Mobile Wallet Scam: ਪੇਮੈਂਟ ਐਪਸ ਦੇ ਆਉਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਔਨਲਾਈਨ ਲੈਣ-ਦੇਣ ਕਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੇ ਹੁਣ ਬਟੂਏ (Wallet) ਰੱਖਣੇ ਬੰਦ ਕਰ ਦਿੱਤੇ ਹਨ ਅਤੇ ਸਿਰਫ਼ ਈ-ਵਾਲੇਟ ਜਾਂ ਮੋਬਾਈਲ ਵਾਲੇਟ ਨਾਲ ਹੀ ਆਪਣਾ ਕੰਮ ਚਲਾਉਂਦੇ ਹਨ। ਇਨ੍ਹਾਂ ਮੋਬਾਈਲ ਵਾਲੇਟਾਂ 'ਤੇ ਸਕੈਮਰਸ ਦੀ ਨਜ਼ਰ ਹੈ। ਸਕੈਮਰਸ ਕਈ ਤਰੀਕਿਆਂ ਨਾਲ ਮੋਬਾਈਲ ਵਾਲੇਟ ਸਕੈਮ ਨੂੰ ਅੰਜਾਮ ਦੇ ਕੇ ਤੁਹਾਡਾ ਪੈਸਾ ਚੋਰੀ ਕਰ ਸਕਦੇ ਹਨ। ਆਓ, ਇਸ ਤੋਂ ਬਚਣ ਦੇ ਵੱਖ-ਵੱਖ ਤਰੀਕੇ।

ਇਨ੍ਹਾਂ ਤਰੀਕਿਆਂ ਨਾਲ ਹੋ ਸਕਦਾ ਮੋਬਾਈਲ ਵਾਲੇਟ ਸਕੈਮ

ਸਕੈਮਰਸ ਮੋਬਾਈਲ ਵਾਲੇਟ ਕੰਪਨੀ ਦੇ ਪ੍ਰਤੀਨਿਧੀ ਬਣ ਕੇ ਈਮੇਲ ਜਾਂ ਮੈਸੇਜ ਭੇਜ ਸਕਦੇ ਹਨ। ਇਸ ਵਿੱਚ ਮੌਜੂਦ ਲਿੰਕ 'ਤੇ ਕਲਿੱਕ ਕਰਨ ਨਾਲ ਅਸਲੀ ਵੈੱਬਸਾਈਟ ਵਰਗੀ ਲੱਗਣ ਵਾਲੀ ਇੱਕ ਨਕਲੀ ਵੈੱਬਸਾਈਟ ਖੁੱਲ੍ਹ ਜਾਂਦੀ ਹੈ। ਜੇਕਰ ਕੋਈ ਇਸ ਵੈੱਬਸਾਈਟ 'ਤੇ ਲੌਗਇਨ ਕਰਦਾ ਹੈ, ਤਾਂ ਉਸ ਦੀ ਸਾਰੀ ਜਾਣਕਾਰੀ ਘੁਟਾਲੇਬਾਜ਼ਾਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ, ਉਹ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਸਕਦੇ ਹਨ। ਇਸੇ ਤਰ੍ਹਾਂ ਉਹ ਲੋਕਾਂ ਨੂੰ ਆਪਣੀ ਗੱਲਬਾਤ ਵਿੱਚ ਫਸਾ ਕੇ ਫ਼ੋਨ ਕਾਲਾਂ ਰਾਹੀਂ ਜ਼ਰੂਰੀ ਜਾਣਕਾਰੀ ਲੈ ਲੈਂਦੇ ਹਨ ਜਾਂ ਲੋਕਾਂ ਨੂੰ ਮਾਲਵੇਅਰ ਇੰਸਟਾਲ ਕਰਨ ਲਈ ਮਨਾ ਲੈਂਦੇ ਹਨ।

