ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਇਕ ਘਰ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਫਰਿੱਜ ਦਾ ਦਰਵਾਜ਼ਾ ਖੋਲ੍ਹਣ 'ਤੇ ਬਿਜਲੀ ਦਾ ਝਟਕਾ ਲੱਗਣ ਕਾਰਨ ਘਰ ਦੀ ਇਕ ਮਹਿਲਾ ਦੀ ਮੌਤ ਹੋ ਗਈ, ਇੰਨਾ ਹੀ ਨਹੀਂ ਆਪਣੀ ਮਾਂ ਨੂੰ ਤੜਫਦੇ ਦੇਖ ਉਸ ਦੀ ਮਦਦ ਲਈ ਭੱਜੀ ਧੀ ਨੂੰ ਵੀ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।


ਜਾਣਕਾਰੀ ਮੁਤਾਬਕ 55 ਸਾਲਾ ਸ਼ਾਇਦਾ ਫਰਿੱਜ 'ਚ ਰੱਖੇ ਅੰਬਾਂ ਨੂੰ ਬਾਹਰ ਕੱਢਣ ਗਈ ਅਤੇ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਫਰਿੱਜ 'ਚ ਬਿਜਲੀ ਦਾ ਕਰੰਟ ਲੱਗ ਗਿਆ। ਇਸ ਦੌਰਾਨ ਬੇਟੀ ਅਫਸਾਨਾ ਖਾਤੂਨ (30) ਵੀ ਉਸ ਨੂੰ ਬਚਾਉਣ ਲਈ ਭੱਜੀ ਪਰ ਉਹ ਵੀ ਬਿਜਲੀ ਦੇ ਕਰੰਟ ਦਾ ਸ਼ਿਕਾਰ ਹੋ ਗਈ। ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਮ੍ਰਿਤਕ ਅਫਸਾਨਾ ਮਈ ਵਿੱਚ ਆਪਣੀ ਛੋਟੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਪੇਕੇ ਘਰ ਆਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਮੁੜ ਕਦੇ ਆਪਣੇ ਸਹੁਰੇ ਘਰ ਨਹੀਂ ਜਾ ਸਕੇਗੀ। ਬੁੱਧਵਾਰ ਦੁਪਹਿਰ ਨੂੰ ਵਾਪਰੀ ਇਸ ਘਟਨਾ 'ਚ ਮਾਂ-ਧੀ ਦੀ ਮੌਤ ਹੋ ਗਈ, ਇਸ ਘਟਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪੁਲਸ ਨੇ ਪੰਚਨਾਮਾ ਕਰਵਾ ਕੇ ਮਾਂ-ਧੀ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ।


ਪੁਲਸ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜਿਵੇਂ ਹੀ ਸ਼ਾਇਦਾ ਫਰਿੱਜ 'ਚੋਂ ਅੰਬ ਕੱਢਣ ਲਈ ਗਈ ਤਾਂ ਉਸ 'ਚ ਚਿਪਕ ਗਈ। ਜਦੋਂ ਬੇਟੀ ਨੇ ਇਹ ਦੇਖਿਆ ਤਾਂ ਅਫਸਾਨਾ ਆਪਣੀ ਮਾਂ ਨੂੰ ਬਚਾਉਣ ਲਈ ਭੱਜੀ ਅਤੇ ਉਸ ਨੂੰ ਵੀ ਕਰੰਟ ਦੀ ਚਪੇਟ ਵਿਚ ਆ ਗਈ, ਅਫਸਾਨਾ ਦਾ ਬੇਟਾ ਵੀ ਇਸ ਘਟਨਾ 'ਚ ਝੁਲਸ ਗਿਆ ਪਰ ਉਹ ਫਿਲਹਾਲ ਠੀਕ ਹੈ। ਮੀਂਹ ਦੌਰਾਨ ਫਰਿੱਜ ਵਿੱਚ ਬਿਜਲੀ ਆ ਗਈ ਸੀ ਜਿਸ ਕਾਰਨ ਝਟਕਾ ਲੱਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।