦੇ ਕਾਨਸੈਪਟ ਪੇਸ਼ ਕੀਤੇ ਗਏ ਹਨ। ਇਨ੍ਹਾਂ 'ਚ ਰੋਲ ਹੋਣ ਵਾਲੀ ਸਕਰੀਨ ਵਾਲਾ ਲੈਪਟਾਪ, ਰੋਲ ਹੋ ਸਕਣ ਵਾਲਾ ਸਮਾਰਟਫੋਨ ਅਤੇ ਟੂ-ਵੇ ਸੈਟੇਲਾਈਟ ਕਨੈਕਟੀਵਿਟੀ ਵਾਲਾ ਸਮਾਰਟਫੋਨ ਸ਼ਾਮਲ ਹਨ।

ਹੁਣ ਕੰਪਨੀ ਸੋਲਰ-ਪਾਵਰਡ ਲੈਪਟਾਪ ਦਾ ਨਵਾਂ ਕਾਨਸੈਪਟ ਲੈ ਕੇ ਆ ਰਹੀ ਹੈ, ਜਿਸ ਤੋਂ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।