ਨੀਦਰਲੈਂਡਜ਼: ਦੁਨੀਆ ਦੀ ਪਹਿਲੀ ਆਡੀਓ ਕੈਸਿਟ ਬਣਾਉਣ ਵਾਲੇ ਡੱਚ ਇੰਜੀਨੀਅਰ ਲੌਓ ਓਟੇਨਸ ਦੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਨ੍ਹਾਂ ਨੇ ਨੀਦਰਲੈਂਡਜ਼ ਦੇ ਆਪਣੇ ਹੋਮ ਟਾਉਨ ਡਾਈਜਲ ਵਿਖੇ ਆਖਰੀ ਸਾਹ ਲਏ। ਹਾਲਾਂਕਿ, ਉਨ੍ਹਾਂ ਦੀ ਮੌਤ ਦੇ ਕਾਰਨ ਬਾਰੇ ਅਜੇ ਤਕ ਕੁਝ ਸਾਫ਼ ਨਹੀਂ ਹੋ ਸਕਿਆ।
ਪਹਿਲੀ ਕੈਸਿਟ ਓਟੇਨਸ ਨੇ 1963 ਵਿਚ ਬਣਾਈ ਸੀ। ਇੱਕ ਅੰਦਾਜ਼ੇ ਮੁਤਾਬਕ, ਓਟੇਨਸ ਵਲੋਂ ਪਹਿਲੀ ਕੈਸਿਟ ਦੀ ਕਾਢ ਕੱਢਣ ਤੋਂ ਬਾਅਦ ਹੁਣ ਤੱਕ ਦੁਨੀਆ ਭਰ ਵਿਚ 10,000 ਕਰੋੜ ਕੈਸਿਟ ਟੇਪ ਵਿੱਕ ਚੁੱਕੇ ਹਨ। ਓਟੇਨਸ ਦੀ ਇਸ ਕਾਢ ਨੇ ਸੰਗੀਤ ਦੀ ਦੁਨੀਆ ਵਿਚ ਕ੍ਰਾਂਤੀ ਲਿਆ ਦਿੱਤੀ। ਕੈਸੇਟ ਨੇ ਲੋਕਾਂ ਨੂੰ ਚਲਦੇ ਹੋਏ ਵੀ ਸੰਗੀਤ ਸੁਣਨ ਦੀ ਸੁਵਿਧਾ ਦਿੱਤੀ।
ਦੱਸ ਦਈਏ ਕਿ 1926 ਵਿਚ ਨੀਦਰਲੈਂਡਜ਼ ਦੇ ਬੇਲਿੰਗਵੋਲਡ ਵਿਚ ਪੈਦਾ ਹੋਏ ਓਟੇਨਸ ਦੀ ਇੰਜੀਨੀਅਰ ਟੀਮ ਨੂੰ ਭਾਰੀ ਰੀਲ ਟੇਪ ਰਿਕਾਰਡਰ ਨੂੰ ਪੋਰਟੇਬਲ ਅਤੇ ਉਪਭੋਗਤਾ ਦੇ ਅਨੁਕੂਲ ਯੰਤਰ ਵਿਚ ਤਬਦੀਲ ਕਰਨ ਲਈ ਕਿਹਾ ਗਿਆ ਸੀ। ਉਸ ਤੋਂ ਸਿਰਫ ਇਕ ਸਾਲ ਬਾਅਦ 1961 ਵਿਚ ਦੁਨੀਆ ਨੇ ਪਹਿਲਾ ਪੋਰਟੇਬਲ ਟੇਪ ਰਿਕਾਰਡਰ ਬਣਾਇਆ, ਜਿਸ ਦੀਆਂ ਹੁਣ ਤਕ 10 ਲੱਖ ਕਾਪੀਆਂ ਵਿੱਕੀਆਂ ਹਨ।
ਸਾਲ 2013 ਵਿੱਚ ਕੈਸਿਟ ਟੇਪਾਂ ਦੀ ਕਾਢ ਨੂੰ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਇੰਟਰਵਿਊ ਦੌਰਾਨ ਓਨਟੇਸ ਨੇ ਕਿਹਾ, "ਜਦੋਂ ਮੈਂ ਪਹਿਲੀ ਵਾਰ ਆਡੀਓ ਕੈਸਿਟ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਤਾਂ ਇਹ ਇੱਕ ਸਨਸਨੀ ਬਣ ਗਈ। ਆਡੀਓ ਕੈਸਿਟਾਂ ਦੇ ਯੁੱਗ ਤੋਂ ਪਹਿਲਾਂ ਰੀਲ-ਟੂ-ਰੀਲ ਡਿਵਾਇਸ ਰਿਕਾਰਡਿੰਗ ਲਈ ਵਰਤੇ ਜਾਂਦੇ ਸੀ, ਪਰ ਇਸ ਨੂੰ ਵਰਤਣਾ ਮੁਸ਼ਕਲ ਸੀ। ਇਸ ਲਈ ਸਿਖਲਾਈ ਅਤੇ ਮੁਹਾਰਤ ਦੀ ਲੋੜ ਪੈਂਦੀ ਸੀ।"
ਇਹ ਵੀ ਪੜ੍ਹੋ: Anupam Rasayan India ltd IPO: ਖੁੱਲ੍ਹ ਗਿਆ ਇਸ ਕੈਮੀਕਲ ਕੰਪਨੀ ਦਾ ਆਈਪੀਓ, ਜਾਣੋ ਕੰਪਨੀ ਬਾਰੇ ਕੁਝ ਖਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin