Mobile Care in Summers: ਗਰਮੀਆਂ ਦੇ ਮੌਸਮ ਵਿੱਚ ਮੋਬਾਈਲ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਗਰਮੀਆਂ ਦੇ ਮੌਸਮ 'ਚ ਮੋਬਾਈਲ ਫੋਨਾਂ ਵਿਚ ਅੱਗ ਲੱਗਣ ਤੇ ਧਮਾਕੇ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਲੋਕਾਂ ਦੀਆਂ ਜੇਬਾਂ 'ਚੋਂ ਮੋਬਾਈਲ ਫੋਨ ਫਟ ਗਏ। ਮੋਬਾਈਲ 'ਚ ਧਮਾਕਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਕਈ ਵਾਰ ਸਾਡੀ ਲਾਪਰਵਾਹੀ ਅਤੇ ਛੋਟੀਆਂ-ਮੋਟੀਆਂ ਗ਼ਲਤੀਆਂ ਕਾਰਨ ਮੋਬਾਈਲ 'ਚ ਧਮਾਕਾ ਹੋਣ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿ ਗਰਮੀਆਂ ਦੇ ਮੌਸਮ 'ਚ ਤੁਸੀਂ ਕਿਹੜੀਆਂ ਗਲਤੀਆਂ ਕਰਦੇ ਹੋ, ਜਿਸ ਕਾਰਨ ਤੁਹਾਡਾ ਮੋਬਾਈਲ ਫਟ ਸਕਦਾ ਹੈ।
ਗਰਮੀਆਂ 'ਚ ਨਾ ਕਰੋ ਇਹ ਗਲਤੀਆਂ
ਤੁਹਾਨੂੰ ਦੱਸ ਦੇਈਏ ਕਿ ਗਰਮੀਆਂ ਦੇ ਮੌਸਮ ਵਿੱਚ ਮੋਬਾਈਲ ਬਲਾਸਟ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਗਰਮੀਆਂ ਵਿੱਚ ਮੋਬਾਈਲ ਜਲਦੀ ਗਰਮ ਹੋ ਜਾਂਦਾ ਹੈ। ਅਜਿਹੇ 'ਚ ਸਾਡੇ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਜਾਣੋ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ।
ਜੇਬ ਵਿੱਚ ਨਾ ਰੱਖੋ ਫ਼ੋਨ:
ਜ਼ਿਆਦਾ ਗਰਮੀ 'ਚ ਫੋਨ ਨੂੰ ਜੇਬ 'ਚ ਨਾ ਰੱਖੋ। ਕਿਉਂਕਿ, ਤੁਹਾਡੇ ਸਰੀਰ ਦੀ ਕੁਦਰਤੀ ਗਰਮੀ ਫੋਨ ਦੀ ਕੂਲਿੰਗ ਪ੍ਰਕਿਰਿਆ ਦੇ ਵਿਰੁੱਧ ਕੰਮ ਕਰ ਸਕਦੀ ਹੈ। ਓਵਰਹੀਟ ਫ਼ੋਨ ਕਾਰਨ ਬੈਟਰੀ ਲੀਕ ਹੋ ਸਕਦੀ ਹੈ ਜਾਂ ਅੱਗ ਲੱਗ ਸਕਦੀ ਹੈ।
ਜ਼ਿਆਦਾ ਦੇਰ ਤੱਕ ਨਾ ਖੇਡੋ ਗੇਮਾਂ:
