ਨਵੀਂ ਦਿੱਲੀ: ਮੋਬਾਈਲ ਫੋਨ ਲਈ ਇਸ ਸਮੇਂ ਕਈ ਰੀਚਾਰਜ ਪਲਾਨ ਬਾਜ਼ਾਰ 'ਚ ਮੌਜੂਦ ਹਨ ਪਰ ਜਦੋਂ ਗੱਲ ਹੋਵੇ ਕਿਫਾਇਤੀ ਤੇ ਪਾਵਰਪੈਕ ਰੀਚਾਰਜ ਪਲਾਨ ਦੀ ਤਾਂ ਇੱਕ ਆਪਸ਼ਨ ਚੁਣਨੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ। ਅਜਿਹੇ 'ਚ ਤਹਾਨੂੰ ਦੱਸਦੇ ਹਾਂ Jio, Airtel ਤੇ Vodafone ਦੇ ਖਾਸ ਰੀਚਾਰਜ ਪਲਾਨ।


Jio ਦਾ 249 ਰੁਪਏ ਦਾ ਪਲਾਨ:


Jio ਦੇ 249 ਰੁਪਏ ਵਾਲੇ ਰੀਚਾਰਜ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਇਸ 'ਚ ਰੋਜ਼ਾਨਾ 2GB ਡਾਟਾ ਨਾਲ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ। ਇਸ 'ਚ ਕਾਲਿੰਗ ਲਈ 1,000 ਨੌਨ-ਜੀਓ ਮਿੰਟ ਤੇ ਜਿਓ-ਟੂ-ਜਿਓ ਨੈੱਟਵਰਕ 'ਤੇ ਅਨਲਿਮਟਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇੰਨਾ ਹੀ ਨਹੀਂ ਇਸ ਪਲਾਨ ਨਾਲ ਜੀਓ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮੁਫਤ ਦਿੱਤੀ ਜਾ ਰਹੀ ਹੈ।


Airtel ਦਾ 298 ਰੁਪਏ ਵਾਲਾ ਪਲਾਨ:


ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਇਸ 'ਚ ਰੋਜ਼ਾਨਾ 2GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ 100 SMS ਵੀ ਰੋਜ਼ਾਨਾ ਦਿੱਤੇ ਜਾਂਦੇ ਹਨ। ਕਿਸੇ ਵੀ ਨੈੱਟਵਰਕ 'ਤੇ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਇਸ ਪਲਾਨ 'ਚ ਮਿਲਦੀ ਹੈ। ਇਸ ਤੋਂ ਇਲਾਵਾ ਆਫਰਸ ਦੀ ਗੱਲ ਕਰੀਏ ਤਾਂ ਇਸ ਪਲਾਨ ਦੇ ਨਾਲ ਏਅਰਟੈਲ ਐਕਸਟ੍ਰੀਮ, ਜੀ5 ਤੇ ਵਿੰਕ ਮਿਊਜ਼ਿਕ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮੁਫਤ ਮਿਲਦੀ ਹੈ।


Vodafone ਦਾ 299 ਰੁਪਏ ਵਾਲਾ ਪਲਾਨ:


Vodafone ਦੇ 299 ਰੁਪਏ ਵਾਲੇ ਪਲਾਨ 'ਚ ਡਬਲ ਡਾਟਾ ਆਫਰ ਦਿੱਤਾ ਜਾ ਰਿਹਾ ਹੈ। ਰੋਜ਼ਾਨਾ 2GB+2GB ਡਾਟਾ ਇਸ 'ਚ ਮਿਲਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਨੈੱਟਵਰਕ 'ਤੇ ਮੁਫਤ ਕਾਲਿੰਗ ਦੀ ਵੀ ਸੁਵਿਧਾ ਹੈ। ਇਸ ਪਲਾਨ 'ਚ ਵੋਡਾਫੋਨ ਪਲੇਅ ਤੇ ਜੀ5 ਜਿਹੇ ਪ੍ਰੀਮੀਅਮ ਐਪ ਨੂੰ ਮੁਫਤ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨ ਦੀ ਹੈ।


ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ

ਯੂਨੀਵਰਸਿਟੀਆਂ 'ਚ ਫਾਈਨਲ ਦੀ ਪ੍ਰੀਖਿਆ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