ਘੁਟਾਲੇਬਾਜ਼ ਨਕਲੀ ਐਪਸ ਰਾਹੀਂ ਮੋਬਾਈਲ ਵਾਲੇਟ ਤੋਂ ਪੈਸੇ ਵੀ ਚੋਰੀ ਕਰ ਸਕਦੇ ਹਨ। ਇਸ ਲਈ, ਉਹ ਤੁਹਾਨੂੰ ਨਕਲੀ ਐਪਸ ਡਾਊਨਲੋਡ ਕਰਨ ਲਈ ਮਜਬੂਰ ਕਰਦੇ ਹਨ ਜੋ ਅਸਲੀ ਵਰਗੀਆਂ ਦਿਖਾਈ ਦਿੰਦੀਆਂ ਹਨ। ਇਸ ਵਿੱਚ ਦਰਜ ਸਾਰੀ ਜਾਣਕਾਰੀ ਘੁਟਾਲੇਬਾਜ਼ਾਂ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਉਹ ਲੋਕਾਂ ਨੂੰ ਇਦਾਂ ਮਹਿਸੂਸ ਕਰਵਾਉਂਦੇ ਹਨ ਕਿ ਉਹ ਲੋਕਾਂ ਨੂੰ ਜਾਣਦੇ ਹਨ ਅਤੇ ਐਪਸ ਡਾਊਨਲੋਡ ਕਰਨ ਨੂੰ ਕਹਿੰਦੇ ਹਨ।

ਮੋਬਾਈਲ ਵਾਲੇਟ ਸਕੈਮ ਤੋਂ ਬਚਣ ਦੇ ਤਰੀਕੇ

ਅਣਜਾਣ ਲੋਕਾਂ ਤੋਂ ਵਲੋਂ ਆਏ ਸੁਨੇਹਿਆਂ, ਈਮੇਲਸ ਜਾਂ SMS ਵਿੱਚ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ ਜਾਂ ਕੋਈ ਵੀ ਅਟੈਚਮੈਂਟ ਡਾਊਨਲੋਡ ਨਾ ਕਰੋ। ਇਸ ਵਿੱਚ ਮਾਲਵੇਅਰ ਹੋ ਸਕਦਾ ਹੈ।

ਜੇਕਰ ਕੋਈ ਵਿਅਕਤੀ ਮੋਬਾਈਲ ਵਾਲੇਟ ਕੰਪਨੀ ਦੇ ਪ੍ਰਤੀਨਿਧੀ ਵਜੋਂ ਫੋਨ ਕਰ ਰਿਹਾ ਹੈ, ਤਾਂ ਉਸ ਦੀ ਪਛਾਣ ਦੀ ਪੁਸ਼ਟੀ ਕਰੋ। ਕਿਸੇ ਵੀ ਅਣਜਾਣ ਜਾਂ ਸ਼ੱਕੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਾ ਦਿਓ।

ਐਪਸ ਹਮੇਸ਼ਾ ਪਲੇ ਸਟੋਰ ਜਾਂ ਐਪ ਸਟੋਰ ਤੋਂ ਹੀ ਡਾਊਨਲੋਡ ਕਰੋ। ਥਰਡ ਪਾਰਟੀ ਐਪਸ ਤੋਂ ਹਮੇਸ਼ਾ ਸਾਵਧਾਨ ਰਹੋ।

ਮੋਬਾਈਲ ਵਾਲੇਟ ਅਕਾਊਂਟ ਲਈ ਹਮੇਸ਼ਾ ਸਟ੍ਰਾਂਗ ​​ਪਾਸਵਰਡ ਅਤੇ ਟੂ-ਫੈਕਟਰ ਆਥੈਨਟੀਕੇਸ਼ਨ ਦੀ ਵਰਤੋਂ ਕਰੋ।

ਆਪਣੇ ਮੋਬਾਈਲ ਵਾਲੇਟ ਐਪ ਅਤੇ ਆਪਣੇ ਫ਼ੋਨ ਦੇ ਓਪਰੇਟਿੰਗ ਸਿਸਟਮ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਰੱਖੋ।