How to make extra space in mobile: ਮੋਬਾਈਲ ਜਾਂ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਆਪਣਾ ਨਿੱਜੀ ਡੇਟਾ ਜਿਵੇਂ ਫੋਟੋਆਂ, ਵੀਡੀਓ ਤੇ ਦਸਤਾਵੇਜ਼ਾਂ ਨੂੰ ਮੋਬਾਈਲ ਵਿੱਚ ਹੀ ਸਟੋਰ ਕਰਦੇ ਹਾਂ ਪਰ ਹਰ ਮੋਬਾਈਲ ਦੀ ਸਟੋਰੇਜ਼ ਸੀਮਤ ਹੁੰਦੀ ਹੈ। ਇਹ ਸਟੋਰੇਜ਼ ਭਰਨ ਤੋਂ ਬਾਅਦ ਅਸੀਂ ਮੋਬਾਈਲ ਵਿੱਚ ਹੋਰ ਕੁਝ ਸਟੋਰ ਨਹੀਂ ਕਰ ਸਕਦੇ। ਇਸ ਨਾਲ ਫੋਨ ਸਲੋਅ ਹੋ ਜਾਂਦਾ ਹੈ ਤੇ ਹੈਂਗ ਹੋਣ ਲੱਗਦਾ ਹੈ।


ਅਜਿਹੇ 'ਚ ਸਾਨੂੰ ਫੋਨ ਤੋਂ ਕੁਝ ਡਾਟਾ ਡਿਲੀਟ ਕਰਨਾ ਪੈਂਦਾ ਹੈ ਪਰ ਅਸੀਂ ਅਜਿਹਾ ਕਰਨ ਤੋਂ ਝਿਜਕਦੇ ਹਾਂ ਕਿਉਂਕਿ ਸਾਨੂੰ ਸਾਰਾ ਡੇਟਾ ਅਹਿਮ ਲੱਗਦਾ ਹੈ। ਅਜਿਹੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬਿਨਾਂ ਕੁਝ ਡਿਲੀਟ ਕੀਤੇ ਫੋਨ ਦੀ ਸਟੋਰੇਜ਼ ਖਾਲੀ ਕਰ ਸਕਦੇ ਹੋ।



ਬਿਨਾਂ ਕੁਝ ਡਿਲੀਟ ਕੀਤੇ ਸਟੋਰੇਜ਼ ਖਾਲੀ ਕਰੋ
ਫੋਨ 'ਚ ਸਟੋਰੇਜ਼ ਦੀ ਸਮੱਸਿਆ ਹੋਣ 'ਤੇ ਲੋਕ ਇਸ 'ਚ ਸਟੋਰ ਕੀਤੇ ਡੇਟਾ ਨੂੰ ਡਿਲੀਟ ਕਰਕੇ ਸਟੋਰੇਜ ਨੂੰ ਖਾਲੀ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਬਿਨਾਂ ਕੁਝ ਡਿਲੀਟ ਕੀਤੇ ਵੀ ਫੋਨ ਦੀ ਮੈਮਰੀ ਨੂੰ ਖਾਲੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਮੋਬਾਈਲ ਐਪਸ ਦਾ ਬੈਕਗਰਾਊਂਡ ਡਾਟਾ ਕਲੀਅਰ ਕਰਨਾ ਹੋਵੇਗਾ।



ਕੈਸ਼ ਮੈਮੋਰੀ:
ਐਪਸ ਦਾ ਡੇਟਾ ਕਲੀਅਰ ਕਰਨਾ ਜਾਂ ਉਨ੍ਹਾਂ ਦੀ ਕੈਸ਼ ਮੈਮਰੀ ਨੂੰ ਸਾਫ਼ ਕਰਨਾ ਕਾਫ਼ੀ ਆਸਾਨ ਹੈ। ਇਸ ਲਈ ਤੁਹਾਨੂੰ ਸੈਟਿੰਗ 'ਚ ਜਾ ਕੇ ਐਪ ਮੈਨੇਜਮੈਂਟ ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਕਈ ਐਪਸ ਤੁਹਾਡੀ ਸਕਰੀਨ 'ਤੇ ਦਿਖਾਈ ਦੇਣਗੇ। ਹੁਣ ਤੁਹਾਨੂੰ ਚੁਣਨਾ ਹੋਵੇਗਾ ਕਿ ਕਿਹੜੇ ਐਪਸ ਦੇ ਡੇਟਾ ਨੂੰ ਕਲੀਅਰ ਕਰਨਾ ਹੈ। ਹੁਣ ਚੁਣੀ ਗਈ ਐਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਸੀਂ ਉਸ ਐਪ ਦੇ ਬੈਕਗਰਾਊਂਡ ਡੇਟਾ ਨੂੰ ਕਲੀਅਰ ਕਰਕੇ ਵਾਧੂ ਸਪੇਸ ਬਣਾ ਸਕਦੇ ਹੋ।


ਕੁਝ ਵੀ ਡਿਲੀਟ ਕੀਤੇ ਬਿਨਾਂ ਸਪੇਸ ਬਣਾਓ
ਇਸ ਪ੍ਰਕਿਰਿਆ ਵਿੱਚ ਤੁਹਾਨੂੰ ਆਪਣੇ ਫੋਨ ਵਿੱਚ ਕਿਸੇ ਵੀ ਫਾਈਲ, ਫੋਲਡਰ, ਫੋਟੋ ਤੇ ਵੀਡੀਓ ਨੂੰ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਤੁਹਾਨੂੰ ਫੋਨ ਵਿੱਚ ਵਾਧੂ ਜਗ੍ਹਾ ਵੀ ਮਿਲੇਗੀ। ਹਾਲਾਂਕਿ, ਤੁਹਾਨੂੰ ਦੱਸ ਦਈਏ ਕਿ ਇਸ ਪ੍ਰਕਿਰਿਆ ਵਿੱਚ ਤੁਸੀਂ ਜਿਸ ਐਪ ਦਾ ਬੈਕਗ੍ਰਾਉਂਡ ਡੇਟਾ  ਕਲੀਅਰ ਕਰਦੇ ਹੋ, ਉਸ ਵਿੱਚ ਮੌਜੂਦ ਤੁਹਾਡੀ ਸਾਰੀ ਮਹੱਤਵਪੂਰਨ ਜਾਣਕਾਰੀ ਤੇ ਡੇਟਾ ਡਿਲੀਟ ਹੋ ਜਾਵੇਗਾ।