Star Health Data Leaked: ਸਟਾਰ ਹੈਲਥ ਇੰਸ਼ੋਰੈਂਸ ਦੇ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਕਥਿਤ ਤੌਰ 'ਤੇ ਵੱਡੀ ਗਿਣਤੀ ਉਪਭੋਗਤਾਵਾਂ ਦਾ ਡੇਟਾ ਲੀਕ ਹੋਇਆ ਹੈ। ਕਰੀਬ ਦੋ ਹਫ਼ਤੇ ਪਹਿਲਾਂ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਅਤੇ ਇੱਕ ਅਣਜਾਣ ਹੈਕਰ ਦੇ ਖ਼ਿਲਾਫ਼ ਡੇਟਾ ਬ੍ਰੀਚ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਉਸੇ ਸਮੇਂ ਬੁੱਧਵਾਰ ਨੂੰ ਅਚਾਨਕ ਇੱਕ ਵੈਬਸਾਈਟ ਸਾਹਮਣੇ ਆਈ, ਜੋ ਸਟਾਰ ਹੈਲਥ ਦੇ 3.1 ਕਰੋੜ ਉਪਭੋਗਤਾਵਾਂ ਦਾ ਡੇਟਾ ਵੇਚ ਰਹੀ ਹੈ। ਇਸ ਵੈੱਬਸਾਈਟ 'ਤੇ ਯੂਜ਼ਰਸ ਦਾ ਡਾਟਾ $150,000 'ਚ ਵੇਚਿਆ ਜਾ ਰਿਹਾ ਹੈ।



ਇਸ ਵੈੱਬਸਾਈਟ ਨੂੰ xenZen ਨਾਂਅ ਦੇ ਹੈਕਰ ਨੇ ਬਣਾਇਆ ਹੈ। ਇਸ ਡੇਟਾ ਵਿੱਚ ਉਪਭੋਗਤਾਵਾਂ ਦਾ ਸੰਵੇਦਨਸ਼ੀਲ ਡੇਟਾ ਸ਼ਾਮਲ ਹੁੰਦਾ ਹੈ। ਇਸ ਵਿੱਚ ਉਪਭੋਗਤਾਵਾਂ ਦੇ ਪੈਨ ਕਾਰਡ ਦੇ ਵੇਰਵੇ, ਘਰ ਦਾ ਪਤਾ ਅਤੇ ਹੋਰ ਜਾਣਕਾਰੀ ਸ਼ਾਮਲ ਹੈ। ਇਹ ਸਾਰਾ ਡਾਟਾ https://starhealthleak.st 'ਤੇ ਵਿਕਰੀ ਲਈ ਉਪਲਬਧ ਹੈ।


ਹੈਕਰ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ, "ਮੈਂ ਸਟਾਰ ਹੈਲਥ ਇੰਡੀਆ ਦੇ ਸਾਰੇ ਗਾਹਕਾਂ ਤੇ ਬੀਮਾ ਦਾਅਵਿਆਂ ਦਾ ਡਾਟਾ ਲੀਕ ਕਰ ਰਿਹਾ ਹਾਂ। ਇਹ ਲੀਕ ਸਟਾਰ ਹੈਲਥ ਤੇ ਇਸ ਨਾਲ ਜੁੜੀਆਂ ਬੀਮਾ ਕੰਪਨੀਆਂ ਦੁਆਰਾ ਸਪਾਂਸਰ ਹੈ, ਜਿਨ੍ਹਾਂ ਨੇ ਇਹ ਡਾਟਾ ਸਿੱਧਾ ਮੈਨੂੰ ਵੇਚਿਆ ਹੈ।" ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਵੈੱਬਸਾਈਟ ਉਸੇ ਵਿਅਕਤੀ ਨੇ ਬਣਾਈ ਹੈ, ਜਿਸ ਦੇ ਖਿਲਾਫ ਕੰਪਨੀ ਨੇ ਮਾਮਲਾ ਦਰਜ ਕੀਤਾ ਸੀ।



ਹੈਕਰ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਦੋਵਾਂ ਚੈਟਾਂ ਦੀਆਂ ਵੀਡੀਓਜ਼ ਵੀ ਹਨ। ਉਸ ਕੋਲ ਸਟਾਰ ਹੈਲਥ ਦੇ ਇਕ ਅਧਿਕਾਰੀ ਦੇ ਨਾਂ 'ਤੇ ਈਮੇਲ ਵੀ ਹਨ। ਇੰਨਾ ਹੀ ਨਹੀਂ ਹੈਕਰ ਸਾਰਾ ਡਾਟਾ ਵੀ ਵੇਚ ਰਿਹਾ ਹੈ। ਰਿਪੋਰਟਾਂ ਮੁਤਾਬਕ, ਇਹ ਸਾਰਾ ਡਾਟਾ ਜੁਲਾਈ 2024 ਤੱਕ ਦਾ ਹੈ, ਜਿਸ ਬਾਰੇ ਹੈਕਰ ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਹੈ। ਇਸ ਡੇਟਾ ਦੀ ਭਰੋਸੇਯੋਗਤਾ ਲਈ, ਹੈਕਰ ਨੇ 500 ਰੈਂਡਮ ਲੋਕਾਂ ਦੇ ਡੇਟਾ ਦਾ ਨਮੂਨਾ ਵੀ ਦਿੱਤਾ ਹੈ। ਇਸ ਵਿੱਚ ਇੱਕ ਦਰਜਨ ਤੋਂ ਵੱਧ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।