ਗਰਮੀਆਂ ਦੇ ਮੌਸਮ 'ਚ ਜ਼ਿਆਦਾ ਦੇਰ ਤੱਕ ਮੋਬਾਈਲ 'ਤੇ ਗੇਮ ਨਾ ਖੇਡੋ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਫੋਨ 'ਤੇ ਗੇਮ ਖੇਡਦੇ ਹੋ ਜਾਂ ਗਰਮੀਆਂ 'ਚ ਜ਼ਿਆਦਾ ਕਾਲ ਕਰਦੇ ਹੋ ਤਾਂ ਫੋਨ ਜ਼ਿਆਦਾ ਕੰਮ ਕਰਦਾ ਹੈ ਅਤੇ ਜ਼ਿਆਦਾ ਹੀਟ ਪੈਦਾ ਕਰਦਾ ਹੈ। ਅਜਿਹੇ 'ਚ ਬਾਹਰੀ ਤਾਪਮਾਨ ਕਾਰਨ ਫੋਨ ਓਵਰਹੀਟ ਹੋਣ ਲੱਗਦਾ ਹੈ। ਅਜਿਹੇ 'ਚ ਫੋਨ ਦੇ ਗਰਮ ਹੋਣ 'ਤੇ ਇਸ ਦੀ ਵਰਤੋਂ ਕਰਨ ਤੋਂ ਬਚੋ ਜਾਂ Airplane ਮੋਡ 'ਚ ਰੱਖੋ।
ਆਪਣੇ ਫ਼ੋਨ ਨੂੰ ਕਾਰ ਵਿੱਚ ਨਾ ਛੱਡੋ:
ਧੁੱਪ 'ਚ ਖੜ੍ਹੀ ਕਾਰ ਕਾਫੀ ਗਰਮ ਹੋ ਜਾਂਦੀ ਹੈ। ਅਜਿਹੇ 'ਚ ਕਿਤੇ ਜਾਂਦੇ ਸਮੇਂ ਫੋਨ ਨੂੰ ਕਾਰ 'ਚ ਹੀ ਛੱਡਣ ਦੀ ਗਲਤੀ ਨਾ ਕਰੋ। ਕਿਉਂਕਿ, ਇਸ ਨਾਲ ਫੋਨ ਓਵਰਹੀਟ ਵੀ ਹੋ ਸਕਦਾ ਹੈ। ਅੰਦਰੂਨੀ ਹਿੱਸੇ ਵੀ ਪ੍ਰਭਾਵਿਤ ਹੋ ਸਕਦੇ ਹਨ।
ਸਿੱਧੀ ਧੁੱਪ ਵਿੱਚ ਫ਼ੋਨ ਨੂੰ ਨਾ ਕਰੋ ਚਾਰਜ :
ਤੁਸੀਂ ਖੁਦ ਦੇਖਿਆ ਹੋਵੇਗਾ ਕਿ ਫੋਨ ਚਾਰਜ ਕਰਦੇ ਸਮੇਂ ਥੋੜਾ ਗਰਮ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਚਾਰਜਿੰਗ ਦੌਰਾਨ ਫੋਨ ਨੂੰ ਸੂਰਜ ਦੀ ਰੌਸ਼ਨੀ ਵਿੱਚ ਐਕਸਪੋਜ਼ ਕਰਨ ਨਾਲ ਇਹ ਹੋਰ ਵੀ ਗਰਮ ਹੋ ਸਕਦਾ ਹੈ। ਅਜਿਹੇ 'ਚ ਨੁਕਸਾਨ ਵੀ ਹੋ ਸਕਦਾ ਹੈ।
ਫੋਨ ਨੂੰ ਸਿਰਹਾਣੇ ਦੇ ਹੇਠਾਂ ਨਾ ਰੱਖੋ:
ਗਰਮ ਦੁਪਹਿਰ ਵੇਲੇ ਫ਼ੋਨ ਨੂੰ ਸਿਰਹਾਣੇ, ਕੰਬਲ ਜਾਂ ਕਿਸੇ ਹੋਰ ਗਰਮ ਸਮੱਗਰੀ ਦੇ ਹੇਠਾਂ ਨਾ ਰੱਖੋ ਅਤੇ ਨਾ ਹੀ ਚਾਰਜ ਕਰੋ। ਨਹੀਂ ਤਾਂ ਇਹ ਬਹੁਤ ਗਰਮ ਹੋ ਸਕਦਾ ਹੈ ਅਤੇ ਖਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਗਰਮ ਹੋਣ 'ਤੇ ਫ੍ਰੀਜ਼ਰ 'ਚ ਰੱਖਣ ਦੀ ਗਲਤੀ ਨਾ ਕਰੋ।