Microsoft ਇਸੇ ਮਹੀਨੇ ਆਪਣੇ Windows ਆਪਰੇਟਿੰਗ ਸਿਸਟਮ ਦਾ ‘ਨੈਕਸਟ ਜੈਨਰੇਸ਼ਨ’ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ 24 ਜੂਨ ਨੂੰ ਸ਼ਾਮੀਂ 8:30 ਵਜੇ ਇੱਕ ਵਰਚੁਅਲ ਈਵੈਂਟ ਦੌਰਾਨ Microsoft ਦੇ ਸੀਈਓ ਸੱਤਿਆ ਨਾਡੇਲਾ ਤੇ ਚੀਫ਼ ਪ੍ਰੋਡਕਟ ਆਫ਼ੀਸਰ ਪਾਨੋਸ ਪਨਯ ਵੀ ਮੌਜੂਦ ਰਹਿਣਗੇ। ਪਿੱਛ ਜਿਹੇ Microsoft ਬਿਲਡ ਡਿਵੈਲਪਰ ਕਾਨਫ਼ਰੰਸ 2021 ਦੌਰਾਨ ਕੰਪਨੀ ਨੇ ਇਹ ਸੰਕੇਤ ਦਿੱਤੇ ਸਨ ਕਿ ਉਹ ਛੇਤੀ ਹੀ ਆਪਣੇ Windows ਆਪਰੇਟਿੰਗ ਸਿਸਟਮ ਦਾ ‘ਨੈਕਸਟ ਜੈਨਰੇਸ਼ਨ’ ਵਰਜ਼ਨ ਲਿਆਉਣ ਜਾ ਰਹੀ ਹੈ।


Windows Central ਦੀ ਰਿਪੋਰਟ ਅਨੁਸਾਰ Windows ਆਪਰੇਟਿੰਗ ਸਿਸਟਮ ਦੇ ਇਸ ਨਵੇਂ ਵਰਜ਼ਨ ਦਾ ਕੋਡ ਨਾਂਅ ‘Sun Valley’ ਰੱਖਿਆ ਗਿਆ ਹੈ। ਇਸ ਵਿੱਚ Windows ਦਾ ਨਵਾਂ ਐਪ ਸਟੋਰ ਤੇ ਯੂਜ਼ਰ ਇੰਟਰਫ਼ੇਸ ਦਾ ਨਵਾਂ ਡਿਜ਼ਾਇਨ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਇਸ ਨਵੇਂ ਵਰਜ਼ਨ ਵਿੱਚ ਕੁਝ ਖ਼ਾਸ ਅਪਡੇਟ ਵੀ ਵੇਖਣ ਨੂੰ ਮਿਲਣਗੇ।


ਬਿਲਡ ਡਿਵੈਲਪਰ ਕਾਨਫ਼ਰੰਸ 2021 ਦੌਰਾਨ Microsoft ਦੇ ਸੀਈਓ ਸੱਤਿਆ ਨਾਡੇਲਾ ਕਿਹਾ ਸੀ ਕਿ ਅਸੀਂ ਆਪਣੇ Windows ਆਪਰੇਟਿੰਗ ਸਿਸਟਮ ਵਿੱਚ ਕੁਝ ਵੱਡੇ ਅਪਡੇਟ ਕਰਨ ਜਾ ਰਹੇ ਹਾਂ। ਇਹ ਪਿਛਲੇ ਇੱਕ ਦਹਾਕੇ ਦੀਆਂ ਹੁਣ ਤੱਕ ਦੇ ਸਭ ਤੋਂ ਅਹਿਮ ਤਬਦੀਲੀਆਂ ਹੋਣਗੀਆਂ ਤੇ ਅਸੀਂ ਛੇਤੀ ਹੀ ਤੁਹਾਡੇ ਨਾਲ ਇਹ ਤੱਥ ਸਾਂਝੇ ਕਰਾਂਗੇ। ਸਾਡਾ ਮੰਤਵ ਇਸ ਦੁਆਰਾ ਡਿਵੈਲਪਰ ਤੇ ਕ੍ਰੀਏਟਰ ਨੂੰ ਬਿਹਤਰ ਆਰਥਿਕ ਮੌਕਾ ਦੇਣਾ ਹੈ। ਮੈਂ ਪਿਛਲੇ ਕੁਝ ਮਹੀਨਿਆਂ ਤੋਂ ਖ਼ੁਦ ਵੀ ਇਸ ਉੱਤੇ ਕੰਮ ਕਰ ਰਿਹਾ ਹਾਂ ਤੇ Windows ਦੀ ਇਸ ‘ਨੈਕਸਟ ਜੈਨਰੇਸ਼ਨ’ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।


ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆ ਤੋਂ ਮਾਈਕ੍ਰੋਸਾਫ਼ਟ Windows ਦੇ ਆਪਣੇ ਨਵੇਂ ਐਪ ਸਟੋਰ ਉੱਤੇ ਕੰਮ ਕਰ ਰਿਹਾ ਹੈ। ਨਾਲ ਹੀ ਆਪਰੇਟਿੰਗ ਸਿਸਟਮ ਦੇ ਯੂਜ਼ਰ ਇੰਟਰਫ਼ੇਸ ਵਿੱਚ ਕਈ ਅਹਿਮ ਤਬਦੀਲੀਆਂ ਉੱਤੇ ਵੀ ਕੰਮ ਕੀਤਾ ਗਿਆ ਹੈ। ਇਸ ਐਪ ਸਟੋਰ ਵਿੱਚ ਡਿਵੈਲਪਰਜ਼ ਵੀ ਆਪਣੇ ਐਪ ਬਣਾ ਕੇ ਪਾ ਸਕਣਗੇ; ਜਿਸ ਵਿੱਚ ਕ੍ਰੋਮ ਅਤੇ ਫ਼ਾਇਰ ਫ਼ੌਕਸ ਵਰਗੇ ਬ੍ਰਾਊਜ਼ਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਨਵੇਂ ਆਪਰੇਟਿੰਗ ਸਿਸਟਮ ਵਿੱਚ ਵਿੰਡੋ 95 ਦੇ ਆਇਕੌਨ ਮਿਲ ਸਕਦੇ ਹਨ।


ਇਹ ਵੀ ਪੜ੍ਹੋ: ਕੀ ਸਰਕਾਰ ਦੀ ਆਲੋਚਨਾ ਕਰਨਾ ਦੇਸ਼ ਧ੍ਰੋਹ ਹੈ? ਜਾਣੋ ਸਭ ਤੋਂ ਵੱਧ ਕੇਸ ਕਦੋਂ ਤੇ ਕਿੱਥੇ ਦਰਜ ਹੋਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